ਪੱਟੀ, 8 ਜੁਲਾਈ (ਅਵਤਾਰ ਸਿੰਘ ਢਿੱਲੋਂ )
ਪਿੰਡ ਆਸਲ ਬਿਜਲੀ ਘਰ ਪੱਟੀ ਨੇੜੇ ਬਹਿਕਾਂ ਵਿਚ ਦੇਰ ਰਾਤ ਫਿਲਮੀ ਸਟਾਇਲ ਵਿਚ ਸੱਤ ਘਰਾਂ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਚੋਰਾਂ ਵੱਲੋਂ ਕੋਈ ਬੇਹੋਸ਼ ਕਰਨ ਵਾਲੀ ਸਪਰੇ ਦੀ ਵਰਤੋਂ ਕੀਤੀ ਗਈ ਹੈ ਕਿਉਂਕਿ ਇੰਨ•ਾਂ ਸੱਤ ਘਰਾਂ ਵਿਚ ਬਜੁਰਗ, ਔਰਤਾਂ, ਨੌਜਵਾਨ, ਬੱਚੇ ਮਿਲਾ ਕੇ ਕਰੀਬ 50 ਦੀ ਗਿਣਤੀ ਬਣਦੀ ਹੈ ਪਰ ਕਿਸੇ ਨੂੰ ਵੀ ਜਦੋਂ ਚੋਰ ਘਰਾਂ ਵਿਚ ਦਾਖਲ ਹੋਏ ਤਾਂ ਭਿਨਕ ਤੱਕ ਨਹੀਂ ਪਈ ਅਤੇ ਜਦੋਂ ਤੱਕ ਉਸ ਸਪਰੇ ਦਾ ਅਸਰ ਘੱਟ ਹੋਇਆ ਤਾਂ ਸਵੇਰੇ ਤਕੜਸਾਰ ਲੋਕਾਂ ਨੇ ਆਪਣੇ ਕਮਰਿਆ ਵਿਚੋ ਖਿਲਰਿਆ ਸਮਾਨੇ ਅਤੇ ਚੋਰੀ ਹੁੰਦੀ ਦੇਖੀ ਗਈ। ਜਿਸ ਦੀ ਇਤਲਾਹ ਸਦਰ ਥਾਣਾ ਪੱਟੀ ਵਿਖੇ ਦਿੱਤੀ ਗਈ। ਇਸ ਮੌਕੇ ਗੁਰਚਰਨ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ ਚੋਰਾਂ ਵੱਲੋਂ ਤਿੰਨ ਕਮਰਿਆ ਦੀ ਤਲਾਸੀ ਲਈ ਗਈ ਜਿਸ ਤੇ 5 ਹਜਾਰ ਰੋਪਏ, ਦੋ ਮੁੰਦਰੀਆਂ, ਸੁਖਰਾਮ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰੋਂ ਇਕ ਮੁੰਦਰੀ ਅਤੇ ਕੁਝ ਨਕਦੀ, ਰਛਪਾਲ ਸਿੰਘ ਪੁੱਤਰ ਬਸੰਤ ਸਿੰਘ ਦੇ ਘਰੋਂ ਚਾਰ ਮੁੰਦਰੀਆਂ ਇਕ ਟੋਪਸ, ਪੰਜ ਹਜਾਰ ਨਕਦ, ਚਾਂਦੀ ਦੇ ਕੱੜੇ, ਬਲਵਿੰਦਰ ਸਿੰਘ ਪੁੱਤਰ ਬਸੰਤ ਸਿੰਘ ਦੇ ਘਰੋਂ ਪਰਸ ਵਿਚੋਂ 10 ਹਜਾਰ ਰੁਪਏ ਨਕਦ, ਨਿਰਮਲ ਸਿੰਘ ਪੁੱਤਰ ਬਸੰਤ ਸਿੰਘ ਦੇ ਘਰੋਂ 50 ਹਜਾਰ ਰੁਪਏ ਨਕਦ, ਤਿੰਨ ਮੁੰਦਰੀਆਂ,ਅੰਗਰੇਜ਼ ਸਿੰਘ ਪੁੱਤਰ ਮੁਖਤਿਆਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਦੇ ਘਰਾਂ ਦੀਆਂ ਚੋਰਾਂ ਵੱਲੋਂ ਤਲਾਸੀਆਂ ਲਈਆਂ ਗਈਆ ਪਰ ਚੋਰਾਂ ਨੂੰ ਕੋਈ ਚੀਜ਼ ਨਹੀਂ ਮਿਲੀ। ਇਸ ਮੌਕੇ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਘਰਾਂ ਦੇ ਮੈਂਬਰਾਂ ਨੇ ਦੱਸਿਆ ਕਿ ਅਸੀਂ ਰਾਤ ਸਮੇਂ ਘਰ ਵਿਚ ਬਾਹਰ ਵਰਾਂਡੇ ਵਿਚ ਸੌਂਦੇ ਹਾਂ ਅਤੇ ਕੁਲਰ ਪੱਖਾ ਲਗਾਇਆ ਹੁੰਦਾ ਹੈ ਅਤੇ ਦਰਵਾਜੇ ਨੂੰ ਜਿੰਦਰੇ ਮਾਰੇ ਹੁੰਦੇ ਹਨ ਪਰ ਰਾਤ ਸਾਨੂੰ ਕਿਸੇ ਵੀ ਤਰ•ਾਂ ਦਾ ਕਮਰਿਆ ਵਿਚ ਹੁੰਦੀ ਚੋਰੀ ਦਾ ਖੜਾਕ ਤੱਕ ਦਾ ਪਤਾ ਨਹੀਂ ਚੱਲਿਆ। ਉਨ•ਾਂ ਕਿਹਾ ਕਿ ਇੰਨੀ ਗੁੜੀ ਨੀਂਦ ਸਾਨੂੰ ਨਹੀਂ ਆਈ ਹੁੰਦੀ ਪਰ ਰਾਤ ਪਤਾ ਨਹੀਂ ਚੋਰਾਂ ਵੱਲੋਂ ਸਪਰੇ ਆਦਿ ਕੀਤੀ ਕਿ ਅਸੀਂ ਬੇਹੋਸ ਹੋ ਗਏ। ਉਨ•ਾਂ ਦੱਸਿਆ ਕਿ ਖੇਤਾਂ ਵਿਚ ਚੋਰਾਂ ਵੱਲੋਂ ਪੀਤੀ ਸ਼ਰਾਬ ਅਤੇ ਹੋਰ ਖਾਣ ਪੀਣ ਦਾ ਸਮਾਨ ਵੀ ਮਿਲਿਆ ਹੈ। ਉਨ•ਾਂ ਦੱਸਿਆ ਕਿ ਇੰਨੇ ਵੱਡੇ ਪੱਧਰ ਤੇ ਚੋਰੀ ਹੋਣ ਨਾਲ ਅਸੀਂ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਹਾਂ। ਉਨ•ਾਂ ਦੱਸਿਆ ਸਵੇਰੇ ਜਦੋਂ ਅਸੀਂ ਉਠ ਤੇ ਸਿਰ ਦਰਦ ਹੋ ਰਿਹਾ ਸੀ ਅਤੇ ਉਠਿਆ ਨਹੀਂ ਜਾਂਦਾ ਪਿਆ ਸੀ। ਉਨ•ਾਂ ਦੱਸਿਆ ਕਿ ਇਹ ਕੰਮ ਇਕ ਦੋ ਵਿਅਕਤੀਆਂ ਦਾ ਕੰਮ ਨਹੀਂ ਸੀ ਬਲਕਿ 10-15 ਵਿਅਕਤੀਆਂ ਦਾ ਕੰਮ ਹੈ। ਇਸ ਮੌਕੇ ਸਾਬਕਾ ਸਰਪੰਚ ਧੀਰਾ ਸਿੰਘ, ਸਾਬਕਾ ਸਰਪੰਚ ਹਰਦਿਆਲ ਸਿੰਘ, ਗੁਰਜੰਟ ਸਿੰਘ ਮੈਂਬਰ, ਜਗਬੀਰ ਸਿੰਘ, ਅੰਗਰੇਜ ਸਿੰਘ ਨੇ ਐਸ.ਐਸ.ਪੀ. ਤਰਨ ਤਰਨ ਤੋਂ ਮੰਗ ਕੀਤੀ ਕਿ ਇੰਨੀ ਵੱਡੀ ਗਿਣਤੀ ਵਿਚ ਚੋਰਾਂ ਵੱਲੋਂ ਬੇਖੋਫ ਹੋ ਘਰਾਂ ਦੀਆਂ ਤਲਾਸੀਆਂ ਲਈ ਗਈਆਂ ਹਨ ਚੋਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।