ਨੂੰਹ ਨੇ ਘਰੋਂ ਕੱਢੀ ਸੱਸ ਆਖ਼ਿਰ ਕਿਉਂ?

(ਜਗਰਾਜ ਸਿੰਘ ਗਿੱਲ)— ਪੰਜਾਬ ‘ਚ ਬਜ਼ੁਰਗ ਮਾਪਿਆਂ ਨਾਲ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢਣ ਦੀਆਂ ਖਬਰਾਂ ਹਰ ਦਿਨ ਸਾਹਮਣੇ ਆ ਰਹੀਆਂ ਹਨ। ਦਰਅਸਲ ਇਨਸਾਨੀਅਤ ਨੂੰ ਸ਼ਮਸਾਰ ਕਰਨ ਵਾਲੀ ਅਜਿਹੀ ਹੀ ਇਕ ਹੋਰ ਘਟਨਾ ਹੁਣ ਜਲੰਧਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਬਜ਼ੁਰਗ ਬੀਬੀ ਨੇ ਆਪਣੀ ਨੂੰਹ ‘ਤੇ ਉਸ ਨੂੰ ਘਰੋਂ ਕੱਢਣ ਦੇ ਦੋਸ਼ ਲਗਾਏ ਹਨ। ਬਜ਼ੁਰਗ ਬੀਬੀ ਦੀ ਰਿਸ਼ਤੇਦਾਰ ਨੇ ਦੋਸ਼ ਲਗਾਇਆ ਕਿ ਨੂੰਹ ਵੱਲੋਂ ਆਪਣੀ ਸੱਸ ਦੇ ਘਰ ‘ਤੇ ਕਬਜ਼ਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਅਦਾਲਤ ‘ਚ ਕੇਸ ਵੀ ਚੱਲ ਰਿਹਾ ਹੈ

ਦੱਸ ਦੇਈਏ ਕਿ ਬਜ਼ੁਰਗ ਬੀਬੀ ਦੇ ਵੱਡੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਨੂੰਹ ਜੋ ਪੇਸ਼ੇ ਵਜੋਂ ਅਧਿਆਪਕ ਹੈ, ਆਪਣੇ ਨੂੰਹ ਪੁੱਤਰ ਨਾਲ ਕੋਠੀ ‘ਚ ਰਹਿ ਰਹੀ ਹੈ। ਇਸ ਮੌਕੇ ਜਦੋਂ ਪੀੜਤ ਮਹਿਲਾ ਦੀ ਨੂੰਹ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੀ ਸੱਸ ਵੱਲੋਂ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ।
ਬਜ਼ੁਰਗ ਬੀਬੀ ਦੀ ਨੂੰਹ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਮਕਾਨ ਨਿੱਜੀ ਬੈਂਕ ਤੋਂ ਕਰਜ਼ਾ ਲੈ ਕੇ ਬਣਵਾਇਆ ਹੈ, ਜਿਸ ਦੀ ਕਿਸ਼ਤ ਵੀ ਉਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੱਸ ਦਾ ਪੁਰਾਣਾ ਮਕਾਨ ਜੋ ਉਨ੍ਹਾਂ ਦੇ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ‘ਤੇ ਝੂਠਾ ਇਲਜ਼ਾਮ ਲਗਾ ਰਹੀ ਹੈ ਕਿ ਉਨ੍ਹਾਂ ਨੇ ਵੇਚ ਕੇ ਆਪਣਾ ਮਕਾਨ ਬਣਾਇਆ ਹੈ। ਉਨ੍ਕਿਹਾ ਕਿ ਮੈਂ 2001 ਤੋਂ ਆਪਣੇ ਮਕਾਨ ‘ਚ ਰਹਿ ਰਹੀ ਹਾਂ ਅਤੇ ਮੈਂ ਆਪਣੀ ਸੱਸ ਨੂੰ ਬਾਹਰ ਨਹੀਂ ਕੱਢਿਆ।
ਉਥੇ ਹੀ ਥਾਣਾ ਨੰਬਰ 7 ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ। ਜੋਗਾ ਸਿੰਘ ਉਸ ਦੀ ਮਾਂ ਲੱਛਣ ਕੌਰ ਅਤੇ ਉਸ ਦੀ ਭਾਬੀ ਬਲਵਿੰਦਰ ਕੌਰ ਦਾ ਘਰ ਦਾ ਕੇਸ ਚੱਲ ਰਿਹਾ ਹੈ। ਜੋਗਾ ਸਿੰਘ ਅਤੇ ਲੱਛਣ ਕੌਰ 2018 ਤੋਂ ਟਾਵਹ ਇਨਕਲੇਵ ‘ਚ ਵੱਖ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਨੂੰਹ ਬਲਵਿੰਦਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ ਅਤੇ ਬਜ਼ੁਰਗ ਮਹਿਲਾ ਜੋਗਾ ਸਿੰਘ ਦੇ ਨਾਲ ਆਪਣੇ ਘਰ ‘ਚ ਵੱਖ ਤੋਂ ਰਹਿ ਰਹੀ ਹੈ। ਆਪਣੀ ਨੂੰਹ ਦੇ ਨਾਲ ਦੋ ਸਾਲਾਂ ਤੋਂ ਉਸ ਦੀ ਬੋਲਚਾਲ ਨਹੀਂ ਹੈ।

ਦੱਸ ਦੇਈਏ ਕਿ ਪੰਜਾਬ ‘ਚ ਬਜ਼ੁਰਗ ਬੀਬੀਆਂ ‘ਤੇ ਢਾਹੇ ਜਾ ਰਹੇ ਤਸ਼ੱਦਦ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ ਅਤੇ ਰੂਪਨਗਰ ਤੋਂ ਵੀ ਅਜਿਹੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੇ ਮਾਮਲੇ ਸਾਹਮਣੇ ਆ ਚੁੱਕ ਹਨ, ਜੋ ਸੁੱਚਮੁੱਚ ਚਿੰਤਾ ਦਾ ਵਿਸ਼ਾ ਹਨ।

Leave a Reply

Your email address will not be published. Required fields are marked *