ਮੋਗਾ 1ਨਵੰਬਰ(ਮਿੰਟੂ ਖੁਰਮੀ) ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ ਏ ਐਸ ਨਗਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾ ਮੁਨੀਸ਼ ਸਿੰਗਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀਆਂ ਹਦਾਇਤਾਂ ਅਤੇ ਬਗੀਚਾ ਸਿੰਘ ਸੀ ਜੇ ਐਮ ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਅੱਜ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਹਿਤ ਮੈਡੀਕਲ ਟਰਮੀਨੇਸ਼ਨ ਆਫ਼ ਪਰੇਗਨੈਂਸੀ ਐਕਟ 1971 ਬਾਬਤ ਸਿਵਲ ਹਸਪਤਾਲ ਮੋਗਾ ਵਿਖੇ ਸੈਮੀਨਾਰ/ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਕਾਨ੍ਵੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਪੈਨਲ ਐਡਵੋਕੇਟ ਰਾਜੇਸ਼ ਸ਼ਰਮਾਂ ਵੱਲੋਂ ਉਕਤ ਐਕਟ ਦੀਆਂ ਬਰੀਕੀਆਂ ਅਤੇ ਗਾਇਨੀ ਡਾਕਟਰ ਨਿਹਾਰਿਕਾ ਵੱਲੋ ਸਿਹਤ ਸਬੰਧੀ ਨੁਕਤਿਆ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਅਰਵਿੰਦਰਪਾਲ ਸਿੰਘ, ਡਾ.ਰੁਪਿੰਦਰ ਕੌਰ ਡੀ.ਐਫ.ਪੀ.ਓ ਡਾ.ਮੁਨੀਸ਼ ਅਰੋੜਾ ਡਾ.ਸੇਠੀ ਤੋਂ ਇਲਾਵਾ ਐਸ.ਐਮ.ਓ ਅਤੇ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਦੇ ਮੁਢਲੇ ਸਿਹਤ ਕੇਂਦਰਾਂ ਦੇ ਡਾ. ਸਹਿਬਾਨ ਅਤੇ ਪੈਰਾ ਲੀਗਲ ਵਲੰਟੀਅਰ ਗਗਨਦੀਪ ਕੌਰ ਅਤੇ ਮਿਸ.ਬੇਅੰਤ ਕੌਰ ਵੀ ਹਾਜਰ ਸਨ। ਇਸ ਪ੍ਰੋਗਰਾਮ ਦੀ ਸਾਰੇ ਡਾਕਟਰ ਸਾਹਿਬਾਨ ਵੱਲੋਂ ਪ੍ਰਸ਼ੰਸਾ ਕੀਤੀ ਗਈ ਅਤੇ ਅਜਿਹੇ ਹੋਰ ਪ੍ਰੋਗਰਾਮ ਆਯੋਜਿਤ ਕਰਨ ਬਾਬਤ ਕਿਹਾ ਗਿਆ।