• Fri. Nov 22nd, 2024

ਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ByJagraj Gill

Feb 7, 2020

ਮੋਗਾ 7 ਫਰਵਰੀ (ਚਮਕੌਰ ਲੋਪੋ) ਮੋਗਾ ਜ਼ਿਲ੍ਹਾ ਦੇ ਕਸਬਾ ਬੱਧਨੀ ਕਲਾਂ ਅਬੋਹਰ ਬਰਾਂਚ ਤੇ ਪ੍ਰੇਮੀ ਜੋੜੇ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਧਨੀ ਕਲਾਂ ਦੀ ਲੜਕੀ ਨੇਹਾ ਜੋ ਅਰੋੜਾ ਜਾਤੀ ਦੇ ਨਾਲ ਸਬੰਧ ਰੱਖਦੀ ਸੀ ਅਤੇ ਚੜਿੱਕ ਪਿੰਡ ਦਾ ਹੈਪੀ ਜੋ ਦਲਿਤ ਭਾਈਚਾਰੇ ਨਾਲ ਸਬੰਧ ਰੱਖਦਾ ਸੀ ਦੋਨਾਂ ਦਾ ਆਪਸੀ ਪ੍ਰੇਮ ਸੀ ਕਾਫ਼ੀ ਸਮੇਂ ਤੋਂ ਜੱਗਜ਼ਾਹਰ ਵੀ ਹੋ ਚੁੱਕਾ ਸੀ ਪਰ ਦੋਨਾਂ ਨੇ ਆਪਣਾ ਪ੍ਰੇਮ ਸਿਰੇ ਨਾ ਚੜ੍ਹਦਾ ਦੇਖ ਪ੍ਰਪੋਜ਼ ਰੋਜ਼ ਡੇ ਤੇ ਇੱਕ ਦੂਜੇ ਨੂੰ ਜਾਣ ਦਾ ਗਿਫਟ ਦੇ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਬੱਧਨੀ ਕਲਾਂ ਪੁਲਿਸ ਲਾਸ਼ਾਂ ਨੂੰ ਹਵਾਲੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਗਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *