• Fri. Nov 22nd, 2024

ਪਿੰਡ ਖੋਸਾ ਕੋਟਲਾ ਚ ਇੱਕੋਂ ਪਰਿਵਾਰ ਦੇ ਦੌ ਬੱਚੇ ਲੜਕੇ, ਲੜਕੀ ਦੀ ਹੋਈ ਮੌਤ

ByJagraj Gill

Aug 23, 2020

/ਬਿਊਰੋ/

ਮੋਗਾ ਦੇ ਪਿੰਡ ਖੋਸਾ ਕੋਟਲਾ ਦੇ ਰਹਿਣ ਵਾਲੇ ਮਜ਼ਦੂਰ ਪਰਿਵਾਰ ਦੇ ਦੋ ਬੱਚਿਆਂ ਦੀ ਭੇਦਭਰੀ ਹਾਲਾਤ ਵਿੱਚ ਮੌਤ ਹੋ ਗਈ ! ਪਿੰਡ ਦੇ ਰਹਿਣ ਵਾਲੇ ਸੇਵਕ ਸਿੰਘ ਨੇ ਦੱਸਿਆ ਕੀ ਉਸ ਦੇ ਦੋ ਬੱਚੇ ਸਨ । ਇੱਕ ਬੇਟਾ 10 ਸਾਲ ਦਾ ਮਨਵੀਰ ਅਤੇ ਇੱਕ ਲੜਕੀ 18 ਸਾਲ ਦੀ ਮਨਪ੍ਰੀਤ ਦੋਵੇਂ ਸਵੇਰੇ ਉੱਠੇ ਤਾਂ ਉਨਾ ਕੁਛ ਦੇਰ ਬਾਅਦ ਉਨ੍ਹਾਂ ਦੇ ਢਿੱਡ ਵਿੱਚ ਦਰਦ ਹੋਣਾ ਸ਼ੁਰੂ ਹੋਇਆ। ਪਿੰਡ ਦੇ ਹੀ ਇੱਕ ਡਾਕਟਰ ਤੋ ਦਵਾਈ ਲਈ ਪਰ ਠੀਕ ਨਹੀਂ ਹੋਣ ਤੇ ਉਨ੍ਹਾਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ, ਜਿੱਥੇ ਪਹੁੰਚਣ ਤੋ ਪਹਿਲਾ ਹੀ ਉਸ ਦੇ 10 ਸਾਲ ਦੇ ਬੇਟੇ ਮਨਵੀਰ ਦੀ ਮੌਤ ਹੋ ਗਈ ਅਤੇ ਬੇਟੀ ਮਨਪ੍ਰੀਤ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਤਾਂ ਰਸਤੇ ਚ ਜਾਂਦੇ ਹੋਏ ਉਸ ਦੀ ਵੀ ਮੌਤ ਹੋ ਗਈ । ਸੇਵਕ ਸਿੰਘ ਨੇ ਦੱਸਿਆ ਕਿ ਉਨਾ ਨੂੰ ਵੀ ਨਹੀਂ ਪਤਾ ਕੀ ਇੰਨਾ ਬੱਚਿਆ ਦੀ ਮੌਤ ਕਿਵੇਂ ਹੋਈ !ਉੱਥੇ ਦੂਜੇ ਪਾਸੇ ਥਾਣਾ ਕੋਟ ਈਸੇ ਖਾਂ ਦੇ ਏ ਐਸ ਆਈ ਗੁਰਦੀਪ ਨੇ ਦੱਸਿਆ ਕੀ ਇਸ ਮਾਮਲੇ ਚ ਬੱਚਿਆ ਦਾ ਪੋਸਟ ਮਾਰਟਮ ਕਰਵਾ ਕੇ ਇੱਕ ਵਾਰ ਬੱਚਿਆ ਦੇ ਪਿਤਾ ਦੇ ਬਿਆਨ ਤੇ 174 ਦੀ ਕਰਵਾਈ ਕਰ ਦਿੱਤੀ ਅਤੇ ਬਾਕੀ ਦੀ ਕਰਵਾਈ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋ ਬਾਅਦ ਚ ਕੀਤੀ ਜਾਵੇਗੀ । ਅਤੇ ਬੱਚਿਆ ਦੀ ਮੌਤ ਦਾ ਵੀ ਕੀ ਕਾਰਨ ਹੈ ਉਸ ਤੋ ਪਤਾ ਚੱਲੇਗਾ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *