ਪੰਜਾਬ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰੇ ਅਤੇ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਰਾਹਤ ਦੇ ਰਹੇ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਪੰਜਾਹ ਲੱਖ ਦਾ ਜੀਵਨ ਬੀਮਾ ਐਲਾਨ ਕਰੇ .

ਬਿਲਾਸਪੁਰ 9ਮਈ ( ਕੁਲਦੀਪ ਗੋਹਲ )ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟਰਡ 295 ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਸਾਢੇ ਬਾਰਾਂ ਸੌ ਪਿੰਡਾਂ ਵਿੱਚ ਸਾਡੇ ਆਰਐੱਮਪੀ ਡਾਕਟਰ ਪਿੰਡਾਂ ਵਿੱਚ ਮੁੱਢਲੀਆਂ ਸਸਤੀਆਂ ਸਿਹਤ ਸਹੂਲਤਾਂ ਦਿਨ ਰਾਤ ਦੇ ਰਹੇ ਹਨ ।.
ਇਹ ਉਹੀ ਮੈਡੀਕਲ ਪ੍ਰੈਕਟੀਸ਼ਨਰ ਹਨ ਜਿਹੜੇ ਪਿਛਲੇ ਹਰ ਦੌਰ ਵਿੱਚ ਆਪਣੇ ਲੋਕਾਂ ਨਾਲ ਨਹੁੰ ਮਾਸ ਦੇ ਰਿਸ਼ਤੇ ਨੂੰ ਨਿਭਾਉਂਦੇ ਹੋਏ ਹਰ ਮੁਸ਼ਕਲ ਘੜੀ ਵਿੱਚ ਆਪਣੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਲੋਕਾਂ ਦੀ ਦਿਨ ਰਾਤ ਸੇਵਾ ਕਰ ਰਹੇ ਹਨ। ਚਾਹੇ ਉਹ ਚੁਰਾਸੀ ਦਾ ਖਾੜਕੂਵਾਦ ਦਾ ਦੌਰ ਹੋਵੇ ਅਤੇ ਚਾਹੇ ਹੁਣ ਆਹ ਦੁਨੀਆਂ ਭਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦਾ ਦੌਰ ਹੋਵੇ ,ਉਹ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖ ਕੇ ਆਪਣੇ ਮਿਹਨਤਕਸ਼ ਲੋਕਾਂ ਨੂੰ ਦਿਨ ਰਾਤ ਸਸਤੀਆਂ ਤੇ ਮੁੱਢਲੀਆਂ ਸਿਹਤ ਸੇਵਾਵਾਂ ਦੇ ਰਹੇ ਹਨ ।
ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਇਸ ਸਮੇਂ ਲੋਕ ਆਪੋ ਆਪਣੇ ਘਰ ਬੈਠੇ ਹਨ। ਇਹ ਮੈਡੀਕਲ ਪ੍ਰੈਕਟੀਸ਼ਨਰ ਚੌਵੀ ਘੰਟੇ ਦਿਨ ਰਾਤ ਘਰਾਂ ਚ ਸੇਵਾ ਕਰਕੇ ਜਿੱਥੇ ਜਾਨਾਂ ਬਚਾ ਰਹੇ ਹਨ, ਉਥੇ ਆਪਣੀਆਂ ਜਾਨਾਂ ਵੀ ਦਾਅ ਤੇ ਲਾਈ ਬੈਠੇ ਹਨ। ਜਿਨ੍ਹਾਂ ਨੇ ਔਖੇ ਵੇਲੇ ਲੋਕਾਂ ਨੂੰ ਘਰੋ ਘਰੀ ਮੁਫ਼ਤ ਮਾਸਕ ,,ਰਾਸ਼ਨ ਅਤੇ ਦਵਾਈਆਂ ਦੇ ਕੇ ਭਾਈ ਕਨ੍ਹੱਈਆ ਜੀ ਦੇ ਰਸਤੇ ਨੂੰ ਅੱਗੇ ਤੋਰਿਆ ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਜੋ ਕੇ ਪਿੰਡਾਂ ਵਿੱਚ ਕੰਮ ਕਰ ਰਹੇ ਹਨ , ਉਨ੍ਹਾਂ ਦਾ ਪੰਜਾਹ ਲੱਖ ਦਾ ਜੀਵਨ ਬੀਮਾ ਐਲਾਨ ਕਰੇ ।.
ਅਤੇ ਉੱਨੀ ਸੌ ਬਾਹਟ ਦੀ ਬੰਦ ਪਈ ਰਜਿਸਟਰੇਸ਼ਨ ਖੋਲ੍ਹ ਕੇ ਪੇਂਡੂ ਡਾਕਟਰਾਂ ਨੂੰ ਪੱਕੇ ਤੌਰ ਤੇ ਮਾਨਤਾ ਦੇ ਕੇ ਰਜਿਸਟਰਡ ਕੀਤਾ ਜਾਵੇ ।

Leave a Reply

Your email address will not be published. Required fields are marked *