ਮੋਗਾ 9 ਜਨਵਰੀ (ਚਮਕੌਰ ਲੋਪੋ) ਜਿਥੇ ਲੋਕ ਆਪਣੇ ਬੱਚਿਆਂ ਨਾਲ ਜਾਨ ਤੋ ਵੀ ਵੱਧ ਪਿਆਰ ਕਰਦੇ ਹਨ ਤੇ ਆਪਣੇ ਬੱਚਿਆਂ ਦੀ ਹਰ ਖੁਆਇਸ ਪੂਰੀ ਕਰਦੇ ਹਨ ਪਰ ਉਥੇ ਮੋਗਾ ਦੇ ਨਹਿਰੂ ਪਾਰਕ ਦੇ ਨੇੜੇ ਰਹਿਣ ਵਾਲੇ ਇਕ ਸ਼ਰਾਬੀ ਵਿਅਕਤੀ ਵਲੋ ਆਪਣੇ 9 ਸਾਲ ਦੇ ਮੁੰਡੇ ਨੂੰ ਮਚਦੀ ਅੱਗ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਮੁੰਡੇ ਦੀ ਭੈਣ ਵਲੋ ਆਪਣੇ ਭਰਾ ਨੂ ਅੱਗ ਵਿਚੋ ਕੱਢ ਲਿਆ ਅਤੇ ਮੁੰਡੇ ਨੂੰ ਉਸਦੀ ਮਾਂ ਵਲੋ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਜਿਥੇ ਮੁੰਡੇ ਦੀ ਮਾਂ ਨੇ ਪੁਲਿਸ ਤੋ ਆਪਣੇ ਪਤੀ ਨੂੰ ਸਜਾ ਦੇਣ ਦੀ ਗੱਲ ਆਖੀ ਹੈ ।
ਜਖਮੀ ਮੁੰਡੇ ਦੀ ਮਾਂ ਨੇ ਦੋਸ਼ ਲਗਾਉਂਦਿਆ ਕਿਹਾ ਕਿ ਉਸਦਾ ਘਰਵਾਲਾ ਸ਼ਰਾਬੀ ਹੈ ਅਤੇ ਓਹ ਪਿਛਲੇ 12-13 ਸਾਲਾ ਤੋ ਲੋਕਾ ਦੇ ਘਰਾ ਵਿਚ ਕੰਮ ਕਰਕੇ ਆਪਣੇ ਬਚਿਆ ਦੇ ਨਾਲ ਨਾਲ ਆਪਣੇ ਘਰਵਾਲੇ ਦਾ ਵੀ ਪੇਟ ਭਰਦੀ ਆ ਰਹੀ ਹੈ ਪਰ ਅੱਜ ਜਦੋ ਓਹ ਕੰਮ ਤੇ ਗਈ ਹੋਈ ਸੀ ਤਾ ਉਸਦੇ ਸ਼ਰਾਬੀ ਘਰਵਾਲੇ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੇ ਮੁੰਡੇ ਨੂੰ ਮਚਦੀ ਅੱਗ ਵਿਚ ਸੁੱਟ ਦਿੱਤਾ ਜਿਸਨੂ ਉਸਦੀ ਭੈਣ ਨੇ ਬਾਹਰ ਕੱਢਕੇ ਬਚਾ ਲਿਆ । ਅਤੇ ਉਸਨੇ ਸਰਕਾਰੀ ਹਸਪਤਾਲ ਵਿਚ ਦਾਖਿਲ ਕਰਵਾਇਆ ਉਸਨੇ ਦੱਸਿਆ ਕੀ ਉਸਦਾ ਪਤੀ ਡਰਾਇਵਰੀ ਕਰਦਾ ਹੈ ਤੇ ਜਿੰਨੇ ਵੀ ਪੈਸੇ ਕਮਾਉਂਦਾ ਹੈ, ਘਰ ਦੇਣ ਦੀ ਬਜਾਏ ਉਸ ਦੀ ਸ਼ਰਾਬ ਪੀ ਲੈਂਦਾ ਹੈ। ਜਦੋਂ ਉਹ ਪਤੀ ਨੂੰ ਰੋਕਦੀ ਹੈ ਤਾਂ ਉਹ ਬੱਚਿਆਂ ਦੀ ਕੁੱਟਮਾਰ ਕਰਦਾ ਹੈ। ਉਸ ਨੇ ਕਿਹਾ ਕਿ ਉਹ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਕਰਨ ਲਈ ਲੋਕਾਂ ਦੇ ਘਰਾਂ ‘ਚ ਕੰਮ ਕਰਦੀ ਹੈ। ਅੱਜ ਵੀ ਓਹ ਸਵੇਰੇ ਕਿਸੇ ਦੇ ਘਰ ਦਾ ਕੰਮ ਕਰਨ ਗਈ ਹੋਈ ਸੀ। ਮਗਰੋਂ ਬੱਚੇ ਅੱਗ ਸੇਕ ਰਹੇ ਸੀ ਤਾਂ ਇਸ ਦੌਰਾਨ ਉਸ ਦੇ ਪਤੀ ਨੇ ਕਿਸੇ ਗੱਲ ਤੋਂ ਗੁੱਸੇ ‘ਚ ਆ ਕੇ ਲੜਕੇ ਕੁਨਾਲ ਨੂੰ ਮੱਚਦੀ ਅੱਗ ‘ਚ ਸੁੱਟ ਦਿੱਤਾ। ਘਰ ਵਿਚ ਮੌਜੂਦ ਉਸ ਦੀ ਲੜਕੀ ਨੇ ਆਪਣੇ ਭਰਾ ਨੂੰ ਅੱਗ ਚੋਂ ਬਚਾਇਆ ਪਰ ਉਹ ਮਾਮੂਲੀ ਝੁਲਸ ਗਿਆ। ਲੜਕੇ ਦੀ ਮਾਤਾ ਨੇ ਕਿਹਾ ਕਿ ਉਹ ਆਪਣੇ ਪਤੀ ਦੇ ਖਿਲਾਫ ਕਾਰਵਾਈ ਕਰਾਉਣ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਏਗੀ ਤਾਂ ਜੋ ਉਹ ਅੱਗੇ ਤੋਂ ਅਜਿਹੀ ਹਰਕਤ ਨਾ ਕਰ ਸਕੇ ।