ਮੋਗਾ, 29 ਸਤੰਬਰ(ਅਜ਼ਦ)
ਬੀਤੇ ਐਤਵਾਰ ਨੂੰ ਸਰਾਫਾ ਬਾਜਾਰ ਵਿਖੇ ਕਾਰੀਗਰ ਪਾਸੋ ਤਿੰਨ ਨਕਾਬਪੋਸ਼ ਨੋਜਵਾਨਾਂ ਵੱਲੋ ਹਥਿਆਰ ਦੀ ਨੋਕ ਤੇ 8 ਤੋਲੇ ਸੋਨਾ ਉਸਦੀ ਦੁਕਾਨ ਵਿੱਚੋਂ ਖੋਹ ਕੀਤੀ ਗਈ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 169 ਮਿਤੀ 27-09-2020 ਅ/ਧ 392,34 ਭ:ਦ: 25,27-54-59 ਅਸਲਾ ਐਕਟ ਥਾਣਾ ਸਿਟੀ ਸਾਊਥ ਮੋਗਾ ਦਰਜ ਰਜਿਸਟਰ ਕੀਤਾ ਗਿਆ। ਜਿਸ ਤੇ ਬਰਜਿੰਦਰ ਸਿੰਘ ਉਪ ਕਪਤਾਨ ਪੁਲਿਸ (ਸਿਟੀ ਮੋਗਾ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸ.ਆਈ ਸੰਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਸਾਉਥ ਮੋਗਾ ਵੱਲੋ ਆਪਣੀ ਟੀਮ ਨਾਲ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ਤੇ ਮੁੱਕਦਮਾ ਦੇ ਦੋਸ਼ੀਆਨ ਦਾ ਸੁਰਾਗ ਲਗਾਇਆ ਗਿਆ ਅਤੇ ਇਹ ਵਾਰਦਾਤ ਕਰਨ ਸਬੰਧੀ ਰਣਜੀਤ ਸਿੰਘ ਉਰਫ ਰਮਨਾ ਪੁੱਤਰ ਹਰਨੇਕ ਸਿੰਘ ਵਾਸੀ ਖੁਖਰਾਣਾ, ਹਰਪ੍ਰੀਤ ਸਿੰਘ ਉਰਫ ਲੱਖਾ ਪੁੱਤਰ ਗੁਰਤੇਜ ਸਿੰਘ ਵਾਸੀ ਖੁਖਰਾਣਾ , ਲੱਖੇ ਦਾ ਰਿਸ਼ਤੇਦਾਰ ਲੜਕਾ ਸੰਭੂ, ਰਾਜਨ ਪੁੱਤਰ ਸੁੰਦਰ ਲਾਲ ਵਾਸੀ ਗਿੱਲ ਰੋਡ ਗਲੀ ਨੰਬਰ 2 ਮਕਾਨ ਨੰਬਰ 170 ਵਿਸ਼ਵਕਰਮਾ ਨਗਰ ਮੋਗਾ ਦੀ ਸਨਾਖਤ ਹੋਈ। ਜਿਸ ਤੇ ਰਣਜੀਤ ਸਿੰਘ ਉਰਫ ਰਮਨਾ ਅਤੇ ਰਾਜਨ ਵਾਸੀ ਮੋਗਾ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਖੋਹ ਕੀਤਾ ਸੋਨਾ ਬ੍ਰਾਮਦ ਕੀਤਾ ਗਿਆ ਹੈ ਅਤੇ ਰਿਵਾਲਵਰ 32 ਬੋਰ ਸਮੇਤ 4 ਜਿੰਦਾ ਰੋਦ 32 ਬੋਰ ਬ੍ਰਾਮਦ ਕੀਤਾ ਗਿਆ ਹੈ ਜੋ ਕਿ ਇਹ ਰਿਵਾਲਵਰ ਦੋਸ਼ੀ ਰਣਜੀਤ ਸਿੰਘ ਦੇ ਪਿਤਾ ਹਰਨੇਕ ਸਿੰਘ ਦਾ ਲਾਇਸੰਸੀ ਰਿਵਾਲਵਰ ਹੈ।
ਉਪਰੋਕਤ ਕੇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਸਬੰਧੀ ਰੇਕੀ ਰਾਜਨ ਵਾਸੀ ਮੋਗਾ ਨੇ ਦੋਸ਼ੀਆਨ ਰਣਜੀਤ ਸਿੰਘ ਉਰਫ ਰਮਨਾ, ਹਰਪ੍ਰੀਤ ਸਿੰਘ ਉਰਫ ਲੱਖਾ ਅਤੇ ਲੱਖਾ ਦਾ ਰਿਸ਼ਤੇਦਾਰ ਲੜਕਾ ਸੰਭੂ ਨੂੰ ਕਰਵਾਈ ਸੀ ਕਿਉਕਿ ਰਾਜਨ ਕਰੀਬ 4-5 ਸਾਲ ਗੁਲਸ਼ਨ ਜਿਵੇਲਰਜੀ ਸਰਾਫਾ ਬਾਜਾਰ ਵਿੱਚ ਕੰਮ ਕਰਦਾ ਰਿਹਾ ਹੈ ਜਿਸ ਨੂੰ ਇਸ ਕੰਮ ਬਾਰੇ ਭੇਦ ਸੀ। ਪੁੱਛਗਿੱਛ ਦੌਰਾਨ ਦੋਸ਼ੀ ਰਣਜੀਤ ਸਿੰਘ ਉਰਫ ਰਮਨਾ ਨੇ ਹੋਰ ਵੀ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਕਬੂਲਿਆ ਹੈ ਅਤੇ ਇਸ ਦਾ ਸਾਥੀ ਦੋਸ਼ੀ ਹਰਪ੍ਰੀਤ ਸਿੰਘ ਉਰਫ ਲੱਖਾ ਪੁੱਤਰ ਗੁਰਤੇਜ ਸਿੰਘ ਵਾਸੀ ਖੁਖਰਾਣਾ ਵੀ ਇਸ ਨਾਲ ਲੁੱਟਾਂ ਖੋਹਾ ਦੀਆਂ ਵਾਰਦਾਤਾ ਵਿੱਚ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਮੁੱਕਦਮਾ ਹਜਾ ਵਿੱਚ ਦੋ ਦੋਸ਼ੀਆਨ ਹਰਪ੍ਰੀਤ ਸਿੰਘ ਉਰਫ ਲੱਖਾ ਅਤੇ ਇਸ ਦੇ ਰਿਸ਼ਤੇਦਾਰ ਸ਼ੰਬੂ ਦੀ ਗ੍ਰਿਫ਼ਤਾਰੀ ਬਾਕੀ ਹੈ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਇਕਲ ਬ੍ਰਾਮਦ ਕਰਨਾ ਬਾਕੀ ਹੈ। ਮੁੱਕਦਮਾ ਦੀ ਤਫਤੀਸ਼ ਵੀ ਜਾਰੀ ਹੈ।ਗ੍ਰਿਫਤਾਰ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾ ਪਾਸੋ ਹੋਰ ਵੀ ਕੀਤੀਆਂ ਗਈਆਂ ਵਾਰਦਾਤਾ ਬਾਰੇ ਪੁੱਛਗਿੱਛ ਕੀਤੀ ਜਾਵੇਗੀ ।