ਕੋਟ ਈਸੇ ਖਾਂ 1 ਫਰਵਰੀ (ਜਗਰਾਜ ਲੋਹਾਰਾ) ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਟੀਚੇ ਅਨੁਸਾਰ ਅੱਜ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਦਕਾ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਪਿੰਡ ਲੁਹਾਰਾ ਵਿਖੇ ਮਲੇਰੀਆ ਡੇਂਗੂ ਅਤੇ ਚਿਕਨਗੁਨੀਏ ਦੇ ਕੰਮ ਨੂੰ ਸਹੀ ਤਰੀਕੇ ਦੇ ਮੰਤਵ ਨਾਲ ਚਲਾਉਣ ਲਈ ਅੱਜ ਇਸ ਪਿੰਡ ਵਿੱਚ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਪਿੰਡ ਵਿੱਚ ਨੰਬਰਿੰਗ ਕੀਤੀ ਗਈ ਅਤੇ ਘਰ ਘਰ ਜਾ ਕੇ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਜੀ ਨੇ ਲੋਕਾਂ ਨੂੰ ਘਰ ਘਰ ਜਾ ਕੇ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਸਬੰਧੀ ਜਾਗਰੂਕ ਕੀਤਾ ਗਿਆ ਉਨ੍ਹਾਂ ਨੇ ਦੱਸਿਆ ਕਿ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਕਿਤੇ ਵੀ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ ਆਪਾਂ ਘਰਾਂ ਵਿੱਚ ਆਮ ਤੌਰ ਤੇ ਟੋਏ ਪੁੱਟ ਕੇ ਪਾਣੀ ਖੜ੍ਹਾ ਕਰ ਦਿੰਦੇ ਹਾਂ ਜੋ ਕਿ ਬਹੁਤ ਹੀ ਖ਼ਤਰਨਾਕ ਹੁੰਦਾ ਹੈ ਇਨ੍ਹਾਂ ਟੋਇਆਂ ਵਿਚ ਕਾਲਾ ਸੜਿਆ ਤੇਲ ਪਾਉਣਾ ਚਾਹੀਦਾ ਹੈ ਅਤੇ ਘਰਾਂ ਦੇ ਬਾਹਰ ਚੱਲਦੀ ਨਾਲੀ ਵਿੱਚ ਵੀ ਕਾਲਾ ਸੜਿਆ ਤੇਲ ਹੋਣਾ ਚਾਹੀਦਾ ਹੈ ਜਿਸ ਨਾਲ ਮੱਛਰ ਵੱਲੋਂ ਇਨ੍ਹਾਂ ਪਾਣੀ ਵਿੱਚ ਦਿੱਤੇ ਆਪਣੇ ਆਂਡੇ ਜਿਨ੍ਹਾਂ ਵਿੱਚੋਂ ਕੇ ਲਾਰਵਾ ਨਿਕਲਦਾ ਹੈ ਉਹ ਖਤਮ ਹੋ ਜਾਂਦਾ ਹੈ ਘਰ ਵਿੱਚ ਬਣਾਏ ਪੱਕੇ ਟੋਏ ਜਿਨ੍ਹਾਂ ਵਿੱਚ ਆਮ ਤੌਰ ਤੇ ਪਾਣੀ ਖੜ੍ਹਾ ਹੁੰਦਾ ਹੈ ਉਨ੍ਹਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਪਾਣੀ ਨੂੰ ਵਰਤਣ ਵਾਸਤੇ ਵਿਹੜੇ ਵਿੱਚ ਟੈਂਕੀ ਰੱਖੀ ਹੁੰਦੀ ਹੈ ਜਿਸ ਵਿੱਚ ਪਾਣੀ ਸਟੋਰ ਕੀਤਾ ਹੁੰਦਾ ਹੈ ਉਸ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਡੇਂਗੂ ਵਾਲਾ ਮੱਛਰ ਇਨ੍ਹਾਂ ਟੈਂਕੀਆਂ ਵਿੱਚ ਆਪਣੇ ਅੰਡੇ ਦੇ ਕੇ ਉਸ ਚ ਲਾਰਾ ਨਿਕਲਦਾ ਹੈ ਤਾਂ ਮੱਛਰ ਪੈਦਾ ਹੁੰਦਾ ਹੈ ਜੇ ਉਸ ਨੂੰ ਢੱਕ ਕੇ ਰੱਖਿਆ ਜਾਵੇ ਤਾਂ ਫਿਰ ਆਪਾਂ ਇਸ ਤੋਂ ਬਚ ਸਕਦੇ ਹਾਂ ਘਰਾਂ ਦੇ ਵਿੱਚ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਅਤੇ ਟੁੱਟੇ ਗਮਲੇ ਨਹੀਂ ਰੱਖਣੇ ਚਾਹੀਦੇ ਇਨ੍ਹਾਂ ਨੂੰ ਸਮੇਂ ਸਮੇਂ ਤੇ ਸੁੱਟ ਦੇਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਵਿੱਚ ਵੀ ਮੱਛਰ ਨਾ ਪਲ ਸਕੇ ਘਰਾਂ ਵਿੱਚ ਰੱਖੀ ਫਰਿੱਜ ਅਤੇ ਉਸ ਦੇ ਪਿੱਛੇ ਲੱਗੀ ਟਰੇਅ ਜੋ ਕੇ ਆਮ ਤੌਰ ਤੇ ਆਪਣੀ ਅੱਖਾਂ ਤੋਂ ਉਹਲੇ ਰਹਿੰਦੀ ਹੈ ਉਸ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਕਾਰਨ ਡੇਂਗੂ ਦਾ ਮੱਛਰ ਉੱਥੇ ਪਲ ਕੇ ਫਿਰ ਤੰਦਰੁਸਤ ਬੰਦਿਆਂ ਨੂੰ ਕੱਟਦਾ ਹੈ ਜਿਸ ਨਾਲ ਡੇਂਗੂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਇਸ ਲਈ ਉਸ ਟਰੇਅ ਦੀ ਸਫ਼ਾਈ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਕਰਨੀ ਚਾਹੀਦੀ ਹੈ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਜੀ ਦੇ ਨਾਲ ਸ੍ਰੀ ਪਲਵਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਮੇਲ ਵੱਲੋਂ ਬੁਖ਼ਾਰ ਵਾਲੇ ਮਰੀਜ਼ਾਂ ਦੀਆਂ ਲਹੂ ਸਲਾਈਡਾਂ ਬਣਾਈਆਂ ਗਈਆਂ ਵਰਕਰ ਵੱਲੋਂ ਘਰ ਘਰ ਜਾ ਕੇ ਫੀਵਰ ਸਰਵੇ ਕੀਤਾ ਗਿਆ ।