ਪਿੰਡ ਦੌਧਰ ਦੇ ਸਰਪੰਚ ਦੇ ਗੰਨਮੈਨ ਨੇ ਆਪਣੇ ਹੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਮੋਗਾ 27 ਜਨਵਰੀ (ਜਗਰਾਜ ਲੋਹਾਰਾ) ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਪਿੰਡ ਦੌਧਰ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੱਜ ਸੁਖਦੀਪ ਸਿੰਘ ਸੀਪਾ ਸਰਪੰਚ ਪਿੰਡ ਦੌਧਰ ਦੇ ਸਰਕਾਰੀ ਗੰਨਮੈਨ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਆਤਮ ਹੱਤਿਆ ਕਰ ਲਈ । ਪਰਮਿੰਦਰ ਸਿੰਘ ਨਾਮ ਦੇ ਗੰਨਮੈਨ ਦੀ ਉਮਰ 35 ਸਾਲ ਦੇ ਕਰੀਬ ਸੀ । ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਫੋਰਥ ਕਮਾਂਡੋ ਦਾ ਇਹ ਗੰਨਮੈਨ ਮਾਨਸਾ ਜ਼ਿਲ੍ਹ ਦੇ ਪਿੰਡ ਵੀਰ ਕਲਾਂ ਦਾ ਰਹਿਣ ਵਾਲਾ ਸੀ । ਸੂਤਰਾਂ ਮੁਤਾਬਕ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਪਰਮਿੰਦਰ ਸਿੰਘ ਸਰਪੰਚ ਦੇ ਘਰ  ਵਿਚ ਹੀ ਗੱਡੀ ਵਿਚ ਬੈਠਾ ਸੀ ਅਤੇ ਉਹ ਕਿਸੇ ਨਾਲ ਫ਼ੋਨ ’ਤੇ ਗੱਲ ਕਰ ਰਿਹਾ ਸੀ। ਉਸੇ ਸਮੇਂ ਗੱਲ ਕਰਦਿਆਂ ਕਰਦਿਆਂ ਹੀ ਉਸ ਨੇ ਆਪਣੇੇ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਪਰਮਿੰਦਰ ਸਿੰਘ ਨੂੰ ਪਹਿਲਾਂ ਨਿਹਾਲ ਸਿੰਘ ਵਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਫਿਰ ਮੋਗਾ ਦੇ ਨਿੱਜੀ ਹਸਪਤਾਲ ਵਿਚ ਲੈ ਜਾਇਆ ਗਿਆ ਪਰ ਤਮਾਮ ਯਤਨਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਸਬੰਧੀ ਡੀ ਐੱਸ ਪੀ ਮਨਜੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕ ਪਰਮਿੰਦਰ ਸਿੰਘ ਗੰਨਮੈਨ ਪਿਛਲੇ 1 ਸਾਲ ਦੇ ਕਰੀਬ ਦੌਧਰ ਦੇ ਸਰਪੰਚ ਸੁਖਦੀਪ ਸਿੰਘ ਸੀਪਾ ਨਾਲ ਤਾਇਨਾਤ ਸੀ। ਉਹਨਾਂ ਆਖਿਆ ਕਿ ਕਿਹੜੇ ਹਾਲਾਤ ਵਿਚ ਪਰਮਿੰਦਰ ਸਿੰਘ ਨੇ ਆਤਮ ਹੱਤਿਆ ਕੀਤੀ ਇਸ ਬਾਰੇ ਤਫਤੀਸ਼ ਤੋਂ ਬਾਅਦ ਹੀ ਪਤਾ ਲਗਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *