ਮੋਗਾ 18 ਜਨਵਰੀ (ਜਗਰਾਜ ਲੋਹਾਰਾ) ਬੀਤੀ 9 ਜਨਵਰੀ ਨੂੰ ਮੋਗਾ ਦੇ ਸਿਵਲ ਹਸਪਤਾਲ ਚ ਇੱਕ ਡਿਲਿਵਰੀ ਲਈ ਔਰਤ ਸਿਵਲ ਹਸਪਤਾਲ ਆਉਂਦੀ ਹੈ ਜਿਸ ਨੂੰ ਨਰਸਾਂ ਇਹ ਕਹਿ ਦਿੰਦੀਆਂ ਹਨ ਕਿ ਤੇਰੀ ਡਿਲਿਵਰੀ ਕੱਲ੍ਹ ਹੋਵੇਗੀ ਪਰ ਜਿਉਂ ਹੀ ਉਹ ਲੇਬਰ ਰੂਮ ਚੋਂ ਚੈਕਅੱਪ ਕਰਵਾ ਕੇ ਬਾਹਰ ਆਉਂਦੀ ਹੈ ਤਾਂ ਉਸ ਦੀ ਡਿਲੀਵਰੀ ਫ਼ਰਸ਼ ਤੇ ਹੀ ਹੋ ਜਾਂਦੀ ਹੈ ਜਿਸ ਦੀ ਸਹੀ ਦੇਖ ਭਾਲ ਨਾ ਹੋਣ ਕਰਕੇ ਸ਼ਾਮ ਨੂੰ ਬੱਚੇ ਦੀ ਹਾਲਤ ਗੰਭੀਰ ਹੋ ਜਾਂਦੀ ਹੈ ਜਿਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ ਜਾਂਦਾ ਹੈ ਅਤੇ ਉੱਥੇ ਸਵੇਰੇ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ । ਬਾਅਦ ਪੀੜਤ ਪਰਿਵਾਰ ਅਤੇ ਇਨਸਾਫ਼ ਪਸੰਦ ਜਥੇਬੰਦੀਆਂ ਦੇ ਨਾਲ ਮਿਲ ਕੇ ਪਰਿਵਾਰ ਨੇ ਹਸਪਤਾਲ ਦੇ ਵਿੱਚ ਧਰਨਾ ਲਾ ਦਿੱਤਾ ਸੀ ਉਕਤ ਪਰਿਵਾਰ ਅਤੇ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਡਾਕਟਰਾਂ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ । ਅਤੇ ਸਾਨੂੰ ਇਨਸਾਫ਼ ਦਿਵਾਇਆ ਜਾਵੇ ।