ਸੀਸੀਟੀਵੀ ਕੈਮਰੇ ਵਿੱਚ ਠੱਗ ਔਰਤਾਂ ਦੀ ਤਸਵੀਰ
ਮੋਗਾ : 9 ਦਸੰਬਰ (ਜਗਰਾਜ ਸਿੰਘ ਗਿੱਲ) ਮੋਗਾ ਜਿਲਾ ਦੇ ਨੇੜਲੇ ਪਿੰਡਾਂ ਦੇ ਵਿੱਚ ਠੱਗ ਔਰਤਾਂ ਦਾ ਇੱਕ ਗਿਰੋਹ ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੇ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ। ਅਜਿਹੀ ਹੀ ਇੱਕ ਘਟਨਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਲੋਹਾਰਾ ਵਿਖੇ ਇਨਾ ਠੱਗ ਔਰਤਾਂ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੇ ਲਈ ਇੱਕ ਦੁਕਾਨਦਾਰ ਨੂੰ ਨੇੜੇ ਬਾਬਾ ਦਾਮੂ ਸ਼ਾਹ ਵਿਖੇ ਪਹੁੰਚਦੀਆਂ ਹਨ। ਜਿੱਥੇ ਉਨਾਂ ਦੇ ਨਾਲ ਦੋ ਔਰਤਾਂ ਜਿਨਾਂ ਦੀ ਉਮਰ ਕਰੀਬ 45 ਕੁ ਲਗਭਗ ਸੀ।ਉਹਨਾਂ ਦੇ ਨਾਲ ਇੱਕ ਲੜਕੀ ਜਿਸ ਦੀ ਉਮਰ ਕਰੀਬ 23- 24 ਸਾਲ ਦੀ ਲੱਗ ਰਹੀ ਸੀ। ਇਹ ਤਿੰਨਾਂ ਨੇ ਪਲੈਨਿੰਗ ਬਣਾਈ ਤੇ ਦੁਕਾਨਦਾਰ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਦੁਕਾਨ ਦੇ ਅੰਦਰ ਨੌਜਵਾਨ ਲੜਕੀ ਨੂੰ ਭੇਜ ਦਿੱਤਾ ਜਾਂਦਾ ਹੈ।ਦੋ ਔਰਤਾਂ ਬਾਹਰ ਖੜ ਜਾਂਦੀਆਂ ਹਨ ਅਤੇ ਉਹ ਲੜਕੀ ਦੁਕਾਨ ਅੰਦਰ ਜਾ ਕੇ ਪ੍ਰਸ਼ਾਦ ਲੈਣ ਦੇ ਬਹਾਨੇ ਪੈਸੇ ਦਿੰਦੀ ਹੈ। ਜਦ ਦੁਕਾਨਦਾਰ ਪੈਸੇ ਬਾਕੀ ਵਾਪਸ ਕਰਨ ਲੱਗਦਾ ਹੈ ਤਾਂ ਉਹ ਲੜਕੀ ਉਸ ਦੁਕਾਨਦਾਰ ਦਾ ਹੱਥ ਫੜ ਲੈਂਦੀ ਹੈ ਅਤੇ ਆਪਣੇ ਆਪ ਰੌਲਾ ਪਾ ਦਿੰਦੀ ਹੈ। ਕਿ ਦੁਕਾਨਦਾਰ ਨੇ ਉਸ ਦੀ ਬਾਂਹ ਫੜ ਲਈ ਇਹਨੇ ਵਿੱਚ ਦੁਕਾਨਦਾਰ ਵੀ ਅੱਗਿਓਂ ਪਰਖ ਕਰ ਲੈਂਦਾ ਹੈ ਕਿ ਇਹ ਔਰਤਾਂ ਠੱਗ ਹਨ। ਅਤੇ ਦੁਕਾਨਦਾਰ ਉਹਨਾਂ ਔਰਤਾਂ ਨੂੰ ਧੱਕੇ ਨਾਲ ਆਪਣੀ ਦੁਕਾਨ ਚੋਂ ਬਾਹਰ ਕੱਢ ਦਿੰਦਾ ਹੈ।ਅਤੇ ਨਾਲ ਦੀਆਂ ਦੁਕਾਨਾਂ ਵਾਲੇ ਵੀ ਇਕੱਠੇ ਹੋ ਗਏ ਜਦੋਂ ਉਨਾਂ ਔਰਤਾਂ ਨੂੰ ਪਤਾ ਲੱਗ ਗਿਆ ਕਿ ਹੁਣ ਉਹਨਾਂ ਦੀ ਇੱਥੇ ਦਾਲ ਨਹੀਂ ਗੱਲਨੀ ਤਾਂ ਫਿਰ ਉਹ ਹੌਲੀ ਹੌਲੀ ਫੋਨ ਲਾਉਣ ਦੇ ਬਹਾਨੇ ਇਕੱਲੀ ਇਕੱਲੀ ਕਰਕੇ ਉਥੋਂ ਰਫੂ ਚੱਕਰ ਹੋ ਜਾਂਦੀਆਂ ਹਨ। ਪ੍ਰੈਸ ਨਾਲ ਗੱਲਬਾਤ ਕਰਦਿਆਂ ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਔਰਤਾਂ ਠੀਕ ਨਹੀਂ ਲੱਗ ਰਹੀਆਂ ਹਨ ਤਾਂ ਉਹ ਦੂਰ ਤੋਂ ਹੀ ਦੇਖ ਸੁਚੇਤ ਹੋ ਗਿਆ ਸੀ ਜਿਸ ਕਰਕੇ ਦੁਕਾਨਦਾਰ ਦਾ ਬਚਾਅ ਹੋ ਗਿਆ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਹ ਲੜਕੀ ਨਸ਼ੇ ਦੇ ਵਿੱਚ ਪੂਰੀ ਤਰ੍ਹਾਂ ਧੁੱਤ ਸੀ । ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿੱਚ ਦੁਕਾਨਦਾਰ ਨੇ ਲੋਕਾਂ ਨੂੰ ਅਪੀਲ ਕੀਤਾ ਕਿ ਰਸਤੇ ਵਿੱਚ ਸਫਰ ਕਰਨ ਵਾਲੇ ਲੋਕ ਸਾਵਧਾਨ ਹੋ ਜਾਣ ਇਹ ਔਰਤਾਂ ਨੌਜਵਾਨ ਲੜਕੀ ਨੂੰ ਰਸਤੇ ਵਿੱਚ ਖੜੀ ਕਰਕੇ ਬਾਅਦ ਵਿੱਚ ਉਹਨਾਂ ਦੇ ਨਾਲ ਲੁੱਟ ਖੋਹ ਕਰਦੀਆਂ ਹਨ ਅਜਿਹੀਆਂ ਠੱਗ ਔਰਤਾਂ ਦੇ ਟੋਲੇ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ।