ਮੋਗਾ 27 ਮਾਰਚ (ਜਗਰਾਜ ਲੋਹਾਰਾ) ਭਾਵੇ ਪੰਜਾਬ ‘ਚ ਕਰਫਿਉ ਲੱਗਾ ਅਤੇ ਕਿਸੇ ਵੀ ਵਿਅਕਤੀ ਨੂੰ ਘਰੋ ਬਾਹਰ ਨਿਕਲਣ ਦੀ ਆਗਿਆਂ ਨਹੀ ਹੈ। ਪਰ ਫਿਰ ਵੀ ਆਏ ਦਿਨ ਵਾਰਦਾਤਾ ਨੂੰ ਅੰਜ਼ਾਮ ਦੇ ਕੇ ਕੁਝ ਅਨੁਸ਼ਰ ਫਰਾਰ ਹੋ ਰਹੇ ਹਨ। ਜਿਸ ਨਾਲ ਰਸਤੇ ਤੇ ਜਾ ਰਹੇ ਲੋਕਾਂ ਤੇ ਡੰਡਾ ਵਰਾਉਣ ਵਾਲੀ ਪੰਜਾਬ ਪੁਲਿਸ ਸਵਾਲਾ ਦੇ ਘੇਰੇ ‘ਚ ਨਜ਼ਰ ਆ ਰਹੀ ਹੈ।
ਜਿਸ ਦੀ ਤਾਜਾ ਮਸ਼ਾਲ ਮੋਗਾ ਜਿਲੇ ਦੇ ਪਿੰਡ ਮਾਛੀਕੇ ਤੋਂ ਮਿਲਦੀ ਹੈ ਜਿਥੇ ਇਕ ਨੌਜਵਾਨ ਨੂੰ ਕਤਲ ਕਰਨ ਦਾ ਮਾਮਲਾ ਸਹਮਣੇ ਆਇਆਂ ਹੈ।
Îਮੌਕੇ ਤੇ ਪਹੁੰਚੀ ਪੁਲਿਸ ਮੁਤਾਬਿਕ ਸੁਖਪਾਲ ਸਿੰਘ ਪੁੱਤਰ (22 ਸਾਲਾ) ਜੋ ਦਲਿਤ ਪ੍ਰੀਵਾਰ ਨਾਲ ਸਬੰਧਿਤ ਬੱਕਰੀਆਂ ਚਾਰਨ ਦਾ ਕੰਮ ਕਰਦੇ ਹਨ। ਅਤੇ ਸੁਖਪਾਲ ਸਿੰਘ ਉਰਫ ਸੁੱਖਾ ਵੀ ਬੱਕਰੀਆਂ ਚਾਰਨ ਦਾ ਕੰਮ ਕਰਦੇ ਅਤੇ ਇਹ ਨੌਜਵਾਨ ਪਹਿਲਾ ਤੋਂ ਹੀ ਜਿਮ ਲਾਉਣ ਦਾ ਸ਼ੋਕੀਨ ਦਸਿਆਂ ਜਾ ਰਿਹਾ ਹੈ। ਅਤੇ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਲ ਸ਼ਾਮੀ ਸੱਤ ਵਜੇ ਘਰੋ ਗਿਆਂ ਅਤੇ ਬਾਅਦ ਵਿੱਚ ਘਰਦਿਆਂ ਨੂੰ ਕੋਈ ਪਤਾ ਨਹੀਂ ਲੱਗਿਆ
ਅਤੇ ਕਰਫਿਊ ਕਰਕੇ ਪਰਿਵਾਰ ਬਾਹਰ ਭਾਲ ਨਹੀ ਕਰ ਸਕਿਆ ਜਦ ਅੱਜ ਸਵੇਰੈ ਕੁਝ ਨੌਜਵਾਨ ਸਕੂਲ ‘ਚ ਬਣੀ ਜਿਮ ਕੋਲ ਗਏ ਅਤੇ ਦੇਖਿਆਂ ਕਿ ਬਾਹਰ ਇਕ ਸਾਇਕਲ ਖੜਾ ਹੈ। ਅਤੇ ਜਦ ਅੰਦਰ ਜਿੰਮ ‘ਚ ਦੇਖਿਆਂ ਤਾਂ ਅੰਦਰ ਖੂਨ ਨਾਲ ਲੱਥ ਪੱਥ ਸੁੱਖੇ ਦੀ ਲਾਸ ਪਈ ਸੀ ਅਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਮੋਕੇ ਤੇ ਪਹੁੰਚੇ ਜਸਵੰਤ ਸਿੰਘ ਐਸ.ਐਚ.ਓ ਨਿਹਾਲ ਸਿੰਘ ਵਾਲਾ, ਮਨਜੀਤ ਸਿੰਘ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਅਤੇ ਰਤਨ ਸਿੰਘ ਬਰਾੜ ਐਸ.ਪੀ ਐਚ ਨੇ ਮੌਕੇ ਤੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਜਾਂਚ ਅਰੰਭ ਦਿੱਤੀ ਅਤੇ ਸਾਰੇ ਕਾਰਨਾ ਤੋਂ ਜਾਂਚ ਕੀਤਾ ਜਾ ਰਹੀ ਹੈ।