ਫਤਿਹਗੜ੍ਹ ਪੰਜਤੂਰ 17 ਮਈ (ਸਤਿਨਾਮ ਦਾਨੇ ਵਾਲੀਆ)
ਐਸ ਐਮ ਓ ਡਾਕਟਰ ਰਕੇਸ਼ ਕੁਮਾਰ ਬਾਲੀ ਜੀ ਕੋਟ ਈਸੇ ਖਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਤੋਤਾ ਸਿੰਘ ਵਾਲਾ ਵਿਖੇ ਵਰਲਡ ਹਾਈਪਰਟੈਨਸ਼ਨ ਡੇਅ ਮਨਾਇਆ ਗਿਆ ਜਿਸ ਵਿੱਚ ਕਮਿਊਨਿਟੀ ਹੈਲਥ ਅਫਸਰ ਸਨਬਖ਼ਸ਼ ਕੌਰ ਜੀ ਨੇ ਤੀਹ ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਦਾ ਚੈੱਕਅਪ ਕੀਤਾ ਅਤੇ ਲੋਕਾਂ ਨੂੰ ਦੱਸਿਆ ਕਿ ਇਸ ਬਿਮਾਰੀ ਦੇ ਲੱਗਣ ਦੇ ਕੀ ਕਾਰਨ ਹਨ ਅਤੇ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਹੈ ਹਾਈਪਰ ਟੈਨਸ਼ਨ ਵਰਗੀ ਗੈਰ ਸੁਚਾਰੂ ਬਿਮਾਰੀ ਦੀ ਰੋਕਥਾਮ ਲਈ ਸਿਹਤ ਸਿੱਖਿਆ ਦਿੱਤੀ ਗਈ ਅਤੇ ਲੋਕਾਂ ਨੂੰ ਭੋਜਨ ਵਿਚ ਲੂਣ ਦੀ ਮਾਤਰਾ ਘੱਟ ਲੇੈਣ ਲਈ ਕਿਹਾ ਅਤੇ ਪੌਸ਼ਟਿਕ ਆਹਾਰ ਨਾਲ ਹਰ ਰੋਜ਼ ਸੈਰ ਕਰੋ ਅਤੇ ਜ਼ਰੂਰਤ ਪੈਣ ਤੇ ਸਰੀਰ ਦਾ ਚੈਕਅੱਪ ਨੇੜੇ ਦੇ ਹਸਪਤਾਲ ਤੋਂ ਕਰਵਾਉਣ ਲਈ ਸਲਾਹ ਦਿੱਤੀ ।