ਪਿੰਡ ਸਲੀਣਾ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਧਰਨਾ ਲਗਾਉਣ ਤੇ ਪੁਲਿਸ ਨੇ 4 ਵਿਕਅਤੀਆ ਖਿਲਾਫ 302 ਦਾ ਮਾਮਲਾ ਕੀਤਾ ਦਰਜ

ਮੋਗਾ18 ਜੁਲਾਈ  (ਜਗਰਾਜ ਲੋਹਾਰਾ, ਸਰਬਜੀਤ ਰੌਲੀ) ਮੋਗਾ)  ਜ਼ਿਲ੍ਹੇ ਦੇ ਪਿੰਡ ਸਲੀਣਾ ਵਿੱਚ ਕੁੱਝ   ਦਿਨ ਪਹਿਲਾਂ ਨੌਜਵਾਨ ਨੂੰ ਧੱਕੇ ਨਾਲ ਜ਼ਹਿਰੀਲੀ ਦਵਾਈ ਪਿਆਉਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਕਤ ਨੌਜਵਾਨ ਦੀ ਹਾਲਤ ਵਿਗੜਨ ਕਾਰਨ ਉਕਤ ਨੋਜਵਾਨ ਚਮਕੋਰ ਸਿੰਘ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਤੋਂ ਡੀਐੱਮਸੀ ਲੁਧਿਆਣਾ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਉਕਤ ਨੌਜਵਾਨ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਵੀਡੀਓ  ਵਾਇਰਲ ਕਰਕੇ ਇਨਸਾਫ ਦੀ ਮੰਗ ਕੀਤੀ ਸੀ ਕਿਹਾ ਸੀ ਕਿ ਮੇਰੇ ਚਾਚੇ ਦੇ ਦੋ ਲੜਕਿਆਂ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਮੈਨੂੰ ਆਪਣੇ ਘਰ ਜਾ ਕੇ ਧੱਕੇ ਨਾਲ ਜ਼ਹਿਰੀਲੀ ਦਵਾਈ ਪਿਆਈ ਹੈ ਪਰ ਪੁਲਿਸ ਵੱਲੋਂ ਕਾਫ਼  ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਉਕਤ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਪਰਿਵਾਰਕ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਥਾਣਾ ਸਦਰ ਦੀ ਪੁਲਸ ਤੇ ਦੋਸ਼ ਲਗਾਏ ਸਨ ਕਿ ਸਿਆਸੀ ਸ਼ਹਿ ਕਾਰਨ ਉਕਤ ਮੁਲਾਜ਼ਮ ਸਾਡੇ ਵੱਲੋਂ ਦਿੱਤੀਆਂ ਦਰਖਾਸਤਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਅੱਜ ੨੮ ਦਿਨ ਬੀਤਣ ਦੇ ਬਾਵਜੂਦ ਡੀਐਮਸੀ ਲੁਧਿਆਣਾ ਵਿੱਚ ਜੇਰੇ ਇਲਾਜ ਚਮਕੌਰ ਸਿੰਘ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਆਖਰ ਨੂੰ ਜ਼ਿੰਦਗੀ ਤੋਂ ਹਾਰ ਗਿਆ ਘਟਨਾ ਦਾ ਪਤਾ ਚੱਲਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਅੱਜ ਸਿਵਲ ਹਸਪਤਾਲ ਮੋਗਾ ਵਿਚ ਪਰਿਵਾਰ ਦੇ ਨਾਲ ਆ ਕੇ ਪੁਲਿਸ ਖ਼ਿਲਾਫ਼ ਖ਼ਿਲਾਫ਼ ਡੱਟ ਗਏ ਅਤੇ ਮ੍ਰਿਤਕ ਨੌਜਵਾਨ ਦੀ ਉਨ੍ਹਾਂ ਚ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਿੰਨਾਂ ਚਿਰ ਪੁਲਿਸ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਨਹੀਂ ਕਰਦੀ ।

