ਕੋਟ ਈਸੇ ਖਾਂ 1 ਜਨਵਰੀ (ਜਗਰਾਜ ਲੋਹਾਰਾ) ਪੰਜਾਬ ਸਰਕਾਰ ਵੱਲੋਂ ਦੋ 2020 ਸਾਲ ਦੇ ਸਬੰਧ ਵਿੱਚ ਮਲੇਰੀਆ ਡੇਂਗੂ ਅਤੇ ਚਿਕਨਗੁਨੀਆਂ ਨੂੰ ਜੜ੍ਹੋ ਜਦ ਤੋਂ ਪੁੱਟਣ ਦੇ ਮਨਸੂਬੇ ਤਹਿਤ ਪੰਜਾਬ ਸਰਕਾਰ ਦੇ ਹੁਕਮਾਂ ਸਦਕਾ ਅਤੇ ਡਾ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨਮਾਈ ਹੇਠ ਅੱਜ ਪਿੰਡ ਕੋਟ ਸਦਰ ਖਾਂ ਵਿਖੇ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਡੇਂਗੂ ਤੋਂ ਡਰਨ ਵਾਲੀ ਕੋਈ ਗੱਲ ਨਹੀਂ ਇਸ ਨੂੰ ਆਪਾਂ ਘਰ ਵਿੱਚ ਹੀ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਜਿੱਥੇ ਮੱਛਰ ਪਲਦਾ ਹੈ ਉਨ੍ਹਾਂ ਥਾਵਾਂ ਦੀ ਆਪਾਂ ਨੂੰ ਸੰਭਾਲ ਕਰਨ ਦੀ ਜ਼ਰੂਰਤ ਹੈ ਜੇ ਉਹ ਥਾਵਾਂ ਚੰਗੀ ਤਰ੍ਹਾਂ ਸੰਭਾਲੀਆਂ ਜਾਣਗੀਆਂ ਤਾਂ ਮੱਛਰ ਪੈਦਾ ਹੀ ਨਹੀਂ ਹੋਵੇਗਾ ਤੇ ਆਪਾਂ ਤੰਦਰੁਸਤ ਰਹਾਂਗੇ ਘਰ ਵਿੱਚ ਰੱਖੀ ਫਰਿੱਜ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਟੁੱਟੇ ਗਮਲੇ ਅਤੇ ਘਰਾਂ ਵਿੱਚ ਖੜ੍ਹੇ ਹੋਇਆ ਪਾਣੀ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਜਾਵੇ ਤਾਂ ਜੋ ਇਨ੍ਹਾਂ ਬਿਮਾਰੀਆਂ ਜਿਵੇਂ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਤੋਂ ਛੁਟਕਾਰਾ ਪਾਇਆ ਜਾ ਸਕੇ ਇਸ ਤੋਂ ਇਲਾਵਾ ਪਿੰਡ ਕੋਟ ਸਦਰ ਖਾਂ ਵਿਖੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਚੈੱਕ ਕੀਤਾ ਗਿਆ ਕਿ ਕਿਤੇ ਕੋਈ ਟੁੱਟੀ ਟੈਂਕੀ ਟੁੱਟੇ ਟੈਰ ਜਾਂ ਟੁੱਟੇ ਗਮਲੇ ਤਾਂ ਨਹੀਂ ਪਏ ਹਨ ਅਤੇ ਨਾਲ ਹੀ ਫਰਿਜਾਂ ਵੀ ਚੈੱਕ ਕੀਤੀਆਂ ਅਤੇ ਘਰਾਂ ਵਿੱਚ ਸਟੋਰ ਕੀਤਾ ਹੋਇਆ ਪਾਣੀ ਜਿਵੇਂ ਕਿ ਪੱਕੇ ਚੱਲੇ ਟੈਂਕੀਆਂ ਆਦਿ ਵੀ ਚੈੱਕ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਕੋਈ ਵੀ ਲਾਰਵਾ ਨਹੀਂ ਪਾਇਆ ਗਿਆ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਪੀ ਐੱਚ ਸੀ ਕੋਟ ਈਸੇ ਖਾਂ ਵੱਲੋਂ ਕੀਤਾ ਗਿਆ ਉਨ੍ਹਾਂ ਦੇ ਨਾਲ ਜਗਮੀਤ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਵੀ ਹਾਜ਼ਰ ਸਨ