ਕੋਟ ਈਸੇ ਖਾਂ 10 ਫਰਵਰੀ (ਜਗਰਾਜ ਲੋਹਾਰਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜਿਹਦੇ ਹੁਕਮਾਂ ਅਨੁਸਾਰ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਅੱਜ ਵਰਲਡ ਡੀ ਵਾਰਮਿੰਗ ਦਿਨ ਮਨਾਇਆ ਗਿਆ ਇਸ ਕੜੀ ਤਹਿਤ ਅੱਜ ਪਿੰਡ ਲੁਹਾਰਾ ਦੇ ਤਿੰਨ ਆਂਗਣਵਾੜੀ ਸੈਂਟਰ ਅਤੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਹਾਈ ਸਕੂਲ ਵਿਖੇ ਬੱਚਿਆਂ ਨੂੰ ਕੀੜੇ ਮਾਰ ਗੋਲੀਆਂ (Albindazol) ਲੱਗਭੱਗ 285 ਬੱਚਿਆਂ ਨੂੰ ਖਵਾਈਆਂ ਗਈਆਂ । ਸਿਹਤ ਵਿਭਾਗ ਦੀ ਟੀਮ ਵਿੱਚ ਸ਼ਾਮਲ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਸ੍ਰੀ ਪਲਵਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਜਸਵੀਰ ਕੌਰ ਆਸ਼ਾ ਰਮਨਜੀਤ ਕੌਰ ਆਸ਼ਾ ਸਨ । ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਜੀ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਗੋਲੀਆਂ ਖਵਾਉਂਦੇ ਸਮੇਂ ਬੱਚਿਆਂ ਨੂੰ ਇਨ੍ਹਾਂ ਗੋਲੀਆਂ ਬਾਰੇ ਦੱਸਿਆ ਕਿ ਇਹ ਕਿਵੇਂ ਖਾਣ ਦੇ ਨਾਲ ਆਪਣੇ ਪੇਟ ਦੇ ਕੀੜੇ ਖਤਮ ਕਰਦੀਆਂ ਹਨ ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਧੋ ਕੇ ਖਾਣੇ ਚਾਹੀਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਨੂੰ ਹੱਥ ਧੋਣ ਦੀ ਵਿਧੀ ਬਾਰੇ ਵੀ ਜਾਣੂ ਕਰਾਇਆ ਉਨ੍ਹਾਂ ਨੇ ਕਿਹਾ ਕਿ ਪੌਸ਼ਟਿਕ ਆਹਾਰ ਖਾਣਾ ਚਾਹੀਦਾ ਹੈ ਹੱਥਾਂ ਦੇ ਅਤੇ ਪੈਰਾਂ ਦੇ ਨਾਂ ਕੱਟ ਕੇ ਰੱਖਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਦੇ ਨਾਲ ਵੀ ਗੰਦੇ ਕਿਟਾਣੂ ਅੰਦਰ ਜਾ ਕੇ ਇਨਫੈਕਸ਼ਨ ਪੈਦਾ ਕਰਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਨੂੰ ਜੰਕ ਫੂਡ ਬਾਰੇ ਦੱਸਿਆ ਕਿ ਇਸ ਦੇ ਖਾਣ ਨਾਲ ਕਿੰਨਾ ਨੁਕਸਾਨ ਹੁੰਦਾ ਹੈ ਇੱਥੇ ਫਿਰ ਬੱਚਿਆਂ ਨੇ ਪ੍ਰਣ ਕੀਤਾ ਕਿ ਅਸੀਂ ਅੱਗੇ ਤੋਂ ਕਦੀ ਵੀ ਕੋਈ ਜੰਕ ਫੂਡ ਨਹੀਂ ਖਾਵਾਂਗੇ ।