• Mon. Oct 7th, 2024

ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਸੰਪਾਦਕ ਨੂੰ ਲੱਗਾ ਗਹਿਰਾ ਸਦਮਾ ਜੀਜੇ ਦਾ ਹੋਇਆ ਦਿਹਾਂਤ

ByJagraj Gill

May 25, 2020

ਬਿਲਾਸਪੁਰ 25 ਮਈ (ਕੁਲਦੀਪ ਗੋਹਲ) ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਮੁੱਖ ਸੰਪਾਦਕ ਅਤੇ ਸਮਾਜ ਸੇਵੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਜੀਜਾ ਅਮਰੀਕ ਸਿੰਘ ਚੀਮਾ ਦਾ ਦਿਹਾਂਤ ਹੋ ਗਿਆ ਇਸ ਦੁੱਖ ਦੀ ਘੜੀ ਵਿੱਚ ਰਾਜਨੀਤਕ ਪਾਰਟੀਆਂ ਅਤੇ ਸਮਾਜ ਸੇਵੀ ਤੇ ਸੱਭਿਆਚਾਰ ਕਲੱਬਾਂ ਦੇ ਨੁਮਾਇੰਦਿਆਂ ਨੇ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਮੁੱਖ ਸੰਪਾਦਕ ਅਤੇ ਸਮਾਜ ਸੇਵੀ ਬਲਵਿੰਦਰ ਸਿੰਘ ਧਾਲੀਵਾਲ ਅਤੇ ਚੀਮਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਇਸ ਨਾਜ਼ੁਕ ਘੜੀ ਵਿੱਚ ਧਾਲੀਵਾਲ ਅਤੇ ਚੀਮਾਂ ਪਰਿਵਾਰ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਿਆਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ. ਦਲਜੀਤ ਕੌਰ. ਗਾਇਕ ਗੁਰਮੀਤ ਮੀਤ. ਰਣਜੀਤ ਮਣੀ. ਨਿਰਮਲ ਮਾਹਲਾ ਸੰਗਰੂਰ. ਮੰਚ ਸੰਚਾਲਕ ਕੁਲਵੰਤ ਉਪਲੀ. ਜਸ ਗੁਰਾਇਆ. ਅੰਗਰੇਜ ਮੱਲ੍ਹੀ. ਕਿਰਨਪਾਲ ਗਾਗਾ. ਸਾਹਿਤਕਾਰ ਰਾਮਫਲ ਰਾਜਲਹੇੜੀ. ਸੰਗੀਤਕਾਰ ਬਾਬਾ ਰਣਜੀਤ ਸਿੰਘ. ਕੁਲਦੀਪ ਚੋਬਰ. ਸਮਾਜ ਸੇਵੀ ਐਡਵੋਕੇਟ ਗੋਰਵ ਗੋਇਲ. ਚੈਅਰਮੈਨ ਗੁਰਸੰਤ ਭੁਟਾਲ. ਠੇਕੇਦਾਰ ਤਰਸੇਮ ਸਿੰਗਲਾ ਜਖੇਪਲ. ਪੱਤਰਕਾਰ ਮੇਜਰ ਸਿੰਘ ਜਖੇਪਲ. ਵਾਰ ਐਸੋਸੀਏਸ਼ਨ ਮੂਨਕ ਦੇ ਪ੍ਰਧਾਨ ਅਨਿਲ ਕੁਮਾਰ ਗਰਗ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਲਹਿਰਾਂ ਗਾਗਾ ਨੇ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਮੁੱਖ ਸੰਪਾਦਕ ਅਤੇ ਸਮਾਜ ਸੇਵੀ ਬਲਵਿੰਦਰ ਸਿੰਘ ਧਾਲੀਵਾਲ ਅਤੇ ਚੀਮਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੋੜਾ ਦੇ ਗਏ ਅਮਰੀਕ ਸਿੰਘ ਚੀਮਾ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *