• Fri. Sep 20th, 2024

ਛੋਟਾਂ ਹਾਥੀ ਚੋਰੀ ਕਰਨ ਵਾਲਾ ਦੋਸ਼ੀ ਆਇਆ ਪੁਲਿਸ ਅੜਿੱਕੇ

ByJagraj Gill

Sep 9, 2020

ਬਿਲਾਸਪੁਰ(ਮਿੰਟੂ ਖੁਰਮੀ ਕੁਲਦੀਪ ਗੋਹਲ)ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਅਤੇ ਉਪ ਕਪਤਾਨ ਸ੍ਰੀ ਮਨਮੋਹਨ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਹੇਠ, ਮੁੱਖ ਅਫ਼ਸਰ ਥਾਣਾ ਨਿਹਾਲ ਸਿੰਘ ਵਾਲਾ ਸ੍ਰੀ ਪਲਵਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਲਾ ਐਂਡ ਆਰਡਰ ਨੂੰ ਇੰਨਵਿਨ ਰੱਖਣ ਲਈ ਲਈ ਚੌਕੀ ਇੰਚਾਰਜ ਬਲਬੀਰ ਸਿੰਘ ਕਲਿਆਣ ਨੇ ਦੱਸਿਆ ਕਿ ਏਐੱਸਆਈ ਰਾਜੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਇਲਾਕਾ ਗਸ਼ਤ ਕਰ ਰਿਹਾ ਸੀ ਤਾਂ ਖਾਸ ਮੁਖਬਰ ਵੱਲੋਂ ਇਤਲਾਹ ਮਿਲੀ ਕਿ ਰੂਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਰਾਜੇਵਾਲਾ ਪੁਲਸ ਸਟੇਸ਼ਨ ਕੋਟ ਈਸੇ ਖਾਂ ਜਿਸ ਨੇ ਕੁਝ ਸਮਾਂ ਪਹਿਲਾਂ ਇੱਕ TATA ASE , PB08 BJ 6707 ਚੋਰੀ ਕੀਤਾ ਸੀ,ਮੁਖਬਰ ਦੀ ਦੱਸੀ ਜਗ੍ਹਾ ਤੇ ਰੇਡ ਕਰਕੇ ਗੱਡੀ ਅਤੇ ਉਕਤ ਦੋਸ਼ੀ ਨੂੰ ਬਹੁਤ ਹੀ ਫੁਰਤੀ ਨਾਲ ਗ੍ਰਿਫਤਾਰ ਕੀਤਾ ਦੋਸ਼ੀ ਰੂਪ ਸਿੰਘ ਵਾਸੀ ਰਾਜਵਾੜਾ ਦੇ ਖਿਲਾਫ 379 ,411 ips,ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਜਿਸ ਦੀ ਅਗਲੀ ਤਫਤੀਸ਼ ਏ ਐੱਸ ਆਈ ਰਾਜੇਸ਼ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *