ਕੋਟ ਈਸੇ ਖਾਂ (ਜਗਰਾਜ ਲੋਹਾਰਾ) ਪਿੰਡ ਮਨਾਵਾਂ ਦੇ ਨੌਜਵਾਨਾਂ ਨੇ ਕੀਤਾ ਵੱਡਾ ਉਪਰਾਲਾ ਕੁੱਝ ਦਿਨ ਪਹਿਲਾਂ ਜੋ ਭਾਖੜਾ ਡੈਮ ਦੇ ਪਾਣੀ ਨਾਲ ਆਏ ਹੜ੍ਹਾਂ ਨੇ ਕਈ ਪਿੰਡਾਂ ਨੂੰ ਆਪਣੀ ਲਪੇਟ ਚੋ ਲੈ ਲਿਆ ਸੀਂ ਕਈ ਲੋਕ ਘਰੋਂ ਬੇਘਰ ਹੋ ਗਏ । ਪਿੰਡ ਮਨਾਵਾਂ ਦੇ ਸਰਪੰਚ ਬੀਬੀ ਬਲਵਿੰਦਰ ਕੌਰ ਨੇ ਦੱਸਿਆ ਹੈ ਕਿ ਸੰਤ ਬਾਬਾ ਗੁਰਮੀਤ ਸਿੰਘ ਜੀ ਖੋਸੇ ਵਾਲਿਆਂ ਵੱਲੋਂ ਦਾਸ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੇ ਪਿੰਡ ਵਿੱਚ ਕੁੱਝ ਰਸਦ ਇਕੱਠੀ ਕਰ ਕੇ ਹੜ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ । ਉਸ ਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਵਿੱਚੋਂ ਕੁੱਝ ਖਾਣ ਪੀਣ ਦਾ ਸਮਾਨ ਤੇ ਹੋਰ ਘਰੇਲੂ ਵਸਤਾ ਆਦਿ ਹੜ ਪੀੜਤਾਂ ਲਈ ਭੇਜਿਆ ਗਿਆ ।