ਮੋਗਾ 5 ਦਸੰਬਰ
(ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਮੋਗਾ ਜਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਰਜਿ ਮੋਗਾ ਸਿਟੀ ਵੱਲੋਂ ਨੂੰ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿਖੇ 30 ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 50 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।। ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਸਮਾਜ ਸੇਵਕਾ ਸ਼੍ਰੀਮਤੀ ਮਾਲਵਿਕਾ ਸੂਦ ਸੱਚਰ ( ਭੈਣ ਸੋਨੂ ਸੂਦ ,ਫਿਲਮੀ ਐਕਟਰ) ਵਾਸੀ ਮੋਗਾ ਸਨ।। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਕਿਹਾ ਕਿ ਜੇਕਰ ਉਸ ਵਾਹਿਗੁਰੂ ਨੇ ਸਾਨੂੰ ਸੇਵਾ ਕਰਨ ਦੇ ਕਾਬਲ ਬਣਾਇਆ ਹੈ ਤਾਂ ਸਾਨੂੰ ਲੋੜਵੰਦਾਂ ਅਤੇ ਬੇਸਹਾਰਾ ਬਜੁਰਗਾਂ ਦੀ ਸੇਵਾ ਸੰਭਾਲ ਕਰਨ ਤੋਂ ਪਿੱਛੇ ਨਹੀਂ ਹਟਨਾ ਚਾਹੀਦਾ ਅਤੇ ਆਪਣੀਆਂ ਖੁਸ਼ੀਆ ਉਹਨਾਂ ਨਾਲ ਸਾਂਝੀਆਂ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ,, ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ,, ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਮੰਨੀ ਗਈ ਹੈ।। ਇਸ ਆਸ਼ਰਮ ਵਿੱਚ ਮੈਂਨੂੰ ਪਹੁੰਚ ਕੇ ਮਨੁੱਖਤਾ ਦੀ ਸੇਵਾ ਕਰਦੇ ਹੋਏ ਦੇਖ ਕੇ ਅਤੇ ਬਜੁਰਗਾਂ ਨਾਲ ਵਾਰਤਾਲਾਪ ਕਰਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ।। ਅਸੀਂ ਵੀ ਹੁਣ ਇਸ ਬਿਰਧ ਆਸ਼ਰਮ ਨਾਲ ਜੁੜ ਕੇ ਬੇਸਹਾਰਾ ਬਜੁਰਗਾਂ ਦੀ ਸੇਵਾ ਸੰਭਾਲ ਵਿੱਚ ਆਪਣਾ ਵੱਧ ਤੋਂ ਵੱਧ ਸਮਾਂ ਅਤੇ ਯੋਗਦਾਨ ਪਾਉਂਦੇ ਰਹਾਂਗੇ।। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀਮਤੀ ਪਰਮਿੰਦਰ ਕੌਰ ਜਿਲਾ ਰੋਜ਼ਗਾਰ ਅਫਸਰ ਮੋਗਾ, ਐਡਵੋਕੇਟ ਹਰਸ਼ਦੀਪ ਸਿੰਘ, ਅਵਤਾਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਰੌਣੀ, ਬਰਮਵੀਰ ਸਿੰਘ ਥੰਮਣਵਾਲਾ ਅਤੇ ਹੈਪੀ ਮੋਗਾ ਸਨ,, ਜਿਨਾਂ ਨੂੰ ਮੁੱਖ ਮਹਿਮਾਨ ਵੱਲੋਂ ਚੰਗੀਆਂ ਸੇਵਾਵਾਂ ਨਿਭਾਉਣ ਸੰਬੰਧੀ ਸਨਮਾਨਿਤ ਵੀ ਕੀਤਾ ਗਿਆ।। ਇਸ ਮੌਕੇ ਤੇ ਬਿਰਧ ਆਸ਼ਰਮ ਦੇ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਨੇ ਕਿਹਾ ਕਿ ਕੋਈ ਵੀ ਸਮਾਜ ਸੇਵੀ ਸੰਸਥਾ ਨੂੰ ਇੱਕ ਵਿਅਕਤੀ ਨਹੀਂ ਚਲਾ ਸਕਦਾ,, ਇਹ ਟੀਮ ਵਰਕ ਹੁੰਦਾ ਹੈ ਅਤੇ ਇਹ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲਦੀਆਂ ਹਨ।। ਮੈਂ ਆਪਣੇ ਰੱਬ ਰੂਪੀ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਹੀ ਬੇਸਹਾਰਾ ਬਜੁਰਗਾਂ ਦੀ ਸੇਵਾ ਸੰਭਾਲ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ।। ਸਾਨੂੰ ਸਾਰਿਆਂ ਨੂੰ ਹੀ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।। ਅਤੇ ਨਾਲ ਹੀ ਇਹ ਵੀ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਆਪਣੀ ਜਿੰਦਗੀ ਬੁਰੇ ਹਲਾਤਾਂ ਵਿੱਚ ਬਤੀਤ ਕਰ ਰਿਹਾ ਹੈ ਤਾਂ ਸਾਡੇ ਧਿਆਨ ਵਿੱਚ ਲਿਆਓ ਤਾਂ ਜੋ ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਲਿਆ ਕੇ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾ ਸਕੇ,, ਕਿਉਂਕਿ ਸਾਡੀ ਟੀਮ ਬੇਸਹਾਰਾ ਦੀ ਮਦਦ ਕਰਨ ਲਈ 24 ਘੰਟੇ ਹਾਜਰ ਹੈ।। ਇਸ ਤੋਂ ਇਲਾਵਾ ਮੀਤਾ ਬਾਵਾ ਧੱਲੇਕੇ ਪ੍ਰਧਾਨ ,ਅਵਤਾਰ ਸਿੰਘ ਸੀਨੀਅਰ ਵਾਈਸ ਪ੍ਰਧਾਨ , ਡਾ ਗੁਰਬਚਨ ਸਿੰਘ ਵਾਈਸ ਪ੍ਰਧਾਨ ਅਤੇ ਨਰਿੰਦਰ ਕੌਰ ਮੁੱਖ ਸਲਾਹਕਾਰ ਨੇ ਇਸ ਸਮਾਗਮ ਵਿੱਚ ਪਹੁੰਚੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ।