ਪੁਲਿਸ ਵੱਲੋਂ ਰੇਡ ਕਰਕੇ ਵੱਡੀ ਮਾਤਰਾ ਚ ਲਾਹਣ ਅਤੇ ਦੇਸੀ ਸ਼ਰਾਬ ਕੀਤੀ ਜ਼ਬਤ 

ਨਾਜਾਇਜ਼ ਸ਼ਰਾਬ ਨਾਲ ਫੜੇ ਗਏ ਇਕ ਦੋਸ਼ੀ ਨਾਲ ਥਾਣਾ ਮੁਖੀ ਅਤੇ ਪੁਲਿਸ ਪਾਰਟੀ

ਕੋਟ ਈਸੇ ਖਾਂ 09 ਸਤੰਬਰ

( ਜਗਰਾਜ ਸਿੰਘ ਗਿੱਲ,ਮਨਪ੍ਰੀਤ ਮੋਗਾ) ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਦੌਲੇਵਾਲਾ ਮਾਇਰ ਵਿਖੇ ਪੁਲਿਸ ਵੱਲੋਂ ਰੇਡ ਕਰਕੇ ਵੱਡੀ ਮਾਤਰਾ ‘ਚ ਲਾਹਣ ਅਤੇ ਦੇਸੀ ਸ਼ਰਾਬ ਬਰਾਮਦ ਕੀਤੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਕੋਟ ਈਸੇ ਖਾਂ ਅਮਰਜੀਤ ਸਿੰਘ ਨੇ ਦੱਸਿਆ ਐੱਸਐੱਸਪੀ ਮੋਗਾ ਹਰਮਨਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀਐੱਸਪੀ ਧਰਮਕੋਟ ਸ਼ਬੇਗ ਸਿੰਘ ਦੀ ਯੋਗ ਰਹਿਨੁਮਾਈ ਹੇਠ ਸ:ਥ: ਕੰਵਲਜੀਤ ਸਿੰਘ, ਸ:ਥ: ਸਤਨਾਮ ਸਿੰਘ, ਸ:ਥ: ਸੁਰਿੰਦਰ ਕੁਮਾਰ ਵੱਲੋਂ ਗੁਪਤ ਇਤਲਾਹ ਤੇ ਸੁੱਖਾ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਦੌਲੇਵਾਲ ਦੇ ਘਰ ਰੇਡ ਕੀਤੀ ਗਈ ਜਿਸ ਦੇ ਘਰੋਂ 110 ਲੀਟਰ ਲਾਹਨ ਅਤੇ 13 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਸ:ਥ: ਸਤਨਾਮ ਸਿੰਘ ਵੱਲੋਂ ਬੂਟਾ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਦੌਲੇਵਾਲ ਦੇ ਰੇਡ ਕੀਤੀ ਗਈ ਜਿਸ ਦੇ ਕੋਲੋਂ 75 ਲੀਟਰ ਲਾਹਨ ਅਤੇ 19 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਅਤੇ ਸ:ਥ: ਕਮਲਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਚੰਨਾ ਸਿੰਘ ਅਤੇ ਬਲਜੀਤ ਸਿੰਘ ਵਾਸੀ ਦੋਲੇਵਾਲ ਦੇ ਘਰਾਂ ਤੇ ਰੇਡ ਕੀਤੀ ਗਈ, ਜਿਨ੍ਹਾਂ ਦੇ ਘਰ ਤੋਂ 100 ਬੋਤਲਾਂ ਨਾਜਾਇਜ਼ ੱਸ਼ਰਾਬ ਅਤੇ 200 ਲੀਟਰ ਲਾਹਣ ਬਰਾਮਦ ਕੀਤੀ ਗਈ। ਮੌਕੇ ਉੱਤੇ ਚੰਨਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਉੱਪਰ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *