ਕੋਟ ਈਸੇ ਖਾਂ 4 ਫਰਵਰੀ (ਗੁਰਪ੍ਰੀਤ ਗਹਿਲੀ) ਪੰਜਾਬ ਸਰਕਾਰ ਵੱਲੋਂ ਮਲੇਰੀਆ ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਪੁੱਟਣ ਦੇ ਮਨਸੂਬੇ ਤਹਿਤ ਇਸ ਕੜੀ ਨੂੰ ਅੱਗੇ ਤੋਰਦੇ ਹੋਏ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਦਕਾ ਅਤੇ ਡਾਕਟਰ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਉ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨਮਾਈ ਹੇਠ ਅੱਜ ਪਿੰਡ ਦੌਲੇਵਾਲਾ ਵਿਖੇ ਇਸ ਸਬੰਧੀ ਜਾਗਰੂਕਤਾ ਕੀਤੀ ਗਈ ਇਸ ਜਾਗਰੂਕਤਾ ਵਿੱਚ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫਸਰ ਆਈ ਡੀ ਐੱਸ ਪੀ ਵੱਲੋਂ ਲੋਕਾਂ ਨੂੰ ਘਰ ਘਰ ਜਾ ਕੇ ਇਸ ਸਬੰਧੀ ਜਾਗਰੂਕ ਕੀਤਾ ਗਿਆ ਇਸ ਜਾਗਰੂਕਤਾ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਮਲੇਰੀਆ ਡੇਂਗੂ ਅਤੇ ਚਿਕਨਗੁਨੀਆਂ ਵਰਗੇ ਰੋਗ ਮੱਛਰ ਤੋਂ ਫੈਲਦੇ ਹਨ ਅਤੇ ਆਪਾਂ ਇਨ੍ਹਾਂ ਤੋਂ ਕਿਵੇਂ ਬਚ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਨੇ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਦੱਸਿਆ ਕਿ ਇਹ ਮੱਛਰ ਕਿਵੇਂ ਪਾਲਦਾ ਹੈ ਅਤੇ ਇਸ ਤੋਂ ਕਿਵੇਂ ਬਚਣਾ ਹੈ ਉਨ੍ਹਾਂ ਨੇ ਦੱਸਿਆ ਕਿ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਘਰ ਵਿੱਚ ਕਿਤੇ ਵੀ ਪਾਣੀ ਨਹੀਂ ਖੜ੍ਹਾ ਹੋਣ ਦੇਣਾ ਚਾਹੀਦਾ ਅਤੇ ਘਰਾਂ ਵਿੱਚ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਟੁੱਟੇ ਗਮਲੇ ਅਤੇ ਹੋਰ ਫਾਲਤੂ ਦਾ ਸਮਾਨ ਨਹੀਂ ਰੱਖਣਾ ਚਾਹੀਦਾ ਇਸ ਨੂੰ ਸਮੇਂ ਸਮੇਂ ਤੇ ਘਰ ਤੋਂ ਬਾਹਰ ਵੇਚ ਦੇਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਆਮ ਤੌਰ ਤੇ ਪਾਣੀ ਨੂੰ ਰੋਕਣ ਵਾਸਤੇ ਟੋਏ ਪੁੱਟੇ ਹੁੰਦੇ ਹਨ ਜਿਨ੍ਹਾਂ ਵਿੱਚ ਕਿ ਇਹ ਮੱਛਰ ਆਮ ਤੌਰ ਤੇ ਪਲਦਾ ਹੈ ਉਸ ਵਿੱਚ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਪੱਕੇ ਹੋਏ ਜਿਵੇਂ ਕਿ ਡੰਗਰਾਂ ਨੂੰ ਪਾਣੀ ਪਿਆਉਣ ਵਾਸਤੇ ਅਤੇ ਕੱਪੜੇ ਧੋਣ ਵਾਸਤੇ ਰੱਖਿਆ ਹੁੰਦਾ ਹੈ ਉਸ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਘਰਾਂ ਦੇ ਬਾਹਰ ਨਾਲੀ ਉਸ ਵਿਚ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਮੱਛਰ ਨਾ ਪਲ ਸਕੇ ਘਰ ਵਿੱਚ ਰੱਖੀ ਫਰਿੱਜ ਜੋ ਕਿ ਆਮ ਤੌਰ ਤੇ ਮੁੱਖ ਕਾਰਨ ਬਣਦੀ ਹੈ ਡੇਂਗੂ ਫੈਲਾਉਣ ਵਿੱਚ ਉਸ ਦੀ ਹਫਤੇ ਵਿੱਚ ਦੋ ਵਾਰ ਸਫ਼ਾਈ ਕਰਨੀ ਬਣਦੀ ਹੈ ਸਫ਼ਾਈ ਕਰਨ ਤੋਂ ਬਾਅਦ ਉਸ ਨੂੰ ਫਿਰ ਦੇ ਪਿੱਛੇ ਦੁਬਾਰਾ ਲਗਾਉਣਾ ਚਾਹੀਦਾ ਹੈ ਰਾਤ ਨੂੰ ਸੌਣ ਸਮੇਂ ਪੂਰੀ ਬਾਜੂ ਦੇ ਕੱਪੜੇ ਪਾ ਕੇ ਸੋਣਾ ਚਾਹੀਦਾ ਹੈ ਅਤੇ ਮੱਛਰ ਭਜਾਓ ਕਰੀਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬੁਖ਼ਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਹਸਪਤਾਲ ਵਿੱਚ ਆਪਣਾ ਖੂਨ ਟੈਸਟ ਕਰਵਾਉਣਾ ਚਾਹੀਦਾ ਹੈ ਬਾਕੀ ਉਨ੍ਹਾਂ ਦੱਸਿਆ ਕਿ ਇਸ ਤੋਂ ਡਰਨ ਵਾਲੀ ਕੋਈ ਇਸ ਦੇ ਨਾਲ ਹੀ ਘਰ ਘਰ ਜਾ ਕੇ ਫੀਵਰ ਸਰਵੇ ਵੀ ਕੀਤਾ ਗਿਆ ਅਤੇ ਸ਼੍ਰੀ ਪ੍ਰਗਟ ਸਿੰਘ ਮਲਟੀਪਰਪਜ਼ ਹੈਲਥ ਵਰਕਰ ਵੱਲੋਂ ਬੁਖ਼ਾਰ ਵਾਲੇ ਮਰੀਜ਼ਾਂ ਦੀਆਂ ਲਹੂ ਸਲਾਈਡਾਂ ਬਣਾਈਆਂ ਗਈਆਂ ।