ਕੋਟ ਈਸੇ ਖਾਂ (ਜਗਰਾਜ ਲੋਹਾਰਾ/ਗੁਰਪ੍ਰੀਤ ਗਹਿਲੀ) ਪੰਜਾਬ ਸਰਕਾਰ ਦੇ ਹੁਕਮਾਂ ਸਦਕਾ ਅਤੇ ਡਾ. ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਦੀ
ਰਹਿਨੁਮਾਈ ਹੇਠ ਅੱਜ ਪਿੰਡ ਮਸੀਤਾਂ ਵਿਖੇ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਜੀ ਵੱਲੋਂ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਸਬੰਧੀ ਜਾਗਰੂਕ ਕੀਤਾ ਗਿਆ । ਅਤੇ ਲੋਕਾਂ ਨੂੰ ਇਨ੍ਹਾਂ ਉਕਤ ਬੁਖ਼ਾਰਾਂ ਬਾਰੇ ਦੱਸਿਆ ਗਿਆ ਕਿ ਕਿਵੇਂ ਇਹ ਬੁਖ਼ਾਰ ਮੱਛਰ ਤੋਂ ਫੈਲਦੇ ਹਨ ਅਤੇ ਮੱਛਰ ਕਿੱਥੇ ਪਲਦਾ ਹੈ ਇਸ ਬਾਰੇ ਦੱਸਿਆ ਗਿਆ ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਆਪਣੇ ਘਰ ਵਿਚ ਸਫਾਈ ਰੱਖੀ ਜਾਵੇ ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖਿਆ ਜਾਵੇ ਜਿਵੇਂ ਕਿ ਘਰ ਵਿੱਚ ਟੁੱਟੇ ਗਮਲੇ ਟੁੱਟੇ ਟਾਇਰ ਟੁੱਟੀਆਂ ਟੈਂਕੀਆਂ ਅਤੇ ਕਬਾੜ ਦਾ ਸਾਮਾਨ ਬਾਹਰ ਨਾ ਰੱਖਿਆ ਜਾਵੇ ਘਰਾਂ ਵਿੱਚ ਪੁੱਟੇ ਹੋਏ ਟੋਏ ਜਿੱਥੇ ਕਿ ਆਮ ਤੌਰ ਤੇ ਘਰ ਦਾ ਪਾਣੀ ਖੜ੍ਹਦਾ ਹੈ ਉਨ੍ਹਾਂ ਵਿੱਚ ਸੜਿਆ ਕਾਲਾ ਤੇਲ ਪਾਇਆ ਜਾਵੇ ਤਾਂ ਉਸ ਵਿੱਚ ਪਲਣ ਵਾਲਾ ਮੱਛਰ ਮਰ ਜਾਂਦਾ ਹੈ ਅਤੇ ਘਰਾਂ ਵਿੱਚ ਬਣੇ ਪੱਕੇ ਟੋਏ ਜਿਨ੍ਹਾਂ ਵਿੱਚ ਡੰਗਰਾਂ ਨੂੰ ਪਾਣੀ ਪਿਆਇਆ ਜਾਂਦਾ ਹੈ ਉਹ ਢੱਕ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਮੱਛਰ ਇਨ੍ਹਾਂ ਵਿੱਚ ਆਪਣੇ ਆਂਡੇ ਨਾਂ ਦੇਵੇ ਅਤੇ ਨਾ ਉਨ੍ਹਾਂ ਦਾ ਵਾਧਾ ਹੋਵੇ ਨਾਲੀਆਂ ਵਿੱਚ ਵੀ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਇਹ ਮੱਛਰ ਨਾ ਵਧ ਸਕਣ ਤੇ ਇਨ੍ਹਾਂ ਵਿੱਚ ਪਲ ਰਿਹਾ ਲਾਰਵਾ ਖਤਮ ਹੋ ਜਾਵੇ ਘਰ ਵਿੱਚ ਰੱਖੀ ਹੋਈ ਫਰਿੱਜ ਜਿਸ ਬਾਰੇ ਆਪਾਂ ਆਮ ਤੌਰ ਤੇ ਇਸ ਨੂੰ ਦੇਖਦੇ ਹੀ ਨਹੀਂ ਕਿ ਇਸ ਦੇ ਪਿੱਛੇ ਲੱਗੀ ਹੋਈ ਪਾਣੀ ਵਾਲੀ ਟਰੇਅ ਵਿੱਚ ਡੇਂਗੂ ਦਾ ਸਭ ਤੋਂ ਵੱਧ ਮੱਛਰ ਪੈਦਾ ਹੁੰਦਾ ਹੈ ਸੋ ਉਸ ਟਰੇਅ ਨੂੰ ਚੰਗੀ ਤਰ੍ਹਾਂ ਹਫ਼ਤੇ ਵਿੱਚ ਦੋ ਵਾਰ ਸਾਫ ਕਰਕੇ ਸੁਕਾ ਕੇ ਲਾਉਣਾ ਚਾਹੀਦਾ ਹੈ ਤਾਂ ਜੋ ਇਸ ਵਿੱਚ ਮੱਛਰ ਵੱਲੋਂ ਦਿੱਤਾ ਗਿਆ ਲਾਰਵਾ ਚੰਗੀ ਤਰ੍ਹਾਂ ਖਤਮ ਹੋ ਜਾਵੇ ਰਾਤ ਨੂੰ ਸੌਂਦੇ ਸਮੇਂ ਪੂਰੀ ਬਾਜੂ ਦੇ ਕੱਪੜੇ ਪਾ ਕੇ ਸੋਣਾ ਚਾਹੀਦਾ ਹੈ ਅਤੇ ਮੱਛਰ ਭਜਾਊ ਤੇਲ ਜਾਂ ਕਰੀਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਸਿਹਤ ਵਿਭਾਗ ਦੀ ਇਸ ਟੀਮ ਵੱਲੋਂ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੇ ਨਾਲ ਹੀ ਸ੍ਰੀ ਜਗਮੀਤ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਵੱਲੋਂ ਬੁਖ਼ਾਰ ਵਾਲੇ ਮਰੀਜ਼ਾਂ ਦੀਆਂ ਲਹੂ ਸਲਾਈਡਾਂ ਵੀ ਬਣਾਈਆਂ ਗਈਆਂ ।