ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ)
ਪਿੰਡ ਹਿੰਮਤਪੁਰਾ ਵਿੱਚ ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਨਾ ਕਰਨ ਤੇ ਦੁਕਾਨਦਾਰ ਕਮੇਟੀ ਦੇ ਮੈਂਬਰਾਂ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਮੀਟਿੰਗ ਕੀਤੀ ਗਈ। ਜੋ ਮਿਤੀ 19/07/ 2020 ਦੀ ਰਾਤ ਨੂੰ ਵਾਪਰੀ ਹੈ ਇਸ ਘਟਨਾ ਸਬੰਧੀ ਕਮੇਟੀ ਦਾ ਵਫ਼ਦ ਇਕ ਵਾਰ ਚੌਂਕੀ ਇੰਚਾਰਜ ਬਿਲਾਸਪੁਰ ਅਤੇ ਦੋ ਵਾਰੀ ਥਾਣਾ ਮੁਖੀ ਨਿਹਾਲ ਸਿੰਘ ਵਾਲਾ ਨੂੰ ਮਿਲ ਚੁੱਕਾ ਹੈ ਚੋਰਾਂ ਨੂੰ ਫੜ੍ਹਨ ਦੀ ਗੱਲ ਤਾਂ ਦੂਰ ਰਹੀ ਚੋਰੀ ਦੀ ਘਟਨਾ ਸੰਬੰਧੀ ਪਰਚਾ ਦਰਜ ਲਈ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਹਰ ਵਾਰ ਕਮੇਟੀ ਦੇ ਮੈਂਬਰਾਂ ਨੂੰ ਪੁਲਿਸ ਪ੍ਰਸ਼ਾਸਨ ਕੋਈ ਨਾ ਕੋਈ ਬਹਾਨਾ ਬਣਾ ਕੇ ਮੌੜ ਦਿੰਦਾ ਹੈ। ਪ੍ਰਸ਼ਾਸਨ ਜਿਸ ਤਰ੍ਹਾਂ ਦੀ ਨੀਤੀ ਤੇ ਚੱਲ ਰਿਹਾ ਹੈ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਚੋਰ ਕਿਸ ਤਰ੍ਹਾਂ ਚੋਰੀ ਦੀ ਕਾਰਵਾਈ ਨੂੰ ਅੰਜ਼ਾਮ ਦੇਣ ਵੇਲੇ ਬੇਖੌਫ ਹੋ ਕੇ ਇਕ ਘੰਟਾ ਮੇਨ ਬੱਸ ਸਟੈਂਡ ਵਿੱਚ ਐਸ਼ਪ੍ਰਸਤੀ ਕਰਦੇ ਹਨ।ਇਸ ਨਾਲ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਚੋਰ ਪੁਲਿਸ-ਸਿਆਸੀ ਸਹਿਪ੍ਰਸਤ ਹਨ। ਸਿਆਸੀ ਦਾ ਭਾਰੀ ਦਬਾਅ ਹੋਣ ਕਰਕੇ ਪੁਲਿਸ ਚੋਰਾਂ ਤੇ ਪਰਚਾ ਦਰਜ ਕਰਨ ਅਤੇ ਉਹਨਾਂ ਦੀ ਭਾਲ ਕਰਨ ਤੋਂ ਕੰਨੀ ਕਤਰਾ ਰਹੀ ਹੈ। ਚੋਰਾਂ ਨੇ ਕੋਈ ਵੀ ਨਾ ਕਾਰਵਾਈ ਕਰਕੇ ਖੁਦ ਸਰਕਾਰ ਚੋਰੀ ਦੀਆਂ ਘਟਨਾਵਾਂ ਨੂੰ ਸ਼ਹਿ ਦੇਣ ਦਾ ਰੋਲ ਨਿਭਾਅ ਰਹੀ ਹੈ ਜਦੋਂ ਕਿ ਚੋਣਾਂ ਸਮੇਂ ਹਰੇਕ ਸਿਆਸੀ ਪਾਰਟੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਸੁੰਹਾਂ ਖਾਂਦੀ ਨਹੀਂ ਥੱਕਦੀ ਪਰ ਸੱਤਾ ਤੇ ਕਾਬਜ਼ ਹੋਣ ਸਾਰ ਹੀ ਲੋਕ ਮਸਲਿਆਂ ਨੂੰ ਮੂੰਹ ਮੌੜ ਲੈਂਦੀਆਂ ਹਨ।।ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸ ਦੇ ਰੋਸ ਵਜੋਂ 13/08/2020 ਦਿਨ ਵੀਰਵਾਰ ਨੂੰ ਪਿੰਡ ਦੇ ਮੇਨ ਬੱਸ ਸਟੈਂਡ ਵੱਡੀ ਜਨਤਕ ਰੈਲੀ ਕੀਤੀ ਜਾਵੇਗੀ।ਇਸ ਰੈਲੀ ਵਿਚ ਕਿਸਾਨ, ਮਜ਼ਦੂਰ ਅਤੇ ਨੌਜਵਾਨ ਜੱਥੇਬੰਦੀ ਤੋਂ ਇਲਾਵਾ ਸਮੂਹ ਦੁਕਾਨਦਾਰਾਂ, ਕਲੱਬਾਂ ਅਤੇ ਪਿੰਡ ਵਾਸੀਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਨੌਜਵਾਨ ਭਾਰਤ ਸਭਾ ਦੇ ਕਰਮ ਰਾਮਾਂ ਨੇ ਕਿਹਾ ਕਿ ਸਮੂਹ ਦੁਕਾਨਦਾਰਾਂ ਦੀ ਏਕਤਾ ਇੱਕ ਸੁਲੱਖਣਾ ਵਰਤਾਰਾ ਹੈ ਸਾਨੂੰ ਵੋਟ ਵੋਟਰੂ ਸਿਆਸੀ ਪਾਰਟੀਆਂ ਤੋਂ ਭਲੇ ਦੀ ਝਾਕ ਛੱਡ ਕੇ ਇਸ ਜੱਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਇਸ ਜੱਥੇਬੰਦਕ ਤਾਕਤ ਦੇ ਜ਼ੋਰ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਇਸੇ ਸਮੇਂ ਕਮੇਟੀ ਮੈਬਰ ਮੋਹਨ ਲਾਲ, ਗੁਰਪ੍ਰੀਤ ਸਿੰਘ,ਮੰਗਾ ਸਿੰਘ , ਗੁਰਮੁਖ ਸਿੰਘ, ਗੁਰਚਰਨ ਸਿੰਘ, ਰਾਮਲਾਲ, ਦੁਕਾਨਦਾਰ ਬੀਰਬਲ ਸਿੰਘ, ਤਰਨ ਸਿੰਘ,ਜਗਦੇਵ ਸਿੰਘ ,ਪੱਪਾ, ਸੋਢੀ,ਦੀਪ,ਮੰਗਾ, ਸੁਰਜੀਤ ਸਿੰਘ ਅਤੇ ਰਵੀਕਾਂਤ ਹਾਜ਼ਰ ਸਨ।