ਧਰਮਕੋਟ 17 ਫਰਵਰੀ (ਜਗਰਾਜ ਲੋਹਾਰਾ) ਡਾਕਟਰ ਹਰਵਿੰਦਰ ਪਾਲ ਸਿੰਘ ਸਿਵਲ ਸਰਜਨ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ ਰਾਕੇਸ਼ ਕੁਮਾਰ ਬਾਲੀ ਐੱਸ ਐੱਮ ਓ ਪੀ ਐੱਚ ਸੀ ਕੋਟ ਈਸੇ ਖਾਂ ਜੀ ਦੀ ਰਹਿਨੁਮਾਈ ਹੇਠ ਅੱਜ ਪਿੰਡ ਨੂਰਪੁਰ ਵਿਖੇ Mumps ਦੀ ਆਊਟ ਬ੍ਰੇਕ ਨੂੰ ਮੁੱਖ ਰੱਖਦੇ ਹੋਏ ਇਸ ਪਿੰਡ ਦਾ ਸਰਵੇ ਕੀਤਾ ਗਿਆ ਸਿਹਤ ਵਿਭਾਗ ਦੀ ਟੀਮ ਵਿੱਚ ਸ੍ਰੀ ਰਾਜ ਦਵਿੰਦਰ ਸਿੰਘ ਨੋਡਲ ਅਫ਼ਸਰ ਆਈਡੀਐਸਪੀ ਪੀਐੱਚਸੀ ਕੋਟ ਈਸੇ ਖਾਂ ਸ੍ਰੀ ਜਗਮੀਤ ਸਿੰਘ ਮਲਟੀਪਰਪਜ਼ ਹੈਲਥ ਵਰਕਰ ਅਤੇ ਜਸਵਿੰਦਰ ਕੌਰ ਅਕਵਿੰਦਰ ਕੌਰ ਸਾਰੀਆਂ ਆਸ਼ਾ ਵਰਕਰ ਵੱਲੋਂ ਘਰ ਘਰ ਜਾ ਕੇ ਬੱਚਿਆਂ ਨੂੰ ਚੈੱਕ ਕੀਤਾ ਗਿਆ ਅਤੇ ਇਸ ਪਿੰਡ ਵਿੱਚ Mumps ਦੇ ਆਊਟ ਬ੍ਰੇਕ ਨੂੰ ਦੇਖਦੇ ਹੋਏ ਬੱਚਿਆਂ ਨੂੰ ਚੈੱਕ ਕੀਤਾ ਅਤੇ ਭਾਲ ਕੀਤੀ ਗਈ ਕਿ ਇਹ ਬਿਮਾਰੀ ਦੁਬਾਰਾ ਬੱਚਿਆਂ ਨੂੰ ਨਾ ਲੱਗੇ ਇਸ ਦੇ ਨਾਲ ਹੀ ਇੱਥੋਂ ਦੇ ਲੋਕਾਂ ਨੂੰ ਖਾਸ ਕਰਕੇ ਮਾਵਾਂ ਨੂੰ ਪ੍ਰੇਰਿਆ ਕਿ ਆਪਣੇ ਬੱਚਿਆਂ ਦਾ ਟੀਕਾ ਕਰਨ ਪੂਰੀ ਤਰ੍ਹਾਂ ਕਰਵਾਇਆ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੁਣ ਇਹ ਸਾਰੇ ਟੀਕੇ ਬੱਚਿਆਂ ਨੂੰ ਬਿਲਕੁੱਲ ਬਿਨਾਂ ਕਿਸੇ ਖਰਚੇ ਤੇ ਲਗਾਏ ਜਾਂਦੇ ਹਨ ਕਿਸੇ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਇਹ ਸਾਰੇ ਟੀਕੇ ਬਿਲਕੁਲ ਬੱਚਿਆਂ ਨੂੰ ਫ਼ਰੀ ਲੱਗਦੇ ਹਨ ਸੋ ਮਾਵਾਂ ਨੂੰ ਇਸ ਪ੍ਰਤੀ ਪ੍ਰੇਰਿਤ ਕੀਤਾ ਸ੍ਰੀ ਰਾਜ ਦਵਿੰਦਰ ਸਿੰਘ ਗਿੱਲ ਨੋਡਲ ਅਫ਼ਸਰ ਆਈ ਡੀ ਐੱਸ ਪੀ ਜੀ ਨੇ ਦੱਸਿਆ ਕਿ ਹੁਣ ਤੱਕ ਇਸ ਤੋਂ ਬਾਅਦ ਕੋਈ ਵੀ ਇਹੋ ਜਿਹਾ ਬੱਚਾ ਨਹੀਂ ਮਿਲਿਆ ਜਿਸ ਦੇ ਗਲੇ ਵਿੱਚ ਸੋਜ ਹੋਵੇ ਜਾਂ ਬੁਖਾਰ ਹੋਵੇ ਉਨ੍ਹਾਂ ਨੇ ਦੱਸਿਆ ਕਿ ਜਿੱਨਾ ਬੱਚਿਆਂ ਨੂੰ ਇਹ ਤਕਲੀਫ ਹੋਈ ਹੈ ਉਨ੍ਹਾਂ ਬੱਚਿਆਂ ਦੇ ਸੈਂਪਲ ਲੈ ਲਏ ਹਨ ਇਸ ਤੋਂ ਘਬਰਾਉਣ ਵਾਲੀ ਕੋਈ ਵੀ ਗੱਲ ਨਹੀਂ ਹੈ ਇਸ ਪਿੰਡ ਵਿੱਚ ਹੁਣ ਸਾਰੇ ਬੱਚੇ ਬਿਲਕੁਲ ਠੀਕ ਠਾਕ ਹਨ ।