ਮੋਗਾ 25 ਜਨਵਰੀ (ਜਗਰਾਜ ਲੋਹਾਰਾ) ਜਾਗਰੂਕਤਾ ਦੀ ਕੜੀ ਨੂੰ ਅੱਗੇ ਤੋਰਦੇ ਹੋਏ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਤਹਿਤ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਦਾ ਜਾਗਰੂਕਤਾ ਕੈਂਪ ਗੈਸਟ ਲੈਕਚਰ ਦੇ ਤੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮੋਗਾ ਵਿਖੇ ਲਗਾਇਆ ਗਿਆ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀਐੱਸਪੀ ਜੀ ਵੱਲੋਂ ਇਹ ਲੈਕਚਰ ਦਿੱਤਾ ਗਿਆ ਜਿਸ ਤਿੰਨ ਵਿਸ਼ੇ ਲਏ ਗਏ ਜ਼ੰਕ ਫੂਡ ਸਵਾਈਨ ਫਲੂ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਇਨ੍ਹਾਂ ਤਿੰਨਾਂ ਵਿਸ਼ਿਆਂ ਤੇ ਬੋਲਦੇ ਹੋਏ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫਸਰ ਆਈਡੀਐਸਪੀ ਜੀ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਜੰਕ ਫੂਡ ਇਨ੍ਹਾਂ ਪ੍ਰਭਾਵੀ ਹੋ ਗਿਆ ਹੈ ਕਿ ਬੱਚੇ ਤਾਂ ਬੱਚੇ ਹੁਣ ਵੱਡੇ ਵੀ ਜੰਕ ਫੂਡ ਦਾ ਵੱਧ ਤੋਂ ਵੱਧ ਸੇਵਨ ਕਰਦੇ ਹਨ ਉਨ੍ਹਾਂ ਨੇ ਦੱਸਿਆ ਕਿ ਜੰਕ ਫੂਡ ਦੇ ਨਾਲ ਅੱਜ ਕੱਲ੍ਹ ਵੱਖ ਵੱਖ ਕਿਸਮ ਦੀਆਂ ਬਿਮਾਰੀਆਂ ਫੈਲਦੀਆਂ ਹਨ ਇਸ ਦੇ ਨਾਲ ਹੀ ਬੱਚਿਆਂ ਨੇ ਪ੍ਰਣ ਲਿਆ ਕਿ ਅਸੀਂ ਅੱਜ ਤੋਂ ਜੰਕ ਫੂਡ ਨਹੀਂ ਖਾਵਾਂਗੇ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਬਾਰੇ ਵੀ ਬੱਚਿਆਂ ਨੂੰ ਵਿਸਥਾਰਪੂਰਵਕ ਦੱਸਿਆ ਗਿਆ ਕਿ ਇਹ ਬੁਖਾਰ ਕਿਸ ਤੋਂ ਫੈਲਦੇ ਹਨ ਅਤੇ ਕਿਵੇਂ ਫੈਲਦੇ ਹਨ ਆਪਾਂ ਇਸ ਤੋਂ ਕਿਸ ਤਰੀਕੇ ਨਾਲ ਬਚ ਸਕਦੇ ਹਾਂ ਮਲੇਰੀਏ ਬੁਖ਼ਾਰ ਦੀਆਂ ਅਲਾਮਤਾਂ ਦੱਸਦੇ ਹੋਏ ਦੱਸਿਆ ਗਿਆ ਕਿ ਮਲੇਰੀਆ ਬੁਖਾਰ ਗੰਦੇ ਪਾਣੀ ਦੇ ਜਮ੍ਹਾਂ ਹੋਏ ਮੱਛਰ ਤੋਂ ਫੈਲਦਾ ਹੈ ਇਸ ਨਾਲ 102 ਤੱਕ ਬੁਖਾਰ ਹੋ ਜਾਂਦਾ ਹੈ ਅਤੇ ਠੰਢ ਲੱਗਦੀ ਹੈ ਇਸ ਦੇ ਨਾਲ ਹੀ ਡੇਂਗੂ ਬੁਖ਼ਾਰ ਵਿੱਚ ਇਸੇ ਤਰ੍ਹਾਂ ਠੰਡ ਲੱਗਦੀ ਹੈ 102 ਤੱਕ ਬੁਖਾਰ ਹੁੰਦਾ ਹੈ ਅਤੇ ਅੱਖਾਂ ਦੇ ਪਿੱਛੇ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਅਤੇ ਸਰੀਰ ਉੱਤੇ ਛੋਟੇ ਛੋਟੇ ਦਾਣੇ ਹੋ ਜਾਂਦੇ ਹਨ ਅਤੇ ਮੂੰਹ ਵਿੱਚ ਵੀ ਹੁੰਦੇ ਹਨ ਇਨ੍ਹਾਂ ਸਾਰਿਆਂ ਦਾ ਕਾਰਨ ਮੱਛਰ ਹੀ ਹੈ ਸੋ ਮੱਛਰ ਨੂੰ ਖ਼ਤਮ ਕਰਨ ਵਾਸਤੇ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਘਰ ਵਿੱਚ ਟੁੱਟੀ ਟੈਂਕੀ ਟੁੱਟੇ ਟਾਇਰ ਅਤੇ ਟੁੱਟੇ ਗਮਲੇ ਜਾਂ ਹੋਰ ਸਮਾਨ ਨਹੀਂ ਰੱਖਣਾ ਚਾਹੀਦਾ ਜਿਸ ਨਾਲ ਮੱਛਰ ਪੈਦਾ ਹੋਵੇ ਫਰਿੱਜ ਦੇ ਪਿੱਛੇ ਲੱਗੀ ਟਰੇਅ ਡੇਂਗੂ ਫੈਲਾਉਣ ਵਿੱਚ ਬਹੁਤ ਜ਼ਿਆਦਾ ਸਹਾਈ ਹੁੰਦੀ ਹੈ ਕਿਉਂਕਿ ਉਸ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਫਿਰ ਉੱਥੇ ਮੱਛਰ ਆਪਣੇ ਆਂਡੇ ਦਿੰਦਾ ਹੈ ਅਤੇ ਉਸ ਤੋਂ ਫਿਰ ਮੱਛਰ ਬਣਦਾ ਹੈ ਜੋ ਕਿ ਆਪਾਂ ਨੂੰ ਕੱਟਦਾ ਹੈ ਜਿਸ ਨਾਲ ਡੇਂਗੂ ਬੁਖ਼ਾਰ ਹੁੰਦਾ ਹੈ ਸੋ ਸਫ਼ਾਈ ਬਹੁਤ ਜ਼ਰੂਰੀ ਹੈ ਘਰਾਂ ਦੇ ਬਾਹਰ ਨਾਲੀਆਂ ਵਿਚ ਕਾਲਾ ਸੜਿਆ ਤੇਲ ਪਾਉਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਪੁੱਟੇ ਟੋਏ ਜਿਨ੍ਹਾਂ ਵਿੱਚ ਪਾਣੀ ਆਮ ਤੌਰ ਤੇ ਖੜ੍ਹਾ ਹੁੰਦਾ ਹੈ ਉਸ ਉੱਤੇ ਵੀ ਕਾਲਾ ਸੜਿਆ ਤੇਲ ਜਾਂ ਮਿੱਟੀ ਦਾ ਤੇਲ ਪਾਉਣਾ ਚਾਹੀਦਾ ਹੈ ਜਿਸ ਨਾਲ ਅੰਦਰ ਬਣਿਆ ਲਾਰਵਾ ਖ਼ਤਮ ਹੋ ਜਾਂਦਾ ਹੈ ਸਿਹਤ ਵਿਭਾਗ ਦੀ ਟੀਮ ਵਿੱਚ ਸ਼ਾਮਲ ਸ੍ਰੀ ਜਗਮੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਰਾਜੇਸ਼ ਕੁਮਾਰ ਮਲਟੀ ਪਰਪਜ਼ ਹੈਲਥ ਵਰਕਰ ਸ਼ਾਮਲ ਸਨ ਇਸ ਜਾਗਰੂਕਤਾ ਦਾ ਸਾਰਾ ਸਿਹਰਾ ਸ੍ਰੀਮਤੀ ਹਰਮਨਦੀਪ ਕੌਰ ਮੈਡਮ ਨੂੰ ਜਾਂਦਾ ਹੈ ਜਿਨ੍ਹਾਂ ਦੇ ਉਦਮ ਸਦਕਾ ਅਸੀਂ ਅੱਜ ਇਨ੍ਹਾਂ ਬੱਚਿਆਂ ਨੂੰ ਇਨ੍ਹਾਂ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਹੈ।