• Fri. Dec 13th, 2024

ਲਾਡੀ ਢੋਸ ਨੇ ਧਰਮਕੋਟ ਦੇ ਦੁਕਾਨਦਾਰਾਂ ਕੀਤਾ ਰਾਬਤਾ ਕਾਇਮ

ByJagraj Gill

Aug 7, 2021

ਦੁਕਾਨਦਾਰਾਂ ਨਾਲ ਰਾਬਤਾ ਕਾਇਮ ਕਰਨ ਸਮੇਂ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਸਮਰਥਕ

 

ਧਰਮਕੋਟ

(ਜਗਰਾਜ ਸਿੰਘ ਗਿੱਲ,ਰਿਕੀ ਕੈਲਵੀ )

ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਅੱਜ ਸਥਾਨਕ ਸ਼ਹਿਰ ਦੇ ਦੁਕਾਨਦਾਰਾਂ ਨਾਲ ਰਾਬਤਾ ਕਾਇਮ ਕਰਦਿਆਂ ਹਰ ਦੁਕਾਨ ਉਪਰ ਜਾ ਕੇ ਜਿਥੇ ਆਮ ਆਦਮੀ ਪਾਰਟੀ ਦੀਆਂ ਵੱਖ ਵੱਖ ਲੋਕ ਭਲਾਈ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ, ਉਥੇ ਉਹਨਾ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕੀਤੇ ਜਾਣ ਸਬੰਧੀ ਵੀ ਵਿਸਥਾਰ ਸਹਿਤ ਦੱਸਿਆ | ਉਹਨਾ ਕਿਹਾ ਕਿ ਪੰਜਾਬ ਦੀ ਸੱਤਾ ਵਿਚ ਆਉਣ ਵਾਲੀ ਹਰ ਸਰਕਾਰ ਨੇ ਜਿਥੇ ਪੰਜਾਬ ਦੇ ਖਜਾਨੇ ਨੂੰ ਪੂਰੀ ਤਰਾਂ ਲੁਟਿਆ, ਉਥੇ ਹਰ ਚੋਣ ਦੰਗਲ ਦੌਰਾਨ ਝੂਠੇ ਵਾਅਦਿਆਂ ਨਾਲ ਸੱਤਾ ਹਾਸਿਲ ਕੀਤੀ ਪ੍ਰੰਤੂ ਜਦ ਤੋਂ ਆਮ ਆਦਮੀ ਪਾਰਟੀ ਹੋਂਦ ਵਿਚ ਆਈ ਹੈ, ਤਦ ਤੋਂ ਜੋ ਵਾਅਦੇ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਲੋਕਾਂ ਨਾਲ ਉਹ ਪੂਰੇ ਕੀਤੇ | ਉਹਨਾ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੰਭਾਲਣ ਲਈ ਦੇਣਾ ਚਾਹੀਦਾ ਹੈ ਤਾਂ ਜੋ ਜਿਥੇ ਪੰਜਾਬ ਵਾਸੀ ਹਰ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਆਉਣ ਵਾਲੇ ਪੰਜਾਂ ਸਾਲਾਂ ਵਿਚ ਨਿਕਲਣਗੇ, ਉਥੇ ਪੰਜਾਬ ਵਿਕਾਸ ਦੀਆਂ ਨਵੀਆਂ ਪੁਲਾਘਾਂ ਪੁਟੇਗਾ | ਸਥਾਨਕ ਕਸਬੇ ਦੇ ਦੁਕਾਨਦਾਰਾਂ ਵੱਲੋਂ ਵੀ ਲਾਡੀ ਢੋਸ ਦਾ ਭਰਵਾਂ ਸੁਆਗਤ ਕਰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਤਵੀਰ ਸਿੰਘ ਸੱਤੀ ਜਲਾਲਾਬਾਦ, ਅਮਨ ਪੰਡੋਰੀ, ਲਛਮਣ ਸਿੰਘ ਸਿੱਧੂ, ਸਤਨਾਮ ਸਿੰਘ ਕੈਲਾ, ਅਸ਼ੋਕ ਕੁਮਾਰ ਖੁੱਲਰ, ਪਵਨ ਰੇਲੀਆ, ਮੁਕੰਦ ਸਿੱਧੂ, ਡਾ. ਗੁਰਮੀਤ ਸਿੰਘ, ਡਾ. ਅਮਿ੍ਤਪਾਲ ਸਿੰਘ, ਹੈਪੀ ਬਲਾਕ ਪ੍ਰਧਾਨ ਐਸਸੀ ਵਿੰਗ, ਪ੍ਰੀਤ ਜਲਾਲਾਬਾਦ, ਗੁਰਚਰਨ ਗੁਰੀ ਲੋਹਗੜ, ਮਹਿਤਾਬ ਲਾਡੀ, ਪ੍ਰੇਮ ਬੱਗੇ, ਮਨਦੀਪ ਸਿੰਘ ਮਨੀ, ਪਰਮਜੀਤ ਬੱਡੂਵਾਲ, ਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਸਮਰਥਕ ਹਾਜਰ ਸਨ |

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *