ਫਤਹਿਗੜ੍ਹ ਪੰਜਤੂਰ 10 ਦਸੰਬਰ (ਮਹਿੰਦਰ ਸਿੰਘ ਸਹੋਤਾ)ਫਤਿਹਗੜ੍ਹ ਪੰਜਤੂਰ ਕਸਬੇ ਦੇ ਨਜ਼ਦੀਕ ਵਸਤੀ ਅਲਾਬਾਦ ਵਾਰਡ ਨੰਬਰ ਤਿੰਨ ਦੇ ਵਸਨੀਕ ਜੋਗਾ ਸਿੰਘ ਪੁੱਤਰ ਸੰਤੋਖ ਸਿੰਘ ਮਾਤਾ ਬਲਜੀਤ ਕੌਰ ਦਾ ਬੇਟਾ ਹਰਸਪ੍ਰੀਤ ਸਿੰਘ ਉਮਰ 15 ਸਾਲ ਬੀਤੀ ਰਾਤ ਨੂੰ ਕਰੀਬ 2 ਵਜੇ ਤੋਂ ਬਾਅਦ ਘਰੋਂ ਅਚਾਨਕ ਕਿਧਰੇ ਚਲਾ ਗਿਆ ਜਿਸ ਦੀ ਆਸ ਪਾਸ ਪੜਤਾਲ ਕਰਨ ਤੇ ਕੋਈ ਪਤਾ ਨਹੀਂ ਲੱਗਾ ਜਿਸ ਦਾ ਪੂਰਾ ਪਰਿਵਾਰ ਸਦਮੇ ਵਿੱਚ ਹੈ ਸੋਸ਼ਲ ਮੀਡੀਆ ਤੇ ਫੈਲੀ ਇਸ ਖਬਰ ਦੀ ਰਿਪੋਰਟ ਲੈਣ ਲਈ ਜਦੋਂ ਨਿਊਜ਼ ਪੰਜਾਬ ਦੀ ਚੈਨਲ ਦੀ ਟੀਮ ਅਲਾਬਾਦ ਵਿਖੇ ਉਨ੍ਹਾਂ ਦੇ ਪਿਤਾ ਜੋਗਾ ਸਿੰਘ ਨੂੰ ਮਿਲੀ ਤਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੜਕੇ ਦੇ ਪਿਤਾ ਡਾਕਟਰ ਜੋਗਾ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ ਵੱਡਾ ਹਰਸ਼ਪ੍ਰੀਤ ਸਿੰਘ ਦੀ ਉਮਰ ਪੰਦਰਾਂ ਸਾਲ ਤੇ ਛੋਟੀ ਬੇਟੀ ਹੈ ਜਿਸ ਦੀ ਉਮਰ ਚੌਦਾਂ ਸਾਲ ਹੈ ਉਨ੍ਹਾਂ ਦੱਸਿਆ ਕਿ ਬੇਟਾ ਆਕਲੈਂਡ ਗਰਾਮਰ ਸਕੂਲ ਫਤਹਿਗੜ੍ਹ ਪੰਜਤੂਰ ਵਿੱਚ ਦਸਵੀਂ ਕਲਾਸ ਵਿੱਚ ਪੜ੍ਹਦਾ ਹੈ ਉਹ ਬਹੁਤ ਹੀ ਭੋਲਾ ਭਾਲਾ ਤੇ ਨਿੱਘੇ ਸੁਭਾਅ ਦਾ ਬੱਚਾ ਹੈ ਉਨ੍ਹਾਂ ਦੱਸਿਆ ਕਿ ਹੋਈ ਇਸ ਅਚਾਨਕ ਘਟਨਾ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਪੂਰਾ ਪਰਿਵਾਰ ਸਦਮੇ ਵਿੱਚ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਘਟਨਾ ਦੀ ਰਿਪੋਰਟ ਥਾਣਾ ਫਤਿਹਗੜ੍ਹ ਪੰਜਤੂਰ ਵਿੱਚ ਦਰਜ ਕਰਵਾ ਦਿੱਤੀ । ਜਿੱਥੇ ਥਾਣਾ ਮੁਖੀ ਵੱਲੋਂ ਪਰਿਵਾਰ ਨੂੰ ਭਰੋਸਾ ਵੀ ਦਿਵਾਇਆ ਕਿ ਉਹ ਜਲਦੀ ਹੀ ਬੱਚੇ ਦੀ ਭਾਲ ਕਰਕੇ ਪਰਿਵਾਰ ਨੂੰ ਮਿਲਾਉਣਗੇ ।