ਮੋਗਾ, 24 ਜਨਵਰੀ (ਜਗਰਾਜ ਸਿੰਘ ਗਿੱਲ) ਵਿਧਾਇਕ ਡਾਕਟਰ ਹਰਜੋਤ ਕਮਲ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਵਿਖੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਭਾਰਤ ਸਰਕਾਰ ਦੀ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ ਸਖੀ ਵਨ ਸਟਾਪ ਸੈਂਟਰਂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਵਿਲੱਖਣ ਪਹਿਲਕਦਮੀ ਤਹਿਤ ਇਹ ਨਵੀਂ ਇਮਾਰਤ ਵਿਖੇ ਸ਼ੁਰੂ ਹੋ ਗਿਆ ਹੈ। ਸਥਾਨਕ ਸਿਵਲ ਹਸਪਤਾਲ ਵਿੱਚ ‘ਸਖੀ’ ਸੈਂਟਰ ਚਲਾਇਆ ਜਾ ਰਿਹਾ।
ਡਾਕਟਰ ਹਰਜੋਤ ਕਮਲ ਨੇ ਦੱਸਿਆ ਕਿ ਇਮਾਰਤ ਦੀ ਉਸਾਰੀ ਜਿਸ ਵਿੱਚ ਡਾਕਟਰੀ ਸਹਾਇਤਾ, ਪੁਲਿਸ ਸਹਾਇਤਾ, ਕਾਨੂੰਨੀ ਸਹਾਇਤਾ/ਕੇਸ ਪ੍ਰਬੰਧਨ, ਮਨੋ-ਸਮਾਜਕ ਸਲਾਹ ਅਤੇ ਅਸਥਾਈ ਸਹਾਇਤਾ ਸੇਵਾਵਾਂ ਲਈ ਵੱਖਰੇ ਕਮਰੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ, ਇਮਾਰਤ ਵਿੱਚ ਸ਼ੈਲਟਰ ਰੂਮ ਵੀ ਹੈ।
ਉਹਨਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਨਾਲ ਪੀੜਤ ਮਹਿਲਾ ‘ਵਨ ਸਟੋਪ ਸੈਂਟਰ’ ਜੋ ਕਿ ‘ਸਖੀ’ ਨਾਲ ਵੀ ਜਾਣਿਆ ਜਾਂਦਾ ਹੈ, ਪਹੁੰਚ ਕਰ ਸਕਦੀ ਹੈ। ਵਨ ਸਟਾਪ ਸੈਂਟਰ ਵਿਚ ਪੀੜਤ ਮਹਿਲਾ ਨੂੰ ਡਾਕਟਰੀ ਸਹਾਇਤਾ, ਕੌਂਸਲਿੰਗ, ਰਹਿਣ ਦਾ ਪ੍ਰਬੰਧ, ਮੁਫਤ ਕਾਨੁੰਨੀ ਸਹਾਇਤਾ ਅਤੇ ਪੁਲਿਸ ਸਹਾਇਤਾ ਤੁਰੰਤ ਮੁਹੱਈਆ ਕਰਵਾਈ ਜਾਂਦੀ ਹੈ।
ਉਹਨਾਂ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਵਿੱਚ ਅਪਾਤਕਾਲੀਨ ਅਤੇ ਰੈਸਕਿਊ ਸੇਵਾਵਾਂ ਅਧੀਨ ਵਨ-ਸਟੋਪ ਕਰਾਇਸਸ ਸੈਂਟਰ ਵੱਲੋਂ ਹਿੰਸਾ ਪੀੜਤ ਮਹਿਲਾਵਾਂ ਦਾ ਬਚਾਅ ਕਰਕੇ ਉਨ੍ਹਾਂ ਨੂੰ ਲੋੜੀਂਦੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਪੀੜਤ ਮਹਿਲਾਂ ਨੂੰ ਨੈਸ਼ਨਲ ਹੈਲਥ ਮਿਸ਼ਨ, 108 ਐਮਰਜੈਂਸੀ ਸੇਵਾਵਾਂ, ਪੁਲਿਸ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਹਿੰਸਾ ਪੀੜਤ ਮਹਿਲਾਵਾਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਾਂ ਫਿਰ ਸ਼ੈਟਲਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਡਾਕਟਰੀ ਸਹਾਇਤਾ ਵਿੱਚ ਹਿੰਸਾ ਨਾਲ ਪੀੜਤ ਮਹਿਲਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਅਤੇ ਪ੍ਰੋਟੋਕਾਲ ਅਨੁਸਾਰ ਨਾਲ ਲੱਗਦੇ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਅਤੇ ਚੈਕਅੱਪ ਲਈ ਲਿਜਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਵਨ ਸਟਾਪ ਸੈਂਟਰ ਦੁਆਰਾ ਪੀੜਤ ਮਹਿਲਾਵਾਂ ਲਈ ਐਫ.ਆਈ.ਆਰ. ਦਰਜ ਕਰਾਉਣ ਵਿੱਚ ਸਹਾਇਤਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕੌਸਲਰ ਦੁਆਰਾ ਪੀੜਤ ਮਹਿਲਾਵਾਂ ਨੂੰ ਹਿੰਸਾ ਵਿਰੁੱਧ ਨਿਆ ਦੇਣ ਲਈ ਆਤਮ ਵਿਸ਼ਵਾਸ ਅਤੇ ਸਹਿਯੋਗ ਪ੍ਰਦਾਨ ਕੀਤਾ ਜਾਂਦਾ ਹੈ। ਕੌਸਲਰ ਦੁਆਰਾ ਕੌਸਲਿੰਗ ਸਮੇਂ ਨੈਤਿਕਤਾ, ਹਦਾਇਤਾਂ ਅਤੇ ਪ੍ਰੋਟੋਕਾਲ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾਵਾਂ ਨੂੰ ਸੈਂਟਰ ਦੁਆਰਾ ਵਕੀਲ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀ ਕਾਨੂੰਨੀ ਸਹਾਇਤਾ ਅਤੇ ਕੌਸਲਿੰਗ ਦੀਆਂ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਲਈ ਵਕੀਲ/ਸਰਕਾਰੀ ਵਕੀਲ ਰਾਹੀ ਲੀਗਲ ਪ੍ਰੋਸੀਜ਼ਰ ਨੂੰ ਸਿੰਪਲੀਫਾਈ ਕਰਕੇ ਉਸਨੂੰ ਨੂੰ ਕੋਰਟ ਹੈਅਰਿੰਗ ਵਿੱਚ ਛੋਟ ਪ੍ਰਦਾਨ ਕੀਤੀ ਜਾਂਦੀ ਹੈ। ਜੇਕਰ ਕੇਸ ਬਲਾਤਕਾਰ ਯੂ/ਐਸ 376, 376ਏ ਤੇ ਡੀ ਨਾਲ ਸਬੰਧਤ ਹੈ ਤਾਂ ਵਕੀਲ/ਸਰਕਾਰੀ ਵਕੀਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੇੇੇਸ ਨਾਲ ਸਬੰਧਤ ਇਨਕੁਆਰੀ ਚਾਰਜਸ਼ੀਟ ਦਾਖਲ ਹੋਣ ਤੇ 02 ਮਹੀਨੇ ਦੇ ਅੰਦਰ ਅੰਦਰ ਪੂਰੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾਂ ਸ਼ੈਲਟਰ ਦੇਣ ਤੋਂ ਇਲਾਵਾ ਪੁਲਿਸ ਅਤੇ ਕੋਰਟ ਦੀਆਂ ਕਾਰਵਾਈਆਂ ਨੂੰ ਤੇਜੀ ਨਾਲ ਅਤੇ ਮੁਸ਼ਕਿਲ ਰਹਿਤ ਬਨਾਉਣ ਲਈ ਵਨ ਸਟਾਪ ਕਰਾਇਸਸ ਸੈਂਟਰ ਦੁਆਰਾ ਵੀਡੀਓ ਕਾਨਫਰੰਸਿੰਗ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਪੀੜਤ ਮਹਿਲਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੌਰਾਨ ਸਖੀ ਵਨ ਸਟਾਪ ਦੀ ਸਹਾਇਤਾ ਲੈ ਸਕਦੇ ਹਨ।
https://youtube.com/c/NewsPunjabDi