ਕੋਟ ਈਸੇ ਖਾਂ 5ਨਵੰਬਰ (ਅਮ੍ਰਿਤਪਾਲ ਸਿੱਧੂ)ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਹੁਕਮਾਂ ਤਹਿਤ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਰਕਾਰੀ ਹਾਈ ਸਕੂਲ ਬਲਖੰਡੀ ਦੇ ਸਹਿਯੋਗ ਨਾਲ ਇਕ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਦਾ ਮੈਨ ਮੰਤਵ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਸਬੰਧੀ ਜਾਗਰੂਕ ਕਰਨ ਦਾ ਸੀ ਇਸੇ ਮੰਤਵ ਨੂੰ ਲੈ ਕੇ ਅੱਜ ਦੀ ਰੈਲੀ ਸਰਕਾਰੀ ਹਾਈ ਸਕੂਲ ਤੋਂ ਸ਼ੁਰੂ ਹੋ ਕੇ ਪਿੰਡ ਬਲਖੰਡੀ ਦੀਆਂ ਸਾਰੀਆਂ ਗਲੀਆਂ ਵਿੱਚੋਂ ਹੁੰਦੀ ਹੋਈ ਵਾਪਿਸ ਸਕੂਲ ਵਿੱਚ ਭਰਤੀ ਪਿੰਡ ਵਿੱਚ ਜਾਂਦੇ ਜਾਂਦੇ ਸਕੂਲ ਦੇ ਬੱਚਿਆਂ ਨੇ ਆਪਣੇ ਹੱਥ ਵਿਚ ਬੈਨਰ ਪੈਂਫਲੇਟ ਪਕੜੇ ਹੋਏ ਸਨ ਤਾਂ ਜੋ ਲੋਕ ਇਨ੍ਹਾਂ ਪਕੜੇ ਹੋਏ ਪੈਫਲੈਂਟ ਅਤੇ ਵੈਂਡਰ ਨੂੰ ਪੜ੍ਹ ਕੇ ਸੁਚੇਤ ਹੋ ਕੇ ਕਿਵੇਂ ਆਪਾਂ ਇਨ੍ਹਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਜਾਦੇ ਰੈਲੀ ਪਿੰਡ ਵਿੱਚ ਪਹੁੰਚੀ ਤਾਂ ਪਿੰਡ ਵਿੱਚ ਇਕੱਤਰ ਲੋਕਾਂ ਨੂੰ ਸਮੇਤ ਬੱਚਿਆਂ ਜਾਗਰੂਕ ਕੀਤਾ ਗਿਆ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਮੱਛਰ ਕਿੱਥੇ ਪਲਦਾ ਹੈ ਅਤੇ ਆਪਾਂ ਇਨ੍ਹਾਂ ਨੂੰ ਕਿਵੇਂ ਮਾਰਨਾ ਹੈ ਸੋ ਲੋਕਾਂ ਨੂੰ ਦੱਸਿਆ ਗਿਆ ਕਿ ਖੜ੍ਹੇ ਪਾਣੀ ਉੱਤੇ ਸੜਿਆ ਕਾਲਾ ਤੇਲ ਅਤੇ ਨਾਲੀਆਂ ਵਿੱਚ ਹੀ ਸੜਿਆ ਕਾਲਾ ਤੇਲ ਪਾਉਣਾ ਚਾਹੀਦਾ ਹੈ ਅਤੇ ਸਮੇਂ ਸਮੇਂ ਤੇ ਕੂਲਰ ਫ਼ਰਿਜ ਆਦਿ ਦੀ ਸਫਾਈ ਕਰਨੀ ਜ਼ਰੂਰੀ ਹੈ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਟੁੱਟੇ ਗਮਲੇ ਘਰਾਂ ਵਿੱਚ ਇਕੱਠੇ ਨਾ ਹੋਣ ਦਿੱਤੇ ਜਾਣ ਰਾਤ ਨੂੰ ਪੂਰੀ ਬਾਂਹ ਦੇ ਕੱਪੜੇ ਪਾ ਕੇ ਸੋਇਆ ਜਾਵੇ ਹੋ ਸਕੇ ਤਾਂ ਮੱਛਰਦਾਨੀ ਦਾ ਇਸਤੇਮਾਲ ਕੀਤਾ ਜਾਵੇ ਮੱਛਰ ਭਜਾਊ ਕਰੀਮਾਂ ਦਾ ਇਸਤੇਮਾਲ ਵੀ ਕੀਤਾ ਜਾਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਜੀ ਨੇ ਕੀਤਾ ਇਸ ਰੈਲੀ ਵਿੱਚ ਸ਼ਾਮਲ ਸ੍ਰੀ ਰਾਜੇਸ਼ ਕੁਮਾਰ ਐੱਮ ਪੀ ਐੱਚ ਡਬਲਯੂ ਅਮਨਦੀਪ ਕੌਰ ਸੀ ਐੱਚ ਉ ਅਤੇ ਆਸ਼ਾ ਵਰਕਰ ਅਤੇ ਸਕੂਲ ਦੇ ਟੀਚਰ ਸਾਹਿਬਾਨ ਨਾਲ ਸ਼ਾਮਿਲ ਸਨ