ਬਿਲਾਸਪੁਰ( ਕੁਲਦੀਪ ਗੋਹਲ, ਮਿੰਟੂ ਖੁਰਮੀ, ਮਿੱਠੂ ਮੁਹੰਮਦ ) ਪੰਜਾਬ ਭਰ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ ਨੇ ਕਿਸਾਨਾਂ ਦੇ ਘੋਲ ਵਿੱਚ ਭਰਵੀਂ ਸ਼ਮੂਲੀਅਤ ਕਰਕੇ ਕਿਸਾਨਾਂ ਦੇ ਘੋਲ ਦੀ ਹਿਮਾਇਤ ਕੀਤੀ ਹੈ ਤੇ ਗਰਮੀ ਵਿੱਚ ਲੜਨ ਰਹੇ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇ ਕੇ ਰਾਹਤ ਦਿੱਤੀ ਗਈ ਹੈ। ਇਸ ਸੰਬੰਧੀ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਦੇ ਸੂਬਾ ਪ੍ਰਧਾਨ ਡਾ:ਰਮੇਸ਼ ਕੁਮਾਰ ਬਾਲੀ ਅਤੇ ਸੂਬਾ ਜਰਨਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਪੰਜਾਬ ਦੇ ਸਮੂਹ ਡਾਕਟਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਉਦੋਂ ਤੱਕ ਮੈਡੀਕਲ ਪ੍ਰੈਕਟੀਸ਼ਨਰਜ ਸਾਥ ਦਿੰਦੇ ਰਹਿਣਗੇ।
ਇਹ ਵਿਚਾਰ ਲੁਧਿਆਣਾ, ਬਰਨਾਲਾ’ ਬਠਿੰਡਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਲੱਗੇ ਮੈਡੀਕਲ ਕੈਂਪਾਂ ਦਾ ਨਿਰੀਖਣ ਕਰਨ ਸਮੇਂ ਮਹਿਲ ਕਲਾਂ ਪਹੁੰਚਣ ਤੇ ਸੂਬਾ ਕਮੇਟੀ ਮੈਂਬਰਾਂ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ ।
ਇਸ ਸੰਬੰਧੀ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਬਾਲੀ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਦਾ ਉਜਾੜਾ ਗਿਣੀ ਮਿਥੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ।
ਉਨ੍ਹਾਂ ਹੋਰ ਕਿਹਾ ਕਿ ਕਿਸਾਨਾਂ ਦੇ ਉਜਾੜੇ ਦਾ ਅਸਰ ਦੇਸ਼ ਦੇ ਤਮਾਮ ਲੋਕਾਂ ਦੀ ਕੁੱਲੀ ,ਗੁੱਲੀ, ਜੁੱਲੀ ਤੇ ਪੈਂਦਾ ਹੈ ।
ਇਹ ਖੇਤੀ ਆਰਡੀਨੈਂਸ ਬਿੱਲ, ਲੋਕਾਂ ਦੀ ਤਬਾਹੀ ਕਰਦਾ ਹੈ। ਕਾਰਪੋਰੇਟ ਸੈਕਟਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿਸ਼ਾਨਦੇਹੀ ਕਰਦਾ ਹੈ।
ਡਾ: ਬਾਲੀ ਨੇ ਕਿਹਾ ਕਿ ਸਮਾਂ ਜੋਰਦਾਰ ਮੰਗ ਕਰਦਾ ਹੈ ਕਿ ਆਓ ,ਸ਼ਾਰੇ ਮਿਲ ਕੇ ਕੇਂਦਰ ਦੀਆਂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰੀਏ ਤੇ ਜਿੱਤ ਵੱਲ ਨੂੰ ਵਧੀਏ।