==ਕੀ ਕਹਿਣਾ ਮ੍ਰਿਤਕ ਦੀ ਭੈਣ ਹਰਦੀਪ ਕੌਰ ਦਾ

==ਧਰਨੇ ਵਿੱਚ ਪੁੱਜੀ ਮ੍ਰਿਤਕ ਦੀ ਭੈਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਸਾਡੇ ਚਾਚੇ ਦੇ ਲੜਕਿਆਂ ਨੇ ਮੇਰੇ ਭਰਾ ਨੂੰ ਧੱਕੇ ਨਾਲ ਜ਼ਹਿਰੀਲੀ ਦਵਾਈ ਪਿਆ ਦਿੱਤੀ ਸੀ ਅਤੇ ਸਾਡੇ ਪਰਿਵਾਰ ਵੱਲੋਂ ਵਾਰ ਵਾਰ ਥਾਣੇ ਜਾ ਕੇ ਦਰਖਾਸਤਾਂ ਦਿੱਤੀਆਂ ਗਈਆਂ ਪਰ ਪੁਲਸ ਨੇ ਸਿਆਸੀ ਸ਼ਹਿ ਹੋਣ ਕਾਰਨ ਸਾਡੇ ਵੱਲੋਂ ਦਿੱਤੀਆਂ ਦਰਖਾਸਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਇੱਕ ਵਜੇ ਦੇ ਕਰੀਬ ਮੇਰੇ ਭਰਾ ਨੇ ਡੀਐਮਸੀ ਲੁਧਿਆਣਾ ਵਿੱਚ ਦਮ ਤੋੜ ਦਿੱਤਾ ਪਰ ਕੱਲ੍ਹ ਤੋਂ ਹੀ ਪੁਲਿਸ ਸਾਡੇ ਤੇ ਧੱਕੇ ਨਾਲ ਦਬਾਅ ਪਾ ਰਹੀ ਹੈ ਅਤੇ ਰਾਜ਼ੀਨਾਵਾਂ ਕਰਨ ਲਈ ਆਖ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਉਨ੍ਹਾਂ ਚਿਰ ਆਪਣੇ ਭਰਾ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ । ਜਿਨ੍ਹਾਂ ਚਿਰ ਦੋਸ਼ਿਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ।

ਕੀ ਕਹਿਣਾ ਹੈ ਮਿ੍ਤਕ ਦੇ ਭਰਾ ਸੰਦੀਪ ਸਿੰਘ ਦਾ :–

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਉਨ੍ਹਾਂ ਦੀ ਮੋਟਰ ਨੂੰ ਲੈ ਕੇ ਚਾਚੇ ਦੇ ਲੜਕਿਆਂ ਨਾਲ ਝਗੜਾ ਚੱਲਦਾ ਆ ਰਿਹਾ ਸੀ ਉਨ੍ਹਾਂ ਕਿਹਾ ਕਿ ਜਦੋਂ ਕਿ ਮੋਟਰ ਕੁਨੈਕਸ਼ਨ ਮੇਰੇ ਪਿਤਾ ਦੇ ਨਾਮ ਪਰ ਸੀ ਇਹ ਮੇਰੇ ਚਾਚੇ ਦੇ ਲੜਕੇ ਜਾਣ ਬੁੱਝ ਕੇ ਸਾਨੂੰ ਖ਼ਰਾਬ ਕਰ ਰਹੇ ਸਨ ਜਿਨ੍ਹਾਂ ਨੇ 28 ਦਿਨ ਪਹਿਲਾਂ ਮੇਰੇ ਭਰਾ ਨੂੰ ਧੱਕੇ ਨਾਲ ਚੁੱਕਕੇ ਘਰੇ ਲਿਜਾ ਕੇ ਉਸ ਦੇ ਮੂੰਹ ਵਿਚ ਦਿਵਾਈ ਜ਼ਹਿਰੀਲੀ ਪਿਲਾ ਦਿੱਤੀ ਸੀ

ਜੋ ਕਈ ਦਿਨਾਂ ਤੋਂ ਡੀਐਮਸੀ ਲੁਧਿਆਣਾ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ

28ਦਿਨਾ ਤੋਂ ਥਾਣਾ ਸਦਰ ਵਿੱਚ ਇਨਸਾਫ ਲਈ ਧੱਕੇ ਖਾ ਰਹੇ ਹਨ ਪਰ ਸਿਆਸੀ ਸ਼ਹਿ ਹੋਣ ਕਾਰਨ ਕਿਸੇ ਵੀ ਅਫ਼ਸਰ ਨੇ ਇੱਕ ਨਹੀਂ ਸੁਣੀ ਅਤੇ ਮੇਰੇ ਭਰਾ ਨੂੰ ਜ਼ਹਿਰੀਲੀ ਦਿਵਾਈ ਪਿਆਉਣ ਵਾਲੇ ਉਕਤ ਦੋਸ਼ੀ ਸ਼ਰੇਆਮ ਘੁੰਮਦੇ ਫਿਰਦੇ ਹਨ ਉਨ੍ਹਾਂ ਜਾ ਕੇ ਬੀਤੇ ਕੱਲ੍ਹ ਦੋ ਵਜੇ ਦੇ ਕਰੀਬ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ ਉਨ੍ਹਾਂ ਜਾਚੇ ਉਹ ਉਨ੍ਹਾਂ ਚਿਰ ਉਸ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਿਨ੍ਹਾਂ ਚਿਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ।

ਕੀ ਕਹਿਣਾ ਹੈ -ASI ਬਲਵਿੰਦਰ ਸਿੰਘ ਜਾਚ ਅਧਿਕਾਰੀ——

ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਏਐਸਆਈ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਕਰੀਬਨ ੨੮ ਦਿਨ ਪਹਿਲਾਂ ਪਿੰਡ ਸਲੀਣਾ ਦੇ ਨੌਜਵਾਨ ਚਮਕੌਰ ਸਿੰਘ ਨੂੰ ਚਾਚੇ ਦੇ ਪੁੱਤਰਾਂ ਵੱਲੋਂ ਆਪਣੇ ਘਰ ਜਾ ਕੇ ਧੱਕੇ ਨਾਲ ਦਵਾਈ ਪਿਲਾਈ ਗਈ ਸੀ ਅਤੇ ਉਕਤ ਨੌਜਵਾਨ ਚਮਕੌਰ ਸਿੰਘ ਬੀਤੇ ੨੮ ਦਿਨਾਂ ਤੋਂ ਡੀਐਮਸੀ ਲੁਧਿਆਣਾ ਵਿੱਚ ਜ਼ੇਰੇ ਇਲਾਜ ਸੀ ਜਿਸ ਦੀ ਕੱਲ੍ਹ ਤਕਰੀਬਨ ਡੇਢ ਵਜੇ ਮੌਤ ਹੋ ਗਈ ਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ 4 ਵਿਅਕਤੀਆਂ ਤੇ ਵੱਖ ਵੱਖ ਧਰਾਵਾਂ ਤਹਿਤ 302ਮਾਮਲਾ ਦਰਜ ਕਰ ਦਿੱਤਾ ।ਇਸ ਮੌਕੇ ਤੇ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਇਸ ਕੇਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਰਤੀ ਜਾ ਰਹੀ ਕੋਤਾਹੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਅੱਜ ਹੀ ਮੇਰੇ ਧਿਆਨ ਵਿੱਚ ਆਇਆ ਹੈ ਇਸ ਤੋਂ ਪਹਿਲਾਂ

ਵੱਖ ਵੱਖ ਅਫ਼ਸਰਾਂ ਦੇ ਧਿਆਨ ਵਿੱਚ ਸੀ ਪਰ ਉਨ੍ਹਾਂ ਨੂੰ ਅਸਲ ਸੱਚਾਈ ਨਹੀਂ ਸੀ ਪਤਾ ਅੱਜ ਸਾਰੀ ਸੱਚਾਈ ਸਾਹਮਣੇ ਆਉਣ ਤੇ ਉਨ੍ਹਾਂ ਵੱਲੋਂ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ।

ਲੇਲ੍ਹੜੀਆਂ ਕੱਢ ਧਾਹਾਂ ਮਾਰ ਮਾਰ ਰੋਂਦੀ ਰਹੀ ਚਮਕੌਰ ਸਿੰਘ ਦੀ ਮਾਂ ——–

ਧਰਨੇ ਵਿੱਚ ਇਨਸਾਫ ਲੈਣ ਲਈ ਪੁੱਜੀ ਮ੍ਰਿਤਕ ਚਮਕੌਰ ਸਿੰਘ ਦੀ ਮਾਂ ਲੇਲ੍ਹੜੀਆਂ ਕੱਢ ਕੱਢ ਧਾਹਾਂ ਮਾਰ ਮਾਰ ਰੋਂਦੀ ਕੌਰ ਪੁੱਤ ਕਿੱਥੇ ਚਲਾ ਗਿਆ ਕੌਰ ਪੁੱਤ ਕਿੱਥੇ ਗਿਆ ਤੈਨੂੰ ਮੇਰੇ ਸ਼ਰੀਕਾਂ ਨੇ ਖੋਹ ਲਿਆ ਪੁੱਤ ਇਸ ਮੌਕੇ ਤੇ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ੨੮ ਦਿਨ ਬੀਤਣ ਦੇ ਬਾਵਜੂਦ ਮੇਰੇ ਪੁੱਤ ਨੂੰ ਅਜੇ ਤੱਕ ਕੋਈ ਇਨਸਾਫ਼ ਨਹੀਂ ਦਿੱਤਾ ਗਿਆ ਉਲਟਾ ਪੁਲਸ ਸਾਡੇ ਉੱਤੇ ਰਾਜ਼ੀਨਾਮਾ ਕਰਨ ਦਾ ਦਬਾਅ ਪਾ ਰਹੀ ਹੈ ।

Leave a Reply

Your email address will not be published. Required fields are marked *