ਪ੍ਰੋਫਾਈਲ ਫੋਟੋ
ਮੋਗਾ 12 ਦਸੰਬਰ , ਜਗਰਾਜ ਸਿੰਘ ਗਿੱਲ
ਪਿੰਡ ਲੋਹਾਰਾ ਦੇ ਅੰਮ੍ਰਿਤਸਰ ਰੋਡ ’ਤੇ ਭੱਠੇ ਦੇ ਨੇੜੇ ਇੱਕ ਮਹਿਲਾ ਦੀ ਨਗਨ ਅਵਸਥਾ ਵਿੱਚ ਲਾਸ਼ ਮਿਲਣ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਮਹਿਲਾ ਮਿਹਨਤ ਮਜ਼ਦੂਰੀ ਕਰਦੀ ਸੀ ਅਤੇ ਪਰਿਵਾਰ ਦੇ ਦੱਸਣ ਮੁਤਾਬਕ 8 ਤਰੀਕ ਤੋਂ ਘਰੋਂ ਲਾਪਤਾ ਸੀ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।,
ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿਲਾ ਦੇ ਪਿਤਾ ਅਲੀ ਮੁਹੰਮਦ ਨੇ ਦੱਸਿਆ ਕਿ ਉਸ ਦੀ ਬੇਟੀ ਇੱਟਾਂ ਵਾਲੇ ਭੱਠੇ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਸੀ ਅਤੇ ਸ਼ਾਮ ਦੇ ਟਾਈਮ ਖਾਣਾ ਬਣਾ ਰਹੀ ਸੀ ਪਰ ਪਤਾ ਨਹੀਂ ਲੱਗ ਸਕਿਆ ਕਿ ਮੇਰੀ ਬੇਟੀ ਦੀ ਮੌਤ ਕਿਵੇਂ ਹੋਈ ਹੈ।ਉਸ ਨੇ ਕਿਹਾ ਕਿ ਮੇਰੀ ਬੇਟੀ ਦੀ ਉਮਰ ਕਰੀਬ 35 ਸਾਲ ਸੀ ਅਤੇ ਦੋ ਬੱਚਿਆਂ ਦੀ ਮਾਂ ਸੀ, ਭੱਠੇ ’ਤੇ ਮਜ਼ਦੂਰੀ ਕਰਦੀ ਸੀ। ਅੱਜ ਉਸਦੀ ਲਾਸ਼ ਨਗਨ ਹਾਲਤ ਵਿੱਚ ਮਿਲੀ ਜਿਸ ਨਾਲ ਪਰਿਵਾਰ ਗਹਿਰੇ ਦੁੱਖ ਵਿੱਚ ਹੈ। ਸਾਨੂੰ ਸਿਰਫ ਇਨਸਾਫ ਚਾਹੀਦਾ ਹੈ।
ਉੱਥੇ ਹੀ ਦੂਜੇ ਪਾਸੇ ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿਲਾ ਗੁਲਫਸਾ ਦੇ ਪਤੀ ਆਰਿਫ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ 8 ਤਰੀਕ ਤੋਂ ਘਰੋਂ ਗਾਇਬ ਸੀ ਘਰ ਦੇ ਵਿੱਚ ਖਾਣਾ ਬਣਾ ਰਹੀ ਸੀ ਅਤੇ ਘਰੋਂ ਹੀ ਗਾਇਬ ਹੋ ਗਈ ਘਰ ਵਿੱਚ ਬੱਚੇ ਸੁੱਤੇ ਪਏ ਸੀ ਅਤੇ ਇਸ ਬਾਰੇ ਉਸ ਨੇ ਪੁਲਿਸ ਨੂੰ 9 ਤਰੀਕ ਨੂੰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਸੀ। “ਅੱਜ ਮੈਨੂੰ ਕਿਸੇ ਦਾ ਫੋਨ ਆਇਆ ਕਿ ਤੇਰੀ ਪਤਨੀ ਦੀ ਲਾਸ਼ ਮਿਲੀ ਹੈ। ਮੌਕੇ ਤੇ ਪਹੁੰਚਿਆ ਤਾਂ ਪਤਨੀ ਨਗਨ ਅਵਸਥਾ ਵਿੱਚ ਪਈ ਸੀ। ਸਾਨੂੰ ਇਨਸਾਫ ਚਾਹੀਦਾ ਹੈ।ਉਸ ਨੇ ਕਿਹਾ। ਉਹ ਇੱਟਾਂ ਦੇ ਭੱਠੇ ਦੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਅਤੇ ਉਸ ਦਾ ਸੰਨ 2018 ਦੇ ਵਿੱਚ ਵਿਆਹ ਹੋਇਆ ਸੀ ਅਤੇ ਉਹ ਦੋ ਬੱਚਿਆਂ ਦਾ ਪਿਤਾ ਹੈ।
ਇਸ ਸਬੰਧੀ ਥਾਣਾ ਕੋਟ ਈਸੇ ਖਾਂ ਦੇ ਐਸਐਚਓ ਜਨਕ ਰਾਜ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਗੁਲਫ਼ਸਾ ਨਾਮ ਇੱਕ ਔਰਤ ਹੈ। ਪਿੱਠਾਂ ਵਾਲੇ ਭੱਠੇ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਸੀ ਜਿਸ ਦੀ ਡੈਡ ਬਾਡੀ ਮਿਲੀ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਸੀ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। “ਜੋ ਵੀ ਬਣਦੀ ਕਾਰਵਾਈ ਹੈ, ਉਹ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।














Leave a Reply