ਮੋਗਾ 24 ਜਨਵਰੀ (ਜਗਰਾਜ ਲੋਹਾਰਾ) ਪੰਜਾਬ ਸਰਕਾਰ ਲੋਕਾਂ ਪ੍ਰਤੀ ਚਿੰਤਤ ਰਹਿੰਦੀ ਹੈ ਹਮੇਸ਼ਾ ਹੀ ਸਮੇਂ ਸਮੇਂ ਤੇ ਕੋਈ ਵੀ ਸਿਹਤ ਪ੍ਰਤੀ ਔਕੜ ਆਉਂਦੀ ਹੈ ਤਾਂ ਸਰਕਾਰ ਪੱਬਾਂ ਭਾਰ ਹੋ ਜਾਂਦੀ ਹੈ ਇਸੇ ਹੀ ਕੜੀ ਤਹਿਤ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਨੂੰ ਜੜ੍ਹੋਂ ਪੁੱਟਣ ਦੇ ਮਨਸੂਬੇ ਤਹਿਤ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਾਹਿਤ ਅਤੇ ਡਾਕਟਰ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਅੱਜ ਪਿੰਡ ਫਤਹਿਗੜ੍ਹ ਕੋਰੋਟਾਣਾ ਵਿਖੇ ਡਰਾਈ ਡੇਅ ਅਤੇ ਫਰਾਈ ਡੇ ਮਨਾਇਆ ਗਿਆ ਜਿਸ ਤਹਿਤ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਸ੍ਰੀ ਰਾਜ ਦਵਿੰਦਰ ਸਿੰਘ ਨੋਡਲ ਅਫ਼ਸਰ ਆਈ ਡੀਐੱਸਪੀ ਅਤੇ ਸ੍ਰੀ ਜਸਪਾਲ ਸਿੰਘ ਮਲਟੀ ਪਰਪਜ਼ ਵਰਕਰ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਤਿੰਨੇ ਬੁਖਾਰ ਆਪਾਂ ਘਰਾਂ ਵਿੱਚ ਹੀ ਪਾਲਦੇ ਹਾਂ ਜਿਵੇਂ ਕਿ ਫ਼ਰਿਜ ਪਿੱਛੇ ਲੱਗੀ ਤੇਰੇ ਘਰ ਵਿੱਚ ਟੁੱਟਿਆ ਕੱਚਾ ਟੋਬਾ ਪੱਕਾ ਟੋਆ ਟੈਂਕੀਆਂ ਵਿਚ ਸਟੋਰ ਕੀਤਾ ਪਾਣੀ ਜਦ ਕਿ ਟੈਂਕੀ ਦਾ ਢੱਕਣ ਨਹੀਂ ਹੈ ਟੁੱਟੀਆਂ ਟੈਂਕੀਆਂ ਟੁੱਟੇ ਪੈਰ ਟੁੱਟੇ ਗਮਲੇ ਇਹ ਸਾਰੇ ਕਾਰਨ ਮੱਛਰ ਫੈਲਾਉਂਦੇ ਹਨ ਕਿਉਂਕਿ ਸਾਫ਼ ਪਾਣੀ ਹੀ ਮੱਛਰ ਦਾ ਸਰੋਤ ਹੈ ਜਿੱਥੇ ਕਿ ਮੱਛਰ ਆਮ ਤੌਰ ਤੇ ਆਪਣੇ ਆਂਡੇ ਦੇ ਦਿੰਦਾ ਹੈ ਜਿਸ ਕਾਰਨ ਮੱਛਰ ਪੈਦਾ ਹੁੰਦਾ ਹੈ ਘਰਾਂ ਵਿੱਚ ਪੁੱਟੇ ਕੱਚੇ ਟੋਏ ਅਤੇ ਘਰ ਦੇ ਬਾਹਰ ਨਾਲੀ ਇਨ੍ਹਾਂ ਵਿੱਚ ਆਮ ਤੌਰ ਤੇ ਮਲੇਰੀਆ ਦਾ ਮੱਛਰ ਪੈਦਾ ਹੁੰਦਾ ਹੈ ਫਿਰ ਮੱਛਰ ਦੀ ਪੈਦਾਵਾਰ ਖ਼ਤਮ ਕਰਨ ਲਈ ਇਨ੍ਹਾਂ ਵਿੱਚ ਜਿਵੇਂ ਕਿ ਕੱਚੇ ਪੁੱਟੇ ਟੋਏ ਅਤੇ ਨਾਲੀ ਵਿੱਚ ਕੱਚਾ ਸੜਿਆ ਤੇਲ ਜਾਂ ਮਿੱਟੀ ਦਾ ਤੇਲ ਪਾਉਣਾ ਚਾਹੀਦਾ ਹੈ ਜਿਸ ਨਾਲ ਇਸ ਪਾਣੀ ਵਿੱਚ ਮੱਛਰ ਵੱਲੋਂ ਦਿੱਤੇ ਹੋਏ ਆਂਡੇ ਅਤੇ ਇਨ੍ਹਾਂ ਆਂਡਿਆਂ ਵਿੱਚੋਂ ਨਿਕਲਿਆ ਹੋਇਆ ਲਾਰਵਾ ਖ਼ਤਮ ਹੋ ਜਾਂਦਾ ਹੈ ਜਿਸ ਨਾਲ ਮੱਛਰ ਦੀ ਪੈਦਾਇਸ਼ ਖਤਮ ਹੋ ਜਾਂਦੀ ਹੈ । ਜੇ ਦੇਖਿਆ ਜਾਵੇ ਤਾਂ ਫਰਿੱਜ ਅੱਜ ਕੱਲ੍ਹ ਹਰੇਕ ਦੇ ਘਰ ਵਿੱਚ ਹੁੰਦੀ ਹੈ ਪਰ ਉਸ ਦੀ ਸਾਂਭ ਸੰਭਾਲ ਕਰਨੀ ਬਣਦੀ ਹੈ ਕਿਉਂਕਿ ਫੇਜ਼ ਦੇ ਪਿੱਛੇ ਇੱਕ ਪਲਾਸਟਿਕ ਦੀ ਟਰੇਅ ਲੱਗੀ ਹੁੰਦੀ ਹੈ ਜਿਸ ਵਿੱਚ ਆਮ ਤੌਰ ਤੇ ਪਾਣੀ ਇਕੱਠਾ ਹੋ ਜਾਂਦਾ ਹੈ ਪਰ ਆਪਾਂ ਕਦੀ ਉਸ ਵੱਲ ਧਿਆਨ ਨਹੀਂ ਦਿੰਦੇ ਉਹ ਖੜ੍ਹੇ ਹੋਏ ਪਾਣੀ ਵਿੱਚ ਡੇਂਗੂ ਦਾ ਮੱਛਰ ਆਪਣੇ ਆਂਡੇ ਦੇ ਦਿੰਦਾ ਹੈ ਅਤੇ ਕੁਝ ਹੀ ਦਿਨਾਂ ਬਾਅਦ ਉਨ੍ਹਾਂ ਆਂਡਿਆਂ ਵਿੱਚੋਂ ਲਾਰਵਾ ਨਿਕਲਦਾ ਹੈ ਅਤੇ ਫਿਰ ਉਹ ਮੱਛਰ ਦਾ ਰੂਪ ਧਾਰਨ ਕਰਕੇ ਇੱਕ ਤੰਦਰੁਸਤ ਬੰਦੇ ਨੂੰ ਕੱਟਦਾ ਹੈ ਜਿਸ ਨਾਲ ਡੇਂਗੂ ਹੋਣ ਦਾ ਕਾਰਨ ਬਣਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਆਲਾ ਦੁਆਲਾ ਸਾਫ਼ ਹੋਵੇਗਾ ਤਾਂ ਇਹ ਮੱਛਰ ਨਹੀਂ ਪਲ ਸਕਣਗੇ।