ਕੋਟ ਈਸੇ ਖਾਂ 26 ਅਪ੍ਰੈਲ/ ਜਗਰਾਜ ਲੋਹਾਰਾ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਡਾਕਟਰ ਆਦੇਸ਼ ਕੰਗ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਸਦਕਾ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਅੱਜ ਵਰਲਡ ਮਲੇਰੀਆ ਡੇ ਸੀ ਐੱਚ ਸੀ ਕੋਟ ਈਸੇ ਖਾਂ ਵਿਖੇ ਮਨਾਇਆ ਗਿਆ ਆਪਣੇ ਭਾਸ਼ਣ ਦੌਰਾਨ ਡਾ ਰਾਕੇਸ਼ ਕੁਮਾਰ ਬਾਲੀ ਐਸਐਮਓ ਸਾਹਿਬ ਜੀ ਨੇ ਲੋਕਾਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਦੱਸਿਆ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਲੇਰੀਏ ਨੂੰ ਜੜ੍ਹ ਤੋਂ ਪੁੱਟਣ ਦਾ ਤਹਈਆ ਕੀਤਾ ਹੈ ਇਸੇ ਹੀ ਕੜੀ ਤਹਿਤ ਅੱਜ ਦੇ ਦਿਨ ਬਾਰੇ ਲੋਕਾਂ ਨੂੰ ਦੱਸਿਆ ਕੇ ਘਰਾਂ ਦੀ ਸਫ਼ਾਈ ਅਤੇ ਆਪਣੇ ਆਲ਼ੇ ਦੁਆਲੇ ਦੀ ਸਫਾਈ ਹੀ ਮਲੇਰੀ ਵਰਗੀ ਬਿਮਾਰੀ ਨੂੰ ਠੱਲ੍ਹ ਪਾ ਸਕਦੀ ਹੈ ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਕਿਤੇ ਵੀ ਗੰਦਾ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਸਮੇਂ ਸਮੇਂ ਤੇ ਜਿਵੇਂ ਕਿ ਘਰਾਂ ਵਿੱਚ ਪੁੱਟੇ ਕੱਚੇ ਟੋਏ ਜਿਨ੍ਹਾਂ ਵਿੱਚ ਆਮ ਤੌਰ ਤੇ ਪਾਣੀ ਖੜ੍ਹਾ ਹੁੰਦਾ ਹੈ ਉਸ ਉੱਤੇ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਪੱਕੇ ਟੋਏ ਜਿੱਥੇ ਕਿ ਆਮ ਤੌਰ ਤੇ ਡੰਗਰ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਘਰਾਂ ਵਿੱਚ ਪਈਆਂ ਟੈਂਕੀਆਂ ਜਿੱਥੇ ਆਮ ਤੌਰ ਤੇ ਡੰਗਰ ਪਾਣੀ ਪੀਂਦੇ ਹਨ
ਉਸ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਹੁਣ ਜਿਵੇਂ ਕਿ ਕੂਲਰ ਦਾ ਮੌਸਮ ਆ ਜਾਣਾ ਹੈ ਕੂਲਰਾਂ ਦੀ ਸਫ਼ਾਈ ਦੀ ਬਹੁਤ ਜ਼ਰੂਰੀ ਹੈ ਸਮੇਂ ਸਮੇਂ ਤੇ ਜਿਵੇਂ ਕਿ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਕੂਲਰ ਦਾ ਪਾਣੀ ਬਦਲ ਕੇ ਅਤੇ ਉਸ ਨੂੰ ਸੁੱਕਾ ਕਰਕੇ ਦੁਬਾਰਾ ਪਾਣੀ ਪਾਉਣਾ ਚਾਹੀਦਾ ਹੈ ਫ਼ਰਿਜਾਂ ਦੇ ਪਿੱਛੇ ਲੱਗੀ ਟਰੇਅ ਜਿਸ ਦਾ ਖ਼ਾਸ ਕਰਕੇ ਤਿਆਰ ਖਾਣਾ ਚਾਹੀਦਾ ਹੈ ਉਸ ਨੂੰ ਵੀ ਹਫਤੇ ਵਿੱਚ ਦੋ ਵਾਰ ਸਾਫ਼ ਕਰਕੇ ਸੁੱਕਾ ਕਰਕੇ ਫਿਰ ਦੁਬਾਰਾ ਟ੍ਰੇਅ ਲਗਾਉਣੀ ਚਾਹੀਦੀ ਹੈ ਰਾਤ ਨੂੰ ਸੌਣ ਵੇਲੇ ਮੱਛਰਦਾਨੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਰਾਤ ਨੂੰ ਸੌਣ ਲੱਗੇ ਪੂਰੀ ਬਾਜੂ ਦੇ ਕੱਪੜੇ ਪਾ ਕੇ ਸੋਣਾ ਚਾਹੀਦਾ ਹੈ ਬੁਖ਼ਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਹਸਪਤਾਲ ਦੇ ਨਾਲ ਰਾਬਤਾ ਕੈਮ ਕਰਕੇ ਆਪਣਾ ਖੂਨ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਡਾ ਗੁਰਵਿੰਦਰ ਸਿੰਘ ਬਰਾੜ ਮੈਡੀਕਲ ਅਫਸਰ ਫਤਹਿਗੜ੍ਹ ਗੁਰਵਿੰਦਰ ਪਾਲ ਸਿੰਘ ਮੱਲ੍ਹੀ ਫਾਰਮੇਸੀ ਅਫਸਰ ਸਰਦਾਰ ਅਮਰ ਸਿੰਘ ਮੱਲ੍ਹੀ ਹੈਲਥ ਇੰਸਪੈਕਟਰ ਮਿਸ ਕੁਲਵੰਤ ਕੌਰ ਕੌਾਸਲਰ ਕੋਟ ਸੈਂਟਰ ਰਾਹੁਲ ਕੋਟ ਸੈਕਟਰ ਸ੍ਰੀ ਦਲਬੀਰ ਸਿੰਘ ਸੀਨੀਅਰ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਸ੍ਰੀ ਦਵਿੰਦਰ ਸਿੰਘ ਤੂਰ ਮਲਟੀ ਪਰਪਜ਼ ਵਰਕਰ ਹਾਜ਼ਰ ਸਨ ਪ੍ਰੈੱਸ ਨੂੰ ਜਾਣਕਾਰੀ ਸ਼੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫਸਰ ਆਈਡੀਐਸਪੀ ਜੀ ਨੇ ਦਿੱਤੀ