ਕੋਟ ਈਸੇ ਖਾਂ 14 ਫਰਵਰੀ (ਜਗਰਾਜ ਲੁਹਾਰਾ) ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਅਤੇ ਖੇਡਾਂ ਵੱਲ ਜੋੜਨ ਲਈ ਆਪਣੀ ਇੰਡੀਆ ਫੁੱਟਬਾਲ ਐਸੋਸੀਏਸ਼ਨ ਤੇ ਜ਼ਿਲ੍ਹਾ ਮੋਗਾ ਫੁੱਟਬਾਲ ਐਸੋਸੀਏਸ਼ਨ ਅਤੇ ਅਮੋਲ ਅਕੈਡਮੀ ਦੇ ਵਿਸ਼ੇਸ਼ ਉਪਰਾਲੇ ਸਦਕਾ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਦੀ ਰਹਿਨੁਮਾਈ ਹੇਠ ਪਿੰਡ ਗਲੋਟੀ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਖੋਲ੍ਹੇ ਗਏ ਫੁੱਟਬਾਲ ਡੀ ਲਾਇਸੈਂਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਆਪਣੇ ਕਰ ਕਮਲਾ ਨਾਲ ਕੀਤਾ!ਇਸ ਸਮੇਂ ਉਨ੍ਹਾਂ ਨਾਲ ਬਾਬਾ ਗੁਰਮੀਤ ਸਿੰਘ ਤੇ ਹਰਜਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ !ਇਸ ਸਮੇਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਬੋਲਦਿਆਂ ਕਿਹਾ ਕਿ ਤੁਸੀਂ ਇਲਾਕੇ ਦੀਆਂ ਸੰਗਤਾਂ ਸੁਭਾਗ ਵਾਲੀਆਂ ਹਨ ਜਿਨ੍ਹਾਂ ਨੂੰ ਅਜਿਹੇ ਸੰਤ ਮਹਾਂਪੁਰਸ਼ ਮਿਲੇ ਹਨ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਅਜਿਹੇ ਖੇਡ ਮੈਦਾਨ ਅਤੇ ਕੋਚਿੰਗ ਸੈਂਟਰ ਬਣ ਰਹੇਇਸ ਮੌਕੇ ਇਕੱਠ ਸੰਬੋਧਨ ਨੂੰ ਕਰਦਿਆਂ ਸੰਤ ਬਾਬਾ ਗੁਰਮੀਤ ਸਿੰਘ ਖੋਸਿਆ ਵਾਲਿਆਂ ਨੇ ਕਿਹਾ ਕਿ ਇੱਕ ਅੱਜ ਲੋੜ ਹੈ ਸਾਡੇ ਨੌਜਵਾਨਾਂ ਨੂੰ ਗੁਰੂ ਦੇ ਗਿਆਨ ਦੇ ਨਾਲ ਨਾਲ ਖੇਡਣ ਨਾਲ ਜੋੜਨ ਦੀ ਵੀ ਉਨ੍ਹਾਂ ਕਿਹਾ ਕਿ ਅਜੋਕੇ ਸਮੇ ਵਿੱਚ ਜੋ ਦੌਰ ਅੱਜ ਸਾਡੇ ਨੌਜਵਾਨਾਂ ਉੱਪਰ ਨਸ਼ੇ ਦਾ ਗੁਜ਼ਰ ਰਿਹਾ ਹੈ ਇਸ ਦੌਰ ਵਿੱਚੋਂ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਉਨ੍ਹਾਂ ਲਈ ਵਧੀਆ ਖੇਡ ਸਟੇਡੀਅਮਾਂ ਤੇ ਵਧੀਆ ਕੋਚਿੰਗ ਦੇਣਾ ਵੀ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ ਤੇ ਤਾਂ ਹੀ ਅਸੀਂ ਵਧੀਆ ਖਿਡਾਰੀ ਪੈਦਾ ਕਰ ਸਕਦੇ ਹਾਂ ਇਸ ਮੌਕੇ ਬਾਬਾ ਗੁਰਮੀਤ ਸਿੰਘ ਖੋਸੇ ਵਾਲਿਆਂ ਨੇ ਕਿਹਾ ਕਿ ਸਾਡੇ ਸਮਾਜ ਨੂੰ ਦੋ ਚੀਜ਼ਾਂ ਘੁਣ ਵਾਂਗ ਖਾ ਰਹੀਆਂ ਹਨ ਇੱਕ ਨਸ਼ਾ ਤੇ ਦੂਸਰਾ ਬੇਰੁਜ਼ਗਾਰੀ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਚੀਜ਼ਾਂ ਤੋਂ ਬਚਣ ਲਈ ਅਨੁਸਾਰ ਨੂੰ ਹੁਨਰਮੰਦ ਅਤੇ ਸਿਹਤਯਾਬ ਹੋਣਾ ਅਤੀ ਜ਼ਰੂਰੀ ਹੈ !ਇਸ ਮੌਕੇ ਤੇ ਬਾਬਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀਲ ਚੇਅਰ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਤਿੰਨ ਲੱਖ ਤੋਂ ਉੱਪਰ ਕੀਮਤ ਦੀਆਂ ਵੀਲਚੇਅਰ ਕੁਰਸੀਆਂ ਖੇਡਣ ਲਈ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਖਿਡਾਰੀ ਵੀ ਵਧੀਆ ਖੇਡ ਖੇਡ ਸਕਣ ਇਸ ਮੌਕੇ ਤੇ ਉਨ੍ਹਾਂ ਵੱਲੋਂ ਇਸ ਮੋਕੇ ਸੰਤ ਬਾਬਾ ਗੁਰਮੀਤ ਸਿੰਘ ਨੇ ਖਿਡਾਰੀਆਂ ਨੂੰ ਕੋਚਾਂ ਦੀ ਆਗਿਆ ‘ਚ ਰਹਿਣ ਲਈ ਪ੍ਰੇਰਿਤ ਕੀਤਾ! ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਸਕੱਤਰ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਕੋਚਿੰਗ ਵਿਚ ਪੰਜਾਬ ਭਰ ਤੋਂ 24 ਕੋਚ ਫੁੱਟਬਾਲ ਦੀ ਟ੍ਰੇਨਿੰਗ ਲੈਣਗੇ ਇਸ ਸਮਾਗਮ ਦੇ ਅੰਤ ਵਿਚ ਡਿਪਟੀ ਕਮਿਸ਼ਨਰ ਮੋਗਾ ਵਲੋ ਵੱਖ ਵੱਖ ਟੀਮਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਅਤੇ ਕੋਚਾਂ ਨੂੰ ਸਨਮਾਨ ਚਿੰਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।