ਮੋਗਾ 25 ਜੂਨ ( ਜਗਰਾਜ ਸਿੰਘ ਗਿੱਲ) ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਅਤੇ ਮੁਲਾਜਮ ਮੰਚ ਦੀ ਲੁਧਿਆਣਾ ਵਿਖੇ ਹੋਈ ਸਾਂਝੀ ਮੀਟਿੰਗ ਨੇ ਮੁਲਾਜਮਾਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਖਿਲਾਫ਼ ਸਾਂਝਾ ਸੰਘਰਸ਼ ਤੇਜ ਕਰਨ ਦਾ ਜੋ ਪ੍ਰੋਗਰਾਮ ਉਲੀਕਿਆ ਹੈ, ਉਸ ਮੁਤਾਬਕ ਮੋਗਾ ਜਿਲ੍ਹੇ ਦੇ ਸਾਂਝਾ ਫਰੰਟ + ਸਾਂਝਾ ਮੰਚ ਦੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਅਤੇ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ ਮੁਲਾਜਮ ਪੈਨਸ਼ਨਰਜ਼ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਖ਼ਿਲਾਫ਼ 25 ਜੂਨ ਨੂੰ 10 ਵਜੇ ਧਰਨਾ ਅਤੇ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਪੈਨਸ਼ਨਰਜ ਐਸੋਸੀਏਸ਼ਨ ਦੇ ਸੂਬਾ ਜਰਨਲ ਸਕੱਤਰ ਸ੍ਰੀ ਸੁਰਿੰਦਰ ਰਾਮ ਕੁੱਸਾ ਨੇ ਦੱਸਿਆ ਕਿ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਦੇ ਆਗੂ ਸਾਹਿਬਾਨ ਨੇ ਸਾਂਝੇ ਤੌਰ ਤੇ ਅਪੀਲ ਕੀਤੀ ਹੈ ਕਿ 25 ਜੂਨ ਨੂੰ ਜਿਲ੍ਹੇ ਦੀ ਕੋਆਰਡੀਨੇਸ਼ਨ ਕਮੇਟੀ ਬਣਾਉਣੀ ਹੈ ਸਾਰੇ ਠੀਕ 10 ਵਜੇ ਪਹੁੰਚਣ।ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕਰਨ ਉਪਰੰਤ ਧਰਨੇ ਤੇ ਸਟੇਜ ਦੀ ਕਾਰਵਾਈ ਚਲਾਉਣ ਦਾ ਫੈਸਲਾ ਪਹਿਲਾਂ ਹੋ ਸਕੇ।ਸ੍ਰੀ ਕੁੱਸਾ ਨੇ ਅਪੀਲ ਕੀਤੀ ਕਿ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਵਿੱਚ ਸ਼ਾਮਲ ਹਰੇਕ ਜਥੇਬੰਦੀ ਘੱਟੋ ਘੱਟ 40 ਸਾਥੀਆਂ ਦੀ ਸ਼ਮੂਲੀਅਤ ਯਕੀਨੀ ਬਣਾਵੇ। ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਦੀ ਕੋ ਕਨਵੀਨਰ ਧਿਰ 20 ਸਾਥੀ, ਆਜ਼ਾਦ ਧਿਰ 10 ਤੋਂ 15 ਸਾਥੀਆਂ ਦੀ ਸ਼ਮੂਲੀਅਤ ਜਰੂਰ ਕਰਵਾਏ। ਕੁੱਸਾ ਨੇ ਦੱਸਿਅ ਇਸ ਮੌਕੇ ਭਰਾਤਰੀ ਜਥੇਬੰਦੀਆਂ, ਆਂਗਣਵਾੜੀ,ਆਸ਼ਾ ਵਰਕਰਾਂ ਨੂੰ ਵੀ ਧਰਨੇ ਚ ਸ਼ਾਮਲ ਹੋਣ ਦਾ ਸਦਾ ਦਿੱਤਾ ਹੈ। ਜਗਦੀਸ਼ ਸਿੰਘ ਚਾਹਲ , ਬਲੌਰ ਸਿੰਘ ਘਾਲੀ , ਸੁਖਮੰਦਰ ਸਿੰਘ , ਭੁਪਿੰਦਰ ਸਿੰਘ ਸੇਖੋਂ , ਸੁਰਜੀਤ ਸਿੰਘ ਗਗੜਾ , ਰਾਜਿੰਦਰ ਸਿੰਘ ਰਿਆੜ , ਕੁਲਵੀਰ ਸਿੰਘ ਢਿੱਲੋਂ , ਗੁਰਮੇਲ ਸਿੰਘ ਨਾਹਰ ਸੁਖਪਾਲ ਜੀਤ ਸਿੰਘ , ਹਰਜੰਟ ਸਿੰਘ ਬੌਡੇ, ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਮੋਗਾ ਕੁਲਦੀਪ ਸਿੰਘ ਪ੍ਰਧਾਨ ਅਤੇ ਸੰਦੀਪ ਕੁਮਾਰ ਸਕੱਤਰ, ਪੀ. ਐਸ. ਐਮ ਐਸ ਯੂ ਡੀ.ਸੀ. ਦਫ਼ਤਰ ਮੋਗਾ ਸਾਂਝਾ ਮੁਲਾਜਮ ਮੰਚ ਮੋਗਾ ਨੇ ਸਾਂਝੀ ਮੀਟਿੰਗ ਦੇ ਫੈਸਲਿਆ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ *ਸੂਬਾ ਪੱਧਰ ਤੇ ਸਮੂਹ ਮੰਤਰੀਆਂ ਦੇ ਘਰਾਂ ਅੱਗੇ ਧਰਨੇ 1 ਜੁਲਾਈ ਤੋਂ 10 ਜੁਲਾਈ ਤੱਕ ਦਿੱਤੇ ਜਾਣਗੇ ਅਤੇ ਸੂਬਾ ਪੱਧਰੀ ਮਹਾਂਰੈਲੀ 17 ਜੁਲਾਈ ਨੂੰ ਮੋਹਾਲੀ ਵਿਖੇ ਕੀਤੀ ਜਾਵੇਗੀ*।।
ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਅੱਜ 25 ਜੂਨ ਨੂੰ ਦਿੱਤਾ ਜਾਵੇਗਾ ਧਰਨਾ ਅਤੇ ਕੀਤੀ ਜਾਵੇਗੀ ਵਿਸ਼ਾਲ ਰੈਲੀ/ਸੁਰਿੰਦਰ ਰਾਮ ਕੁੱਸਾ
