ਕੋਟ ਈਸੇ ਖਾਂ 19 ਨਵੰਬਰ (ਗੁਰਪ੍ਰੀਤ ਗਹਿਲੀ)ਡੇਂਗੂ ਨੂੰ ਜੜ੍ਹ ਤੋਂ ਪੁੱਟਣ ਲਈ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਇਹ ਕੈਂਪ ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਲਗਾਇਆ ਗਿਆ ਇਸ ਕੈਂਪ ਤਹਿਤ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਚ ਮੌਜੂਦ ਲੱਗਭੱਗ 3000 ਬੱਚਿਆਂ ਨੇ ਇਸ ਗੱਲ ਦਾ ਪ੍ਰਣ ਕੀਤਾ ਕਿ ਅਸੀਂ ਡੇਂਗੂ ਨੂੰ ਜੜ੍ਹ ਤੋਂ ਪੁੱਟ ਦੇਵਾਂਗੇ ਕੈਂਪ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਪੀ ਐੱਚ ਸੀ ਕੋਟ ਈਸੇ ਖਾਂ ਜੀ ਨੇ ਦੱਸਿਆ ਕਿ ਡੇਂਗੂ ਕਿਵੇਂ ਫੈਲਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜਿਵੇਂ ਆਪਾਂ ਦੁਸ਼ਮਣ ਨੂੰ ਆਪਣੇ ਘਰ ਵਿੱਚ ਵੜਨ ਨਹੀਂ ਦਿੰਦੇ ਕਿਸੇ ਤਰ੍ਹਾਂ ਮੱਛਰ ਵੀ ਸਾਡਾ ਦੁਸ਼ਮਣ ਹੈ ਇਸ ਦੁਸ਼ਮਣ ਦਾ ਆਪਣੇ ਘਰ ਵਿੱਚ ਟਿਕਾਣਾ ਨਹੀਂ ਬਣਨ ਦੇਣਾ ਚਾਹੀਦਾ ਉਨ੍ਹਾਂ ਦੱਸਿਆ ਕਿ ਇਸ ਮੱਛਰ ਦਾ ਟਿਕਾਣਾ ਸਾਫ ਪਾਣੀ ਤੇ ਹੁੰਦਾ ਹੈ ਜਿਵੇਂ ਕਿ ਫਰਿਜ ਪਿੱਛੇ ਲੱਗੀ ਟਰੇਅ ਘਰਾਂ ਵਿੱਚ ਡੰਗਰਾਂ ਨੂੰ ਪਾਣੀ ਪਿਆਉਣ ਲਈ ਘਰ ਵਿੱਚ ਬਣਾਇਆ ਪੱਕਾ ਟੋਆ ਅਤੇ ਆਮ ਤੌਰ ਤੇ ਪਾਣੀ ਸਟੋਰ ਕਰਨ ਵਾਸਤੇ ਟੈਂਕੀ ਦਾ ਪ੍ਰਯੋਗ ਕਰਨਾ ਕੂਲਰ ਏ ਸੀ ਇਹ ਸਾਰੇ ਇਸ ਦੇ ਟਿਕਾਣੇ ਹਨ ਜੇ ਆਪਾਂ ਇਨ੍ਹਾਂ ਟਿਕਾਣਿਆਂ ਨੂੰ ਸਾਂਭ ਸੰਭਾਲ ਕੇ ਰੱਖੀਏ ਤਾਂ ਕਿ ਇਹ ਮੱਛਰ ਇਨ੍ਹਾਂ ਵਿੱਚ ਨਾ ਪਾਲ ਸਕੇ ਇਸ ਲਈ ਫ਼ਰਿਜ ਦੇ ਪਿੱਛੇ ਲੱਗੀ ਟਰੇਅ ਨੂੰ ਹਫ਼ਤੇ ਵਿਚ ਤਿੰਨ ਵਾਰ ਜ਼ਰੂਰ ਸਾਫ ਕਰਨਾ ਚਾਹੀਦਾ ਹੈ ਘਰਾਂ ਵਿੱਚ ਬਣਾਏ ਪੱਕੇ ਹੋਏ ਉਨ੍ਹਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਟੈਂਕੀ ਵਿੱਚ ਸਟੋਰ ਕੀਤੇ ਪਾਣੀ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ ਆਪਣੇ ਆਲੇ ਦੁਆਲੇ ਦੀ ਸਫ਼ਾਈ ਦਾ ਖਿਆਲ ਰੱਖਣਾ ਚਾਹੀਦਾ ਹੈ ਘਰਾਂ ਵਿੱਚ ਬਣਾਏ ਕੱਚੇ ਟੋਏ ਜਿਨ੍ਹਾਂ ਵਿੱਚ ਗੰਦਾ ਪਾਣੀ ਸਟੋਰ ਹੁੰਦਾ ਹੈ ਅਤੇ ਬਾਹਰ ਨਾਲੀਆਂ ਵਿਚ ਵੀ ਗੰਦਾ ਪਾਣੀ ਹੁੰਦਾ ਹੈ ਉਨ੍ਹਾਂ ਵਿਚ ਕਾਲਾ ਸੜਿਆ ਤੇਲ ਪਾਉਣਾ ਚਾਹੀਦਾ ਹੈ ਜਿਸ ਨਾਲ ਸਾਰਾ ਲਾਰਵਾ ਖ਼ਤਮ ਹੋ ਜਾਂਦਾ ਹੈ ਇਨ੍ਹਾਂ ਗੱਲਾਂ ਨੂੰ ਸੁਣ ਕੇ ਸਕੂਲ ਵਿੱਚ ਮੌਜੂਦ ਸਾਰੇ ਬੱਚਿਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਵੀ ਹੁਣ ਇਹੀ ਢੰਗ ਵਰਤ ਕੇ ਮੱਛਰ ਨੂੰ ਖ਼ਤਮ ਕਰਨਾ ਹੈ ਤਾਂ ਜੋ ਕੋਈ ਵੀ ਬੀਮਾਰ ਨਾ ਹੋ ਸਕੇ ਆਪਣੇ ਸੰਦੇਸ਼ ਦੌਰਾਨ ਸ੍ਰੀ ਰਾਜ ਦਵਿੰਦਰ ਸਿੰਘ ਨੋਡਲ ਅਫ਼ਸਰ ਆਈ ਡੀ ਐੱਸ ਪੀ ਜੀ ਨੇ ਦੱਸਿਆ ਕਿ ਰਾਤ ਨੂੰ ਸੌਣ ਸਮੇਂ ਪੂਰੀ ਬਾਜੂ ਦੇ ਕੱਪੜੇ ਪਾ ਕੇ ਸੋਣਾ ਚਾਹੀਦਾ ਹੈ ਪੈਰਾਂ ਵਿੱਚ ਜੁਰਾਬਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਨਿਰਣੇ ਦਾ ਬੱਚਿਆਂ ਵੱਲੋਂ ਭਰਵਾਂ ਸਵਾਗਤ ਮਿਲਿਆ ਇਸ ਤੋਂ ਇਲਾਵਾ ਮੈਡਮ ਰਣਜੀਤ ਕੌਰ ਪ੍ਰਿੰਸੀਪਲ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਜੀ ਨੇ ਵੀ ਬੱਚਿਆਂ ਨੂੰ ਸੰਬੋਧਨ ਕੀਤਾ ਅਤੇ ਸਿਹਤ ਵਿਭਾਗ ਵੱਲੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਕਿ ਇਹੋ ਜਿਹੇ ਸੰਦੇਸ਼ ਜੇ ਮਿਲਦੇ ਰਹਿਣ ਤਾਂ ਬੱਚੇ ਵੀ ਜਾਗਰੂਕ ਹੋ ਕੇ ਇਸ ਡੇਂਗੂ ਵਰਗੀ ਨਾਮੁਰਾਦ ਬਿਮਾਰੀ ਨੂੰ ਜੜੋਂ ਪੁੱਟਣ ਵਿੱਚ ਸਹਾਇਕ ਹੋਣਗੇ ਇਸ ਤੋਂ ਇਲਾਵਾ ਸ੍ਰੀ ਕੁਲਵੰਤ ਸਿੰਘ ਚੇਅਰਮੈਨ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਵੀ ਬੱਚਿਆਂ ਨੂੰ ਸੰਬੋਧਨ ਕੀਤਾ ਗਿਆ ਸਿਹਤ ਵਿਭਾਗ ਦੀ ਟੀਮ ਵਿੱਚ ਸ਼ਾਮਲ ਸ੍ਰੀ ਜਗਮੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਰਾਜੇਸ਼ ਕੁਮਾਰ ਗਾਬਾ ਮਲਟੀਪਰਪਜ਼ ਹੈਲਥ ਵਰਕਰ ਵੀ ਹਾਜ਼ਰ ਸਨ ਅਤੇ ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ ।