ਕੈਪ ਦੌਰਾਨ ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ, ਓਵੇਰੀਅਨ ਕੈਂਸਰ ਅਤੇ
ਬੱਚੇਦਾਨੀ ਦੇ ਕੈਂਸਰ ਸਬੰਧੀ ਕੀਤੀ ਜਾਂਚ
ਮੋਗਾ 14 ਮਾਰਚ (ਮਿੰਟੂ ਖੁਰਮੀ)
ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗੋਮਤੀ ਥਾਪਰ ਹਸਪਤਾਲ ਮੋਗਾ ਵੱਲੋ ਮੈਡੀਕਲ ਚੈਕਅੱਪ ਕੈਂਪ ਦੌਰਾਨ ਜਿਲ੍ਹਾ ਮੋਗਾ ਦੀਆਂ ਪੁਲਿਸ ਮਹਿਲਾ ਕਰਮਚਾਰੀਆਂ ਦਾ ਪੈਪ ਸਮੇਅਰ ਟੈਸਟ ਕਰਵਾਇਆ ਗਿਆ, ਜਿਸ ਵਿੱਚ ਮਹਿਲਾਵਾਂ ਦੀ ਸਰਵਾਈਕਲ ਕੈਂਸਰ ਹੋਣ ਬਾਰੇ ਮੁੱਢਲੀ ਜਾਂਚ ਕੀਤੀ ਗਈ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਡਾਕਟਰ ਨੀਰਜ ਗੌਦਾਰਾ ਓਨਕੋਲੋਜਿਸਟ ਵਿਭਾਗ ਹੀਰੋ ਡੀ.ਐਮ.ਸੀ. ਲੁਧਿਆਣਾ, ਡਾ: ਸੰਧਿਆ ਸੂਦ (ਸੀਨੀਅਰ ਕਨਸਲਟੈਟ-ਰੇਡੀਏਸ਼ਨ ਓਟਕੋਲੋਜੀ), ਨਰਸ ਰਤੀਭਾ, ਗੁਰਪ੍ਰੀਤ, ਸਿਮਰਨਪ੍ਰੀਤ ਅਤੇ ਅਨੁਪਮ ਦੀ ਟੀਮ ਦੇ ਵਿਸ਼ੇਸ਼ ਉਪਰਾਲੇ ਅਧੀਨ ਐਨ.ਵਾਈ.ਐਲ.ਏ. ਸਕੀਮ ਦੇ ਤਹਿਤ ਇਹ ਟੈਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਹ ਪੈਪ ਸਮੇਅਰ ਕਿੱਟਾਂ ਐਨ.ਵਾਈ.ਐਲ.ਏ. ਸਕੀਮ ਦੇ ਅਧੀਨ ਥਾਪਰ ਹਸਪਤਾਲ ਦੇ ਸੰਸਥਾਪਕ ਡਾਕਟਰ ਰਬਿੰਦਰ ਥਾਪਰ ਵੱਲੋ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਪਹਿਲਾ ਮੈਡੀਕਲ ਚੈਕਅੱਪ ਕੈਂਪ ਪੁਲਿਸ ਜਿਲ੍ਹਾ ਮੋਗਾ ਵੱਲੋ ਕਰਵਾਇਆ ਜਿਸ ਵਿੱਚ ਜਿਲ੍ਹਾ ਮੋਗਾ ਦੀਆਂ ਕੁੱਲ 59 ਮਹਿਲਾ ਕਰਮਚਾਰੀਆਂ ਦੀ ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ, ਓਵੇਰੀਅਨ ਕੈਂਸਰ ਅਤੇ ਬੱਚੇਦਾਨੀ ਦੇ ਕੈਂਸਰ ਸਬੰਧੀ ਜਾਂਚ ਕੀਤੀ ਗਈ। ਇਸ ਵਿੱਚ ਮਹਿਲਾ ਸਿਪਾਹੀ ਤੋ ਲੈ ਕੇ ਇੰਸਪੈਕਟਰ ਰੈਂਕ ਦੀਆਂ ਕਰਮਚਰਣਾਂ ਨੇ ਹਿੱਸਾ ਲਿਆ।
ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਇਸ ਪੈਪ ਸਮੇਅਰ ਟੈਸਟ ਕਰਵਾਉਣ ਨਾਲ ਸਰਵਾਈਕਲ ਕੈਂਸਰ ਹੋਣ ਦੇ ਲੱਛਣਾਂ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਹਰੇਕ ਮਹਿਲਾ ਨੂੰ ਇਹ ਟੈਸਟ ਹਰ 3 ਸਾਲ ਬਾਅਦ ਕਰਵਾਉਣ ਚਾਹੀਦਾ ਹੈ ਤਾਂ ਜੋ ਸਰਵਾਈਕਲ ਕੈਂਸਰ ਦੀ ਰੋਕਥਾਮ ਕੀਤੀ ਜਾ ਸਕੇ।
ਜਿਕਰਯੋਗ ਹੇ ਕਿ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮੈਡੀਕਲ ਕੈਂਪ ਵਿੱਚ ਕੁੱਲ 30 ਮਹਿਲਾ ਕਰਮਚਾਰਆਂ ਦੀ ਮੁੱਢਲੀ ਜਾਂਚ ਕੀਤੀ ਗਈ ਸੀ, ਜਿਸ ਵਿੱਚ ਉਹਨਾਂ ਦੇ ਬਲੱਡ ਸ਼ੂਗਰ ਅਤੇ ਬ੍ਰੈਸਟ ਕੈਂਸਰ ਹੋਣ ਬਾਰੇ ਜਾਂਚ ਕੀਤੀ ਅਤੇ ਇਸ ਤੋ ਇਲਾਵਾ ਸਰਵਾਈਕਲ ਕੈਂਸਰ ਅਤੇ ਬ੍ਰੈਸਟ ਕੈਂਸਰ ਦੇ ਸੁਰੂਆਤੀ ਲੱਛਣਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਕੈਪ ਵਿੱਚ ਹੋਰਨਾਂ ਤੋ ਇਲਾਵਾ ਸਿਮਰਨਜੀਤ ਕੌਰ ਗਿੱਲ ਪਤਨੀ ਹਰਮਨਬੀਰ ਸਿੰਘ ਗਿੱਲ, ਉਪ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ/ਕ੍ਰਿਮੀਨਲ ਇੰਨਟੈਲੀਜੈਂਸ ਮੋਗਾ ਹਰਪਿੰਦਰ ਕੌਰ ਗਿੱਲ ਅਤੇ ਡਾ: ਨੀਲੂ ਥਾਪਰ ਕੌੜਾ ਸੀਨੀਅਰ ਕਨਸਲਟੈਟ ਗਾਈਨੋਲੋਜੀ ਥਾਪਰ ਹਸਪਤਾਲ ਮੋਗਾ ਆਦਿ ਸ਼ਾਮਿਲ ਸਨ।