ਧਰਮਕੋਟ ਰਿੱਕੀ ਕੈਲਵੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਧਰਮਕੋਟ ਸਰਦਾਰ ਸੁਬੇਗ ਸਿੰਘ ਨੇ ਕਿਹਾ ਕੇ ਬੀਤੇ ਕੱਲ੍ਹ ਜਸਕਰਨ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਲੰਡੇ (ਸਮਾਲਸਰ )ਵੱਲੋਂ ਥਾਣਾ ਧਰਮਕੋਟ ਵਿਖੇ ਪੁਲਸ ਨੂੰ ਕਿਹਾ ਕਿ ਉਸ ਕੋਲੋਂ ਇੱਕ ਸਕਾਰਪੀਓ ਸਵਾਰਾ ਵਲੋ ਜਲੰਧਰ ਰੋਡ ਤੇ ਸਥਿਤ ਬਾਬਾ ਗੇਦੀ ਰਾਮ ਡੇਰੇ ਦੇ ਕੋਲੋਂ ਟ੍ਰੈਕਟਰ ਖੋ ਕੇ ਲੇ ਜਾਣ ਦੀ ਰਿਪੋਰਟ ਦਰਜ ਕਰਵਾਈ। ਉਕਤ ਘਟਨਾ ਦਾ ਪਤਾ ਲੱਗਣ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ। ਉਕਤ ਘਟਨਾ ਤੇ ਪਹੁੰਚੀ ਪੁਲਸ ਪਾਰਟੀ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕਰਨ ਤੇ ਮਾਮਲਾ ਸ਼ੱਕੀ ਲੱਗਾ। ਡੀਐਸਪੀ ਸੁਬੇਗ ਸਿੰਘ ਨੇ ਕਿਹਾ ਕੇ ਜਦ ਉਕਤ ਵਿਅਕਤੀ ਵੱਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਕਤ ਵਿਅਕਤੀ ਨੇ ਦੱਸਿਆ ਕਿ ਉਸਨੇ ਕੇਨਰਾ ਬੈਂਕ ਤੋਂ 2020 ਵਿਚ ਲੋਨ ਕਰਾਕੇ ਟ੍ਰੈਕਟਰ ਲਿਆ ਸੀ। 3 ਮਹੀਨੇ ਪਹਿਲਾਂ ਟਰੇਕਟਰ ਦਾ ਐਕਸੀਡੈਂਟ ਹੋ ਗਿਆ ਸੀ। ਜਿਸ ਨੂੰ ਉਸ ਵੱਲੋਂ ਕਬਾੜੀਆ ਨੂੰ ਵੇਚ ਦਿੱਤਾ ਗਿਆ ਸੀ। ਉਕਤ ਵਿਅਕਤੀ ਨੇ ਕਿਹਾ ਕਿ ਉਸ ਵੱਲੋਂ ਬੈਂਕ ਦੀਆਂ ਕਿਸ਼ਤਾਂ ਨਾ ਦੇਣ ਕਰਕੇ ਡਰਾਮਾ ਰਚਿਆ ਗਿਆ ਸੀ। ਡੀਐਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ 188, 420, 199, ਅਤੇ 203 ਧਾਰਾ ਤਹਿਤ ਪਰਚਾ ਦਰਜ ਕਰ ਕੇ ਉਸ ਨੂੰ ਕਾਬੂ ਕਰ ਲਿਆ ਹੈ। ਇਸ ਮੌਕੇ ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਝੂਠੀ ਇਤਲਾਹ ਨਾ ਦੇਣ। ਨਹੀਂ ਤਾਂ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।