ਕੋਟ ਈਸੇ ਖਾਂ 17 ਜਨਵਰੀ (ਗੁਰਪ੍ਰੀਤ ਗਹਿਲੀ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਡਾ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਅੱਜ ਇਸ ਪੀ ਐਚ ਸੀ ਦੇ ਅਧੀਨ ਪੈਂਦੇ ਸਬ ਸੈਂਟਰ ਕੋਟ ਸਦਰ ਖਾਂ ਵਿਖੇ ਡਰਾਈ ਡੇ ਮਨਾਇਆ ਗਿਆ ਅਤੇ ਇਸੇ ਹੀ ਪੀਐਚਸੀ ਅਧੀਨ ਪੈਂਦੇ ਸਬ ਸੈਂਟਰ ਅਤੇ ਉਸ ਦੇ ਅਧੀਨ ਪੈਂਦੇ ਪਿੰਡ ਖੋਸਾ ਕੋਟਲਾ ਵੀ ਡਰਾਈ ਡੇਅ ਮਨਾਇਆ ਗਿਆ । ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਲੋਕਾਂ ਨੂੰ ਘਰ ਘਰ ਜਾ ਕੇ ਡੇਂਗੂ ਮਲੇਰੀਆ ਅਤੇ ਚਿਕਨਗੁਨੀਆਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਤਿੰਨੇ ਬਹਾਰ ਕਿਵੇਂ ਫੈਲਦੇ ਹਨ ਇਸੇ ਹੀ ਦੌਰਾਨ ਕੋਟ ਸਦਰ ਖਾਂ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਵੀ ਕੀਤਾ ਅਤੇ ਉਨ੍ਹਾਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਦੱਸਿਆ ਗਿਆ ਉਨ੍ਹਾਂ ਨੂੰ ਦੱਸਿਆ ਗਿਆ ਕਿ ਡੇਂਗੂ ਤੋਂ ਕੋਈ ਡਰਨ ਦੀ ਕੋਈ ਜ਼ਰੂਰਤ ਨਹੀਂ ਇਸ ਨੂੰ ਆਪਾਂ ਘਰੇ ਬਹਿ ਕੇ ਹੀ ਨਜਿੱਠ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਹੈ ਕਿ ਇਹ ਮੱਛਰ ਜਿਸ ਤੋਂ ਡੇਂਗੂ ਹੁੰਦਾ ਹੈ ਜਾਂ ਮਲੇਰੀਆ ਹੁੰਦਾ ਹੈ ਜਾਂ ਚਿਕਨਗੁਨੀਆ ਹੁੰਦਾ ਹੈ ਇਹ ਕਿਵੇਂ ਫੈਲਦੇ ਹਨ ਅਤੇ ਆਪਾਂ ਇਨ੍ਹਾਂ ਨੂੰ ਕਿਵੇਂ ਰੋਕਣਾ ਹੈ ਇਸ ਬਾਰੇ ਦੱਸਿਆ ਗਿਆ ਦੱਸਿਆ ਗਿਆ ਕਿ ਆਮ ਤੌਰ ਤੇ ਅਸੀਂ ਘਰਾਂ ਵਿੱਚ ਫਰਿੱਜ ਪਾਣੀ ਵਾਲੀ ਟੈਂਕੀ ਪੱਕੇ ਹੋਏ ਕੱਚੇ ਟੋਏ ਜੋ ਕਿ ਪਿੰਡਾਂ ਵਿੱਚ ਆਮ ਹੀ ਹਨ ਉਸ ਨੂੰ ਸਹੀ ਤਰੀਕੇ ਨਾਲ ਸੰਭਾਲ ਨਹੀਂ ਕਰਦੇ ਜਿਸ ਕਾਰਨ ਇਹ ਮੱਛਰ ਪੈਦਾ ਹੁੰਦੇ ਹਨ ਖਾਸ ਕਰਕੇ ਫਰਿੱਜ ਅੱਜ ਕੱਲ੍ਹ ਹਰੇਕ ਲੋਕਾਂ ਦੇ ਘਰੇ ਹੈ ਪਰ ਫਰਿਜ ਦੇ ਪਿੱਛੇ ਲੱਗੀ ਪਲਾਸਟਿਕ ਦੀ ਟਰੇਅ ਜਿੱਥੇ ਆਮ ਤੌਰ ਤੇ ਬਿਜਲੀ ਦੇ ਕੱਟ ਲੱਗਣ ਦੇ ਨਾਲ ਜਿਹੜਾ ਵਾਧੂ ਪਾਣੀ ਹੈ ਉਹ ਉਸ ਟ੍ਰੇਅ ਵਿੱਚ ਆ ਜਾਂਦਾ ਹੈ ਜੋ ਕਿ ਸੁੱਕਦਾ ਨਹੀਂ ਫਿਰ ਮੱਛਰ ਨੂੰ ਉਹ ਜਗ੍ਹਾ ਮਿਲ ਜਾਂਦੀ ਹੈ ਜਿੱਥੇ ਉਹ ਆਪਣੇ ਅੰਡੇ ਦੇ ਕੇ ਉੱਥੋਂ ਫਿਰ ਮੱਛਰ ਬਣਦਾ ਹੈ ਤੇ ਆਪਾਂ ਨੂੰ ਕੱਟਦਾ ਹੈ ਜਿਵੇਂ ਕਿ ਕੱਚੇ ਟੋਏ ਜਿੱਥੇ ਆਮ ਤੌਰ ਤੇ ਘਰਾਂ ਦਾ ਗੰਦਾ ਪਾਣੀ ਆਪਾਂ ਵਿਹੜੇ ਵਿੱਚ ਹੀ ਪੁੱਟ ਕੇ ਬਣਾਇਆ ਉਨ੍ਹਾਂ ਵਿੱਚ ਵੀ ਮੱਛਰ ਪੈਦਾ ਹੁੰਦਾ ਹੈ ਉੱਥੇ ਵੀ ਉਸ ਕੁਝ ਖਾਸ ਕਰਨ ਦੀ ਜਰੂਰਤ ਨਹੀਂ ਬੱਸ ਉਹ ਕੱਚੇ ਟੋਏ ਵਿੱਚ ਸੜਿਆ ਕਾਲਾ ਤੇਲ ਪਾਇਆ ਜਾਵੇ ਤਾਂ ਉਹ ਦਿਤੇ ਹੋਏ ਬੱਚੇ ਮੱਛਰ ਦੇ ਮਰ ਜਾਂਦੇ ਹਨ ਪਰ ਜਿਹੜੇ ਪੱਕੇ ਟੋਏ ਜਿੱਥੇ ਆਮ ਤੌਰ ਤੇ ਡੰਗਰ ਪਾਣੀ ਪੀਂਦੇ ਹਨ ਉਨ੍ਹਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਘਰਾਂ ਵਿੱਚ ਟੁੱਟੀਆਂ ਟੈਂਕੀਆਂ ਟੁੱਟੇ ਟਾਇਰ ਟੁੱਟੇ ਗਮਲੇ ਆਦਿ ਨਹੀਂ ਰੱਖਣੇ ਚਾਹੀਦੇ ਕਿਉਂਕਿ ਇਨ੍ਹਾਂ ਵਿੱਚ ਵੀ ਮੱਛਰ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਲਈ ਕਿਹਾ ਗਿਆ ਕਿਉਂਕਿ ਸਫ਼ਾਈ ਰੱਖਣ ਦੇ ਨਾਲ ਇਹ ਤਿੰਨੇ ਮੱਛਰ ਮਲੇਰੀਆ ਡੇਂਗੂ ਅਤੇ ਚਿਕਨਗੁਨੀਆਂ ਪੈਦਾ ਹੁੰਦਾ ਹੈ ਇਨ੍ਹਾਂ ਦੀ ਪੈਦਾਵਾਰ ਘੱਟ ਜਾਂਦੀ ਹੈ ਇਸੇ ਕੜੀ ਤਹਿਤ ਪਿੰਡ ਕੋਟ ਸਦਰ ਖਾਂ ਵਿਖੇ ਸ੍ਰੀ ਜਗਮੀਤ ਸਿੰਘ ਮਲਟੀ ਪਰਪਜ਼ ਹੈਲਥ ਵਰਕਰ ਵੱਲੋਂ ਲਹੂ ਸਲਾਈਡਾਂ ਬਣਾਈਆਂ ਗਈਆਂ ਅਤੇ ਪਿੰਡ ਖੋਸਾ ਕੋਟਲਾ ਵਿਖੇ ਵੀ ਸ੍ਰੀ ਰਜੇਸ਼ ਕੁਮਾਰ ਮਲਟੀ ਪਰਪਜ਼ ਹੈਲਥ ਵਰਕਰ ਵੱਲੋਂ ਵੀ ਲਹੂ ਸਲਾਈਡਾਂ ਬਣਾਈਆਂ ਗਈਆਂ।