ਮੋਗਾ 19 ਨਵੰਬਰ (ਸਰਬਜੀਤ ਰੌਲੀ) ਪੰਜਾਬ ਸਰਕਾਰ ਵੱਲੋਂ ਰਿਸਵਤ ਖੋਰੀ ਖਿਲਾਫ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਮੋਗਾ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਮਹਿਣਾ ਤੋ ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੂੰ 2500 ਰੁਪਏ ਰਿਸਵਤ ਲੈਂਦੇ ਰੱਗੇ ਹੱਥੀਂ ਕਾਬੂ ਕਰ ਲਿਆ ਗਿਆ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ ਐਸ ਪੀ ਅਸ਼ਵਨੀ ਕੁਮਾਰ ਵਿਜੀਲੈਂਸ ਬਿਊਰੋ ਮੋਗਾ ਨੇ ਦੱਸਿਆ ਹੈ ਕਿ ਸਿਕਾਇਤ ਕਰਤਾ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਕਿ ਮੈ ਥਾਣਾ ਮਹਿਣਾ ਵਿੱਚ ਮੇਰੇ ਚੋਰੀ ਹੋਏ ਸਮਾਨ ਦੀ ਲਿਖਤੀ ਰਿਪੋਰਟ ਦਿੱਤੀ ਸੀ। ਜਿਸ ਦੀ ਕਾਰਵਾਈ ਕਰਨ ਤੇ ਮੇਰੇ ਪਾਸੋਂ ਥਾਣੇਦਾਰ ਕੁਲਦੀਪ ਸਿੰਘ ਨੇ ਮੇਰੇ ਕੋਲੋਂ 2500 ਰੁਪਏ ਦੀ ਮੰਗ ਕੀਤੀ ਸੀ।
ਜਿਸ ਦੇ ਅਧਾਰ ਤੇ ਅਸੀਂ ਕਾਰਵਾਈ ਕਰਦਿਆ ਕੁਲਦੀਪ ਸਿੰਘ ਨੂੰ 2500 ਰੁਪਏ ਰਿਸਵਤ ਲੈਂਦੇ ਰੱਗੇ ਹੱਥੀਂ ਕਾਬੂ ਕੀਤਾ ਹੈ। ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।