ਜਨਰਲ ਲਾਭਪਾਤਰੀਆਂ ਲਈ 40 ਫੀਸਦੀ ਅਤੇ ਐਸ.ਸੀ./ਐਸ.ਟੀ./ਔਰਤਾਂ ਲਈ ਯੁਨਿਟ ਕੋਸਟ ਦੀ 60 ਫੀਸਦੀ ਸਬਸਿਡੀ ਕੀਤੀ ਜਾ ਰਹੀ ਹੈ ਪ੍ਰਦਾਨ-ਸੁਖਵਿੰਦਰ ਸਿੰਘ
ਮੋਗਾ 20 ਅਕਤੂਬਰ
/ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ/
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਅਤੇ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਹੋਏ ਲੋਕਾਂ ਨੂੰ ਖੇਤੀ ਵਿਭਿੰਨਤਾ ਅਪਣਾ ਕੇ ਸਹਾਇਕ ਧੰਦਿਆ ਜਰੀਏ ਵਧੇਰੇ ਆਮਦਨੀ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸੇ ਮਕਸਦ ਤਹਿਤ ਸਹਾਇਕ ਧੰਦੇ ਮੱਛੀ ਪਾਲਣ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਸਰਕਾਰ ਨੇ ਮੱਛੀ ਪਾਲਣ ਦਾ ਧੰਦਾ ਅਪਣਾਉਣ ਵਾਲੇ ਵਿਅਕਤੀਆਂ ਲਈ ਬਲਿਊ ਰੈਵੋਲੇਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਹੈ ਜਿਸ ਅਧੀਨ ਲਾਭਪਾਤਰੀ ਨੂੰ ਕੰਪੋਨੈਂਟ ਵਾਈਜ਼ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਪ੍ਰੋਜੈਕਟ ਅਫ਼ਸਰ ਮੱਛੀ ਪਾਲਣ ਸ੍ਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਮੱਛੀ ਪਾਲਣ ਤਲਾਬ ਪ੍ਰੋਜੈਕਟ ਦੀ ਉਸਾਰੀ ਲਈ ਵੱਧ ਤੋਂ ਵੱਧ ਕੈਪੀਟਲ ਯੁਨਿਟ ਕੋਸਟ 7 ਲੱਖ ਰੁਪਏ ਪ੍ਰਤੀ ਹੈਕਟਰ ਅਤੇ ਵੱਧ ਤੋਂ ਵੱਧ ਇੰਨਪੁਟਸ ਯੁਨਿਟ ਕੋਸਟ 15 ਲੱਖ ਰੁਪਏ ਪ੍ਰਤੀ ਹੈਕਟੇਅਰ ਨਿਰਧਾਰਿਤ ਕੀਤੀ ਗਈ ਹੈ।ਜਨਰਲ ਕੈਟੇਗਰੀ ਦੇ ਲਾਭਪਾਤਰੀਆਂ ਲਈ ਯੁਨਿਟ ਕੋਸਟ 40 ਫੀਸਦੀ ਅਤੇ ਐਸ.ਸੀ./ਐਸ.ਟੀ./ਔਰਤਾਂ ਅਤੇ ਉਨ੍ਹਾਂ ਦੀਆਂ ਸਰਕਾਰੀ ਸੰਸਥਾਵਾਂ ਲਈ ਯੁਨਿਟ ਕੋਸਟ ਦੀ 60 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਲਈ ਲਾਹੇਵੰਦ ਧੰਦਾ ਹੈ। ਇਹ ਕਿੱਤਾ ਕੁਦਰਤੀ ਆਫ਼ਤਾਂ ਜਿਵੇਂ ਕਿ ਬੇਮੌਸਮੀ ਬਰਸਾਤ, ਗੜ੍ਹਿਆਂ ਦੀ ਮਾਰ ਆਦਿ ਤੋਂ ਰਹਿਤ ਹੈ। ਮੱਛੀ ਦੀ ਫ਼ਸਲ ਇੱਕ ਇਹੋ ਜਿਹੀ ਫ਼ਸਲ ਜਿਸਨੂੰ ਜਦੋਂ ਚਾਹੋ ਵੇਚ ਕੇ ਪੈਸੇ ਕਮਾਏ ਜਾ ਸਕਦੇ ਹਨ। ਮੱਛੀ ਪਾਲਣ ਧੰਦੇ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਮਤੱਸਯ ਸੰਪਦਾ ਯੋਜਨਾ ਅਧੀਨ ਸਮਾਲ ਆਰ.ਏ.ਐਸ. (ਰਿਸਰਕਿਊਲੇਟਰੀ ਐਕੂਆਕਲਚਰ ਸਿਸਟਮ) ਪ੍ਰੋਜੈਕਟ ਸਮਾਲ ਬਾਇਓਫਲੋਕ ਪ੍ਰੋਜੈਕਟ ਲਈ ਵੱਧ ਤੋ ਵੱਧ ਯੁਨਿਟ ਕਾਸਟ 7.5 ਲੱਖ ਰੁਪਏ ਅਤੇ ਮੋਟਰ ਸਾਈਕਲ ਵਿੱਦ ਆਈਸ ਬਾਕਸ ਲਈ ਵੱਧ ਤੋ ਵੱਧ ਯੁਨਿਟ ਕਾਸਟ 0.75 ਲੱਖ ਰੁਪਏ ਨਿਰਧਾਰਿਤ ਹੈ, ਜਿੰਨ੍ਹਾਂ ਤੇ ਜਨਰਲ ਕੈਟੇਗਰੀ ਦੇ ਲਾਭਪਾਤਰੀਆਂ ਲਈ ਯੁਨਿਟ ਕਾਸਟ ਉੱਪਰ 40 ਪ੍ਰਤੀਸ਼ਤ ਅਤੇ ਐਸ.ਸੀ./ਐਸ.ਟੀ. ਔਰਤਾਂ ਅਤੇ ਉਨ੍ਹਾਂ ਦੀਆਂ ਸਹਿਕਾਰੀ ਸੰਸਥਾਵਾਂ ਲਈ ਯੁਨਿਟ ਕੋਸਟ ਉੱਪਰ 60 ਫੀਸਦੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2020-21 ਲਈ ਪ੍ਰਵਾਨ ਹੋਏ ਫੰਡਜ਼ ਦੀ ਉਲਬੱਧਤਾ ਅਨੁਸਾਰ ਲਾਭਪਾਤਰੀਆਂ ਦੇ ਕੇਸ ਪਹਿਲਾਂ ਆਓ ਪਹਿਲਾਂ ਪਾਓ ਆਧਾਰ ਤੇ ਵਿਚਾਰੇ ਜਾਣਗੇ।