ਮੁੱਲਾਂਪੁਰ ਦਾਖਾ (ਜਸਵੀਰ ਪੁੜੈਣ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਵਿਖੇ ਜੂਨ ਮਹੀਨੇ ਵਿੱਚ ਲੱਗਿਆ ਸਮਰ ਕੈਂਪ ਨਵੀਂ ਤਕਨਾਲੋਜੀ ਅਤੇ ਵਿਰਸੇ ਨੂੰ ਯਾਦ ਕਰਾਉਂਦਾ ਹੋਇਆ ਖ਼ੁਦ ਯਾਦਗਾਰੀ ਬਣ ਗਿਆ । ਇਸ ਵਿੱਚ ਗੁਰਬਾਣੀ ਕੰਠ, ਯੋਗਾ ,ਕਾਰਡ – ਮੇਕਿੰਗ, ਸਟੋਨ ਅਤੇ ਲੈਂਡ ਆਰਟ, ਥੀਮਕ ਮਾਡਲਿੰਗ, ਰੋਲ-ਪਲੇਅ, ਡਾਂਸ, ਸੁਲੇਖ, ਮਹਿੰਦੀ,
ਕੰਪਿਊਟਰ ਟਾਈਪਿੰਗ ਆਦਿ ਦੇ ਮੁਕਾਬਲੇ ਜਿੱਥੇ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੇ ਹਾਣੀ ਬਣਾਉਣ ਵਿੱਚ ਸਹਾਈ ਸਾਬਤ ਹੋਏ ਉੱਥੇ ਹੀ ਵਿਰਾਸਤੀ ਪ੍ਰਦਰਸ਼ਨੀ ਨੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਅਤੇ ਜੜ੍ਹਾਂ ਨਾਲ਼ ਜੋੜਨ ਦਾ ਕੰਮ ਕੀਤਾ । ਸਲੀਕੇ ਨਾਲ ਸਬੰਧਤ ਚਾਰਟ ਮੁਕਾਬਲਾ ਵੀ ਕਰਾਇਆ ਗਿਆ । ਵਾਤਾਵਰਣ ਨਾਲ਼ ਸੰਬੰਧਤ ਰੋਲ ਪਲੇਅ ਵਿੱਚ ਚਲੰਤ ਮਸਲਿਆਂ ਨੂੰ ਉਜਾਗਰ ਕੀਤਾ ਗਿਆ। ਵੱਖ – ਵੱਖ ਗਤੀਵਿਧੀਆਂ ਅਤੇ ਆਨਲਾਈਨ ਪ੍ਰਸ਼ਨੋਤਰੀ ਵਿੱਚੋਂ ਸਰਵੋਤਮ ਪ੍ਰਦਰਸ਼ਨ ਕਰਨ ਲਈ ਦਸਵੀਂ ਜਮਾਤ ਦੀ ਵਿਦਿਆਰਥਣ ਮਧੂ ਨੂੰ ਬੈਸਟ ਪ੍ਰਫ਼ਾਰਮਰ ਚੁਣਿਆ ਗਿਆ ਜਦੋਂ ਕਿ ਛੇਵੀਂ ਜਮਾਤ ਦਾ ਲਵਜੀਤ ਸਿੰਘ ਦੂਸਰੇ ਅਤੇ ਅੱਠਵੀਂ ਜਮਾਤ ਦੀ ਕ੍ਰਿਸ਼ਟੀ ਤੀਸਰੇ ਸਥਾਨ ਤੇ ਰਹੇ । ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀ, ਮੈਡਲ ਅਤੇ ਮਨਮੋਹਕ ਇਨਾਮਾਂ ਨਾਲ਼ ਸਨਮਾਨਿਤ ਕੀਤਾ ਗਿਆ । ਮੈਡਮ ਗੁਰਿੰਦਰ ਕੌਰ ਵੱਲੋਂ ਮਾਪਿਆਂ ਨਾਲ ਰਾਬਤਾ ਬਣਾਉਂਦੇ ਹੋਏ ਉਨ੍ਹਾਂ ਨੂੰ ਵੀ ਸਨਮਾਨ ਦਿੱਤਾ ਗਿਆ । । ਮੈਡਮ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ, ਕੁਮਾਰੀ ਰਵਨੀਤ ਕੌਰ,ਸ੍ਰੀਮਤੀ ਮਨਜੀਤ ਕੌਰ, ਗੁਰਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਪ੍ਰੀਤ ਸਾਹਨੀ ਸ੍ਰੀ ਸੰਦੀਪ ਸਿੰਘ, ਹਰਮੇਲ ਸਿੰਘ, ਬੇਅੰਤ ਕੌਰ, ਨਿਧੀ ਅਹੂਜਾ, ਰਮਨਦੀਪ ਕੌਰ ਤੇ ਰਾਜਵਿੰਦਰ ਸਿੰਘ ਸਮੇਤ ਹਾਜ਼ਰ ਸਕੂਲ ਸਟਾਫ਼ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਮਾਪਿਆਂ ਦਾ ਧੰਨਵਾਦ ਕੀਤਾ।