ਮੋਗਾ 7 ਨਵੰਬਰ ( ਮਿੰਟੂ ਖੁਰਮੀ) ਸਿਵਲ ਸਰਜਨ ਮੋਗਾ ਡਾ ਹਰਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲਾ ਕੁਸ਼ਟ ਨਿਵਾਰਨ ਸੋਸਾਇਟੀ ਅਧੀਨ ਸਿਹਤ ਵਿਭਾਗ ਮੋਗਾ ਵੱਲੋਂ ਸੀਨੀਅਰ ਸਕੈਡਰੀ ਸਕੂਲ ਲੜਕੀਆਂ ਮੋਗਾ ਵਿੱਚ ਕੁਸ਼ਟ ਰੋਗ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਮੋਗਾ ਵਿਖੇ ਤਾਇਨਾਤ ਚਮੜੀ ਰੋਗਾਂ ਦੇ ਮਾਹਰ ਡਾ ਜਸਪ੍ਰੀਤ ਕੌਰ ਨੇ ਸਮੂਹ ਵਿਦਿਆਰਥੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੁਸ਼ਟ ਰੋਗ ਛੂਤ ਦੀਆਂ ਬਿਮਾਰੀਆਂ ਵਿੱਚੋਂ ਸਭ ਤੋਂ ਘੱਟ ਛੂਤ ਦੀ ਬਿਮਾਰੀ ਹੈ। ਉਨ੍ਹਾਂ ਦੱਸਿਆ ਕਿ ਕੋਹੜ ਰੋਗ ਕਿਸੇ ਪਾਪ ਜਾਂ ਕਿਸੇ ਸ਼ਰਾਪ ਕਾਰਨ ਨਹੀਂ ਹੁੰਦਾ, ਇਹ ਵੀ ਹੋਰ ਰੋਗਾਂ ਵਾਂਗ ਇੱਕ ਕੀਟਾਣੂ ਤੋਂ ਹੁੰਦਾ ਹੈ ਅਤੇ ਇਸ ਪ੍ਰਤੀ ਜਾਗਰੂਕਤਾ ਹੋਣੀ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਸੁਰੂਆਤੀ ਦਿਨਾ ਵਿੱਚ ਇਸਦਾ ਇਲਾਜ ਸੰਭਵ ਹੈ। ਇਸ ਮੌਕੇ ਉਨ੍ਹਾਂ ਕਿਹਾ ਜੇ ਸਰੀਰ ਦੇ ਕਿਸੇ ਹਿੱਸੇ ਉੱਤੇ ਹਲਕੇ ਫਿਕੇ ਤਾਂਬੇ ਰੰਗ ਦੇ ਦਾਗ ਜਾਂ ਧੱਬੇ ਹੋਣ ਜਾਂ ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਵੇ ਜਾਂ ਸਰੀਰ ਦੇ ਕਿਸੇ ਹਿੱਸੇ ਤੇ ਗਰਮ ਜਾਂ ਠੰਡੀ ਚੀਜ਼ ਮਹਿਸੂਸ ਨਾ ਹੋਵੇ ਤਾਂ ਕੁਸ਼ਟ ਰੋਗ ਹੋ ਸਕਦਾ ਹੈ, ਅਜਿਹੀ ਹਾਲਤ ਵਿੱਚ ਤਰੁੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਕੋਹੜ ਰੋਗੀ ਜੇ ਆਪਣਾ ਇਲਾਜ ਜਲਦੀ ਸ਼ੁਰੂ ਕਰ ਲੈਣ ਤਾਂ ਉਨ੍ਹਾਂ ਵਿੱਚ ਅੰਗਹੀਣਤਾ ਨਹੀਂ ਹੁੰਦੀ।
ਇਸ ਮੌਕੇ ਤੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਨਿਰਦੇਸ਼ਕ ਤੀਰਕ ਸਿੰਘ ਵੱਲੋਂ ਅਤੇ ਸਹਾਇਕ ਨਿਰਦੇਸ਼ਕ ਦਲਜਿੰਦਰ ਕੌਰ ਦੀ ਟੀਮ ਨੇ ਜਾਗਰੂਕਤਾ ਨਾਟਕ ਵੀ ਪੇਸ਼ ਕੀਤਾ। ਇਸ ਮੌਕੇ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ ਸ਼ਰਮਾ, ਬੀ ਸੀਸੀ ਕੋਆਰਡੀਨੇਟਰ ਮੀਡੀਆ ਵਿੰਗ ਅਮ੍ਰਿਤ ਸ਼ਰਮਾ, ਨਾਨ ਮੈਡੀਕਲ ਸੁਪਰਵਾਇਜ਼ਰ ਗੁਰਪ੍ਰੀਤ ਕੌਰ, ਪ੍ਰਿਸੀਪਲ ਜਸਵਿੰਦਰ ਸਿੰਘ, ਜੋਤੀ ਅਰੋੜਾ ਅਤੇ ਸਮੂਹ ਸਟਾਫ ਵੀ ਹਾਜਰ ਸਨ।