ਕੋਟ ਈਸੇ ਖਾਂ 14 ਨਵੰਬਰ (ਮੇਹਰ ਸਦਰਕੋਟ)ਡੇਂਗੂ ਮਲੇਰੀਆ ਅਤੇ ਚਿਕਨ ਗੁਣੀਆਂ ਦੇ ਖ਼ਾਤਮੇ ਨੂੰ ਲੈ ਕੇ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਕਟਰ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਐੱਸ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਅੱਜ ਪਿੰਡ ਕੋਟ ਸਦਰ ਖਾਂ ਵਿਖੇ ਘਰ ਘਰ ਜਾ ਕੇ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਸਬੰਧੀ ਜਾਗਰੂਕ ਕੀਤਾ ਗਿਆ ਇਸ ਕੜੀ ਤਹਿਤ ਲੋਕਾਂ ਨੂੰ ਦੱਸਿਆ ਗਿਆ ਕਿ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ਘਰਾਂ ਵਿੱਚ ਕੋਈ ਵੀ ਫਾਲਤੂ ਸਾਮਾਨ ਜਿਵੇਂ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਟੁੱਟੇ ਗਮਲੇ ਆਦਿ ਘਰਾਂ ਵਿੱਚ ਨਹੀਂ ਰੱਖਣੇ ਚਾਹੀਦੇ ਕੂਲਰ ਫ਼ਰਿਜਾਂ ਏਸੀ ਆਦਿ ਦੀ ਸਫ਼ਾਈ ਸਮੇਂ ਸਮੇਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਡੇਂਗੂ ਦਾ ਲਾਰਵਾ ਇਨ੍ਹਾਂ ਵਿੱਚ ਪਲਦਾ ਹੈ ਜਿਵੇਂ ਕਿ ਪਿੰਡਾਂ ਵਿੱਚ ਖੁੱਲ੍ਹੀਆਂ ਖੁੱਲ੍ਹੀਆਂ ਹਵੇਲੀਆਂ ਹੋਣ ਕਰਕੇ ਆਮ ਤੌਰ ਤੇ ਘਰਾਂ ਵਿੱਚ ਕੱਚੇ ਟੋਏ ਪੁੱਟੇ ਹੁੰਦੇ ਹਨ ਆਮ ਤੌਰ ਤੇ ਇਨ੍ਹਾਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਮਲੇਰੀਆ ਦਾ ਲਾਰਵਾ ਇੱਥੇ ਪਲਦਾ ਹੈ ਇਨ੍ਹਾਂ ਵਿੱਚ ਸੜਿਆ ਕੱਚਾ ਤੇਲ ਪਾਉਣਾ ਚਾਹੀਦਾ ਹੈ ਘਰਾਂ ਦੇ ਬਾਅਦ ਨਾਲੀਆਂ ਵਿੱਚ ਵੀ ਸੜੇ ਹੋਏ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਘਰਾਂ ਵਿੱਚ ਪਸ਼ੂਆਂ ਦੇ ਪਾਣੀ ਪਿਆਉਣ ਵਾਸਤੇ ਪੱਕੇ ਖਾਲ ਬਣਾਏ ਹੁੰਦੇ ਹਨ ਉਨ੍ਹਾਂ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ ਰਾਤ ਨੂੰ ਪੂਰੀ ਬਾਂਹ ਵਾਲੇ ਕੱਪੜੇ ਪਾ ਕੇ ਸੋਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਪੀ ਐੱਚ ਸੀ ਕੋਟ ਈਸੇ ਖਾਂ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਇਨ੍ਹਾਂ ਦੇ ਨਾਲ ਜਗਮੀਤ ਸਿੰਘ ਐੱਮ ਪੀ ਐੱਚ ਡਬਲਯੂ ਵੀ ਹਾਜ਼ਰ ਸੀ ਇਸ ਦੇ ਨਾਲ ਹੀ ਅੱਜ ਪਿੰਡ ਕੋਟ ਸਦਰ ਖਾਂ ਵਿਖੇ ਸ਼ੂਗਰ ਸਬੰਧੀ ਇੱਕ ਕੈਂਪ ਲਗਾਇਆ ਗਿਆ ਜਿੱਥੇ ਲੋਕਾਂ ਦੇ ਟੈਸਟ ਵੀ ਸ੍ਰੀਮਤੀ ਰਾਜਿੰਦਰ ਕੌਰ ਸੀ ਐੱਚ ਓ ਵੱਲੋਂ ਕੀਤੇ ਗਏ ।