ਮੈਡੀਕਲ ਸਟੋਰ ‘ਤੇ ਚੋਰੀ ਦੇ ਇੱਕ ਦੋਸ਼ੀ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫਤਾਰ

ਮੋਗਾ, 29 ਸਤੰਬਰ (ਮਿੰਟੂ ਖੁਰਮੀ ਕੁਲਦੀਪ ਗੋਹਲ) ਮਿਤੀ 29 ਸਤੰਬਰ ਨੂੰ ਸਵੇਰੇ ਕਰੀਬ 4 ਵਜੇ ਗੁਰੂ ਅਰਜਨ ਦੇਵ ਨਗਰ ਮੋਗਾ ਨੇੜੇ ਗੁਰਦੁਆਰਾ ਮਾਈ ਜਾਨਕੀ ਵਿਖੇ ਗੁਰੂ ਨਾਨਕ ਮੋਦੀਖਾਨਾ ਮੈਡੀਕਲ ਸਟੋਰ ਤੋਂ ਨਾਮਲੂਮ ਵਿਅਕਤੀਆਂ ਨੇ ਚੋਰੀ ਕਰ ਲਈ ਸੀ। ਜੋ ਦੁਕਾਨ ਪਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਤੋਂ ਇਹਨਾ ਦੀ ਪਹਿਚਾਣ ਸਾਹਿਲ ਪੁੱਤਰ ਬਲੀ ਹਲਵਾਈ ਵਾਸੀ ਸਾਧਾਂ ਵਾਲੀ ਬਸਤੀ ਮੋਗਾ , ਧੰਮੀ ਉਰਫ ਧਰਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲਾਲ ਸਿੰਘ ਰੋਡ ਮੋਗਾ ਅਤੇ ਭੀਮਾ ਪੁੱਤਰ ਜਰਨੈਲ ਸਿੰਘ ਵਾਸੀ ਸਾਧਾ ਵਾਲੀ ਬਸਤੀ ਮੋਗਾ ਵੱਜੋ ਹੋਈ ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਅਤੇ ਕਪਤਾਨ ਪੁਲਿਸ (ਆਈ) ਜੀ ਸ੍ਰੀ ਜਗਤਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਸਾਉਥ ਮੋਗਾ ਦੀ ਟੀਮ ਵੱਲੋ ਇਸ ਮੁੱਕਦਮਾ ਦੇ ਇੱਕ ਦੋਸ਼ੀ ਸਾਹਿਲ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੀ ਭਾਨ, ਲੈਪਟਾਪ ਅਤੇ ਸ਼ਟਰ ਭੰਨਣ ਲਈ ਵਰਤੇ ਗਏ ਔਜਾਰ ਰਾਡ ਅਤੇ ਪੇਚਕਸ ਬ੍ਰਾਮਦ ਕੀਤੇ ਗਏ ਹਨ। ਬਾਕੀ ਦੋਸ਼ੀਆਨ ਦੀ ਭਾਲ ਜਾਰੀ ਹੈ।

Leave a Reply

Your email address will not be published. Required fields are marked *