• Sun. Sep 15th, 2024

ਬੇਰੁਜ਼ਗਾਰ ਅਧਿਆਪਕਾਂ ਉੱਪਰ ਲਾਠੀਚਾਰਜ ਸਾਬਤ ਕਰਦਾ ਹੈ ਕਿ ਕੈਪਟਨ ਇੱਕ ਫੇਲ੍ਹ ਮੁੱਖ ਮੰਤਰੀ ਹੈ -ਗੁਰਵਿੰਦਰ ਸਿੰਘ

ByJagraj Gill

Mar 9, 2020

ਨਿਹਾਲ ਸਿੰਘ ਵਾਲਾ, 9 ਮਾਰਚ ( ਚਮਕੌਰ ਸਿੰਘ ਲੋਪੋਂ )ਅੱਜ ਦਫ਼ਤਰ ਵਿੱਚ ਗੱਲਬਾਤ ਕਰਦਿਆਂ ਗੁਰਵਿੰਦਰ ਸਿੰਘ ਡਾਲਾ ਨੇ ਕਿਹਾ ਕਿ ਜਿੱਥੇ ਇੱਕ ਪੜ੍ਹੇ ਲਿਖੇ ਵਰਗ ਨਾਲ ਬੈਠ ਕੇ ਗੱਲਬਾਤ ਨੂੰ ਸੁਲਝਾਇਆ ਜਾ ਸਕਦਾ ਹੈ ਉੱਥੇ ਉਨ੍ਹਾਂ ਉਪਰ ਅਣਮਨੁੱਖੀ ਅਤੇ ਕਾਇਰਾਨਾ ਵਤੀਰਾ ਵਰਤ ਕੇ ਕੈਪਟਨ ਅਮਰਿੰਦਰ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੈ ।ਅਧਿਆਪਕ ਸਾਡੇ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ ਨੂੰ ਸਾਡੇ ਭਵਿੱਖ ਨੂੰ ਸੁਨਹਿਰਾ ਬਣਾਉਂਦੇ ਹਨ। ਬੜੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਅਤੇ ਹੋਰ ਕਈ ਸਾਰੀਆਂ ਮੰਗਾਂ ਲਟਕਦੀਆਂ ਆ ਰਹੀਆਂ ਹਨ ਜੋ ਨਾ ਪਿਛਲੀ ਅਕਾਲੀ ਸਰਕਾਰ ਅਤੇ ਨਾ ਹੀ ਕਾਂਗਰਸ ਸਰਕਾਰ ਨੇ ਸੁਲਝਾਈਆਂ ਹਨ ।ਉਨ੍ਹਾਂ ਕਿਹਾ ਕਿ ਜਿੱਥੇ ਕੇਜਰੀਵਾਲ ਸਰਕਾਰ ਦਿੱਲੀ ਦੇ ਵਿੱਚ ਅਧਿਆਪਕਾਂ ਨੂੰ ਵਿਦੇਸ਼ ਵਿੱਚ ਟਰੇਨਿੰਗ ਲੈਣ ਅਤੇ ਸਕੂਲਾਂ ਦੇ ਪ੍ਰਬੰਧ ਨੂੰ ਊਚੇਚਾ ਬਣਾਉਣ ਅਤੇ ਉਨ੍ਹਾਂ ਦੀ ਭਰਤੀ ਨੂੰ ਪਹਿਲ ਦੇ ਆਧਾਰ ਤੇ ਹੱਲ ਕਰ ਰਹੇ ਹਨ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਗੱਲਬਾਤ ਕਰਨ ਆਏ ਅਧਿਆਪਕਾਂ ਉੱਪਰ ਲਾਠੀਚਾਰਜ ਦਾ ਹੁਕਮ ਦੇ ਦਿੰਦੇ ਹਨ ਜੋ ਕਿ ਇਕ ਅਨਮਨੁੱਖੀ ਵਤੀਰਾ ਹੈ ਇਸ ਘਟੀਆ ਵਤੀਰੇ ਦਾ ਜਵਾਬ ਅਧਿਆਪਕ ਵਰਗ ਅਤੇ ਬਾਕੀ ਸਾਰੇ ਵੋਟਰ 2022 ਬਾਈ ਦੀਆਂ ਵਿਧਾਨ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਕੈਪਟਨ ਸਰਕਾਰ ਨੂੰ ਮੁਦੇ ਮੂੰਹ ਸਿੱਟ ਕੇ ਜਵਾਬ ਦੇਣਗੇ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸਮੇਂ ਕਿਸੇ ਵੀ ਵਰਗ ਉੱਪਰ ਲਾਠੀਚਾਰਜ ਨਹੀਂ ਕੀਤਾ ਜਾਵੇਗਾ ਬਲਕਿ ਉਨ੍ਹਾਂ ਦੀਆਂ ਸਮੱਸਿਆ ਨੂੰ ਬੈਠ ਕੇ ਸੁਲਝਾਇਆ ਜਾਵੇਗਾ ਕਮੇਟੀਆਂ ਦਾ ਗਠਨ ਕਰਕੇ ਸਮੱਸਿਆਵਾਂ ਦੇ ਹੱਲ ਕੱਢੇ ਜਾਣਗੇ ਇਸ ਤਰ੍ਹਾਂ ਦਾ ਕੋਈ ਵੀ ਅਣਮਨੁੱਖੀ ਵਤੀਰਾ ਅਗਰ ਸਾਡੀ ਸਰਕਾਰ ਦੇ ਹੁੰਦੇ ਅਪਣਾਇਆ ਜਾਊਗਾ ਤਾਂ ਉਸੇ ਸਮੇਂ ਆਪਣੀ ਸਰਕਾਰ ਨੂੰ ਨਾਕਾਮ ਸਾਬਤ ਕਰਾਂਗੇ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *