ਐਸਬੀਆਈ ਈਕੋਰੈਪ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜੇ ਸਰਕਾਰ ਐਕਸਾਈਜ਼ ਡਿਊਟੀ ਨਾ ਵਧਾਵੇ ਤਾਂ ਪੈਟਰੋਲ 12 ਰੁਪਏ ਤੇ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਹੈ।
ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਪੈਟਰੋਲ 12 ਰੁਪਏ ਤੇ ਡੀਜ਼ਲ 10 ਰੁਪਏ ਸਸਤਾ ਹੋ ਸਕਦਾ ਹੈ। ਇਸ ਦੇ ਪਿੱਛੇ ਕਾਰਨ ਕੋਰੋਨਵਾਇਰਸ ਕਰਕੇ ਗਲੋਬਲ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ 30 ਪ੍ਰਤੀਸ਼ਤ ਦੀ ਗਿਰਾਵਟ ਹੈ।
ਹਾਲਾਂਕਿ, ਐਸਬੀਆਈ ਦੀ ਈਕੋਰੈਪ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਤਾਂ ਹੀ ਸੰਭਵ ਹੈ ਜੇ ਸਰਕਾਰਾਂ ਆਬਕਾਰੀ ਡਿਊਟੀ ਨਾ ਵਧਾਉਣ। ਜੇ ਕੇਂਦਰ ਅਤੇ ਰਾਜ ਦੋਵੇਂ ਹੀ ਤੇਲ ਦੀਆਂ ਕੀਮਤਾਂ ‘ਚ ਕਟੌਤੀ ਕਰਨ ਲਈ ਤਿਆਰ ਨਹੀਂ ਹਨ, ਤਾਂ ਉਨ੍ਹਾਂ ਨੂੰ ਕਿਸੇ ਵੀ ਸਥਿਤੀ ‘ਚ ਐਕਸਾਈਜ਼ ਡਿਊਟੀ ਵਿਚ ਵਾਧਾ ਨਹੀਂ ਕਰਨਾ ਚਾਹੀਦਾ।
ਪਰ ਜੇ ਸਰਕਾਰਾਂ ਐਕਸਾਈਜ਼ ਡਿਊਟੀ ਵਧਾਉਂਦੀਆਂ ਹਨ, ਤਾਂ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿਚ ਕਮੀ ਦੇ ਤੌਰ ‘ਚ ਕੱਚੇ ਤੇਲ ਵਿਚ ਆਈ ਗਿਰਾਵਟ ਦਾ ਲਾਭ ਨਹੀਂ ਮਿਲੇਗਾ।