• Thu. Sep 12th, 2024

ਰਣਸੀਹ ਕਲਾਂ ਦੇ ਸਾਬਕਾ ਸਰਪੰਚ ਕਾਮਰੇਡ ਗੁਰਦਿਆਲ ਸਿੰਘ ਦਾ ਹੋਇਆ ਦਿਹਾਂਤ

ByJagraj Gill

Feb 6, 2020

ਨਿਹਾਲ ਸਿੰਘ ਵਾਲਾ 6 ਫਰਵਰੀ ( ਡਾ ਕੁਲਦੀਪ ਸਿੰਘ ਮਿੰਟੂ ਖੁਰਮੀ ਹਿੰਮਤਪੁਰਾ) ਮੋਗਾ ਜਿਲ੍ਹਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਸੀ ਪੀ ਆਈ ਆਗੂ ਅਤੇ ਪਿੰਡ ਰਣਸੀਹ ਕਲਾਂ ਦੇ ਸਾਬਕਾ ਸਰਪੰਚ ਕਾਮਰੇਡ ਗੁਰਦਿਆਲ ਸਿੰਘ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਸਨ, ਉਹਨਾਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਗਿਆ ਇਸ ਸਮੇਂ ਸੀ ਪੀ ਆਈ ਵੱਲੋਂ ਜਿਲ੍ਹਾ ਸਕੱਤਰ ਕੁਲਦੀਪ ਭੋਲਾ, ਬਲਾਕ ਨਿਹਾਲ ਸਿੰਘ ਵਾਲਾ ਵੱਲੋਂ ਕਾਮਰੇਡ ਜਗਜੀਤ ਸਿੰਘ ਨੇ ਸਾਥੀ ਜੀ ਦੇਹ ਤੇ ਲਾਲ ਝੰਡਾ ਪਾ ਕੇ ਅੰਤਿਮ ਵਿਦਾਇਗੀ ਦਿੱਤੀ, ਇਹ ਸਮੇਂ ਨੌਜਵਾਨ ਭਾਰਤ ਸਭਾ ਵੱਲੋਂ ਸੁਖਜਿੰਦਰ ਮਹੇਸਰੀ, ਐੱਸ ਐਮ ਓ ਇੰਦਰਵੀਰ ਗਿੱਲ, ਕਾਮਰੇਡ ਜਗਜੀਤ ਸਿੰਘ, ਕਾਮਰੇਡ ਮਹਿੰਦਰ ਸਿੰਘ,ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ, ਕਾਮਰੇਡ ਚਿਰੰਜੀ ਲਾਲ, ਕਾਮਰੇਡ ਮੰਗਤ ਰਾਏ, ਸਿਕੰਦਰ ਸਿੰਘ ਮਧੇਕੇ,ਸਵਰਨ ਸਿੰਘ ਕੈਨੇਡਾ , ਜਸਪਾਲ ਸਿੰਘ ਬਲਾਕ ਸੰਮਤੀ ਮੈਂਬਰ, ਹਰਮੇਲ ਉਭਾ ਮਾਨਸਾ, ਸਰਪੰਚ ਪ੍ਰੀਤਇੰਦਰ ਪਾਲ ਮਿੰਟੂ, ਜਥੇਦਾਰ ਬੂਟਾ ਸਿੰਘ, ਲੇਖਕ ਗੁਰਚਰਨ ਪਬਰਾਲੀ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਵੱਲੋਂ ਇੰਦਰਜੀਤ ਗਰਗ ਜੌਲੀ, ਸਾਧੂ ਸਿੰਘ ਬਰਾੜ ਡੀ ਪੀ, ਲੇਖ਼ਕ ਮੇਜਰ ਸਿੰਘ ਐਮ ਏ,ਸਤਪਾਲ ਭੋਲਾ ਕਿਤਾਬਾਂ ਵਾਲੇ, ਕਾਮਰੇਡ ਬੁੱਗਰ ਸਿੰਘ ਮਾਣੂਕੇ,ਕਾਮਰੇਡ ਰਾਮ ਸਿੰਘ ਮਾਣੂਕੇ, ਲੇਖਕ ਸੁਖਵਿੰਦਰ ਸਿੰਘ ਸ਼ਾਂਤ, ਪਾਲੀ ਖਾਈ, ਹਰਜਿੰਦਰ ਜੱਸਲ, ਰਘਵੀਰ ਸਿੰਘ, ਬਲਾਕ ਸੰਮਤੀ ਮੈਂਬਰ ਮੁਖਤਿਆਰ ਸਿੰਘ ਧੂੜਕੋਟ, ਮਾਸਟਰ ਰਾਜਿੰਦਰ ਤਖਤਪੁਰਾ, ਰਾਜਪਾਲ ਸਿੰਘ ਰੋਹਤਾ, ਟਰਾਂਸਪੋਰਟ ਯੂਨੀਅਨ ਆਗੂ ਸਤਵੰਤ ਸਿੰਘ ਖੋਟੇ ਨੇ ਮਰਹੂਮ ਆਗੂ ਗੁਰਦਿਆਲ ਸਿੰਘ ਦੇ ਬੇਟਿਆਂ ਕਾਮਰੇਡ ਸੁਖਦੇਵ ਭੋਲਾ, ਟਹਿਲ ਸਿੰਘ, ਸਰਬਜੀਤ ਸਿੰਘ ਏਸ਼ੀਆਂ ਪ੍ਰੈਸ ਵਾਲੇ ਨੇ ਦੁੱਖ ਦਾ ਇਜ਼ਹਾਰ ਕੀਤਾ ਆਗੂਆਂ ਨੇ ਬੋਲਦਿਆਂ ਕਿਹਾ ਕਿ ਸਰਪੰਚ ਗੁਰਦਿਆਲ ਸਿੰਘ ਜੀ ਦੇ ਜਾਣ ਨਾਲ ਇੱਕ ਸ਼ਾਨਦਾਰ ਜੁੱਗ ਦਾ ਅੰਤ ਹੋ ਗਿਆ, ਕਾਮਰੇਡ ਗੁਰਦਿਆਲ ਸਿੰਘ ਨਮਿਤ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 14 ਫਰਵਰੀ ਦਿਨ ਸ਼ੁਕਰਵਾਰ ਨੂੰ ਪਾਏ ਜਾਣਗੇ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